ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ’ਚ ਤਾਇਨਾਤ ਸੀਨੀਅਰ ਸਹਾਇਕ ਰਾਜੇਸ਼ ਕੁਮਾਰ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ

ਜਲੰਧਰ, 27 ਸਤੰਬਰ, 2019 –

ਸੂਚਨਾ ਤੇ ਲੋਕ ਸੰਪਰਕ ਵਿਭਾਗ ਜਲੰਧਰ ਵਿਖੇ ਬਤੌਰ ਸੀਨੀਅਰ ਸਹਾਇਕ ਤਾਇਨਾਤ ਸ੍ਰੀ ਰਾਜੇਸ਼ ਕੁਮਾਰ ਬਖ਼ਸ਼ੀ ਨੂੰ ਅੱਜ ਉਨਾਂ ਦੀ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸ੍ਰੀ ਰਾਜੇਸ਼ ਕੁਮਾਰ ਵਲੋਂ 1981 ਤੋਂ ਲੈ ਕੇ ਹੁਣ ਤੱਕ 38 ਸਾਲ ਵਿਭਾਗ ਵਿੱਚ ਸੇਵਾਵਾਂ ਨਿਭਾਈਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਸ੍ਰ.ਮਨਵਿੰਦਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਐਸ.ਕੇ.ਜੁਨੇਜਾ ਅਤੇ ਸ੍ਰੀ ਪਰਵਿੰਦਰਪਾਲ ਸਿੰਘ ਅਤੇ ਹੋਰਨਾਂ ਸਟਾਫ਼ ਮੈਂਬਰਾਂ ਵਲੋਂ ਸ੍ਰੀ ਰਾਜੇਸ਼ ਕੁਮਾਰ ਵਲੋਂ ਵਿਭਾਗ ਵਿੱਚ ਪੂਰੀ ਲਗਨ,ਮਿਹਨਤ ਦੇ ਨਾਲ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੂਸਰਿਆਂ ਲਈ ਵੀ ਪ੍ਰੇਰਣਾਦਾਇਕ ਸਾਬਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਬਖ਼ਸੀ ਭਾਵੇਂ ਸੇਵਾ ਮੁਕਤ ਹੋ ਗਏ ਹਨ ਪਰ ਵਿਭਾਗ ਉਨਾਂ ਨਾਲ ਹਮੇਸ਼ਾਂ ਜੁੜਿਆ ਰਹੇਗਾ। ਇਸ ਮੌਕੇ ਸ੍ਰੀ ਬਖ਼ਸ਼ੀ ਦੀ ਲੰਬੀ ਉਪਰ ਅਤੇ ਤੰਦਰੁਸਤੀ ਦੀਆਂ ਸ਼ੁਭ ਇਛਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਸੁਬੇਗ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਕੋਹਲੀ ਅਤੇ ਸਟਾਫ਼ ਮੈਂਬਰ ਤੇ ਸ੍ਰੀ ਬਖ਼ਸੀ ਦੇ ਪਰਿਵਾਰ ਮੇੈਂਬਰ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES