ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਿੰਡ ਮੋੜਾ, ਬਲਾਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ 8 ਏਕੜ ਪੰਚਾਇਤੀ ਜਮੀਨ ਦਾ ਨਜਾਇਜ ਕਬਜਾ ਛੁਡਵਾਇਆ

ਯੈੱਸ ਪੰਜਾਬ
ਰੂਪਨਗਰ, 12 ਮਈ, 2022 –
ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਵੱਲੋਂ ਪੰਚਾਇਤੀ ਜਮੀਨਾਂ ਨੂੰ ਨਜਾਇਜ ਕਾਬਜਕਾਰਾਂ ਤੋਂ 31 ਮਈ 2022 ਤੱਕ ਛੁਡਾਵਉਣ ਲਈ ਜਾਰੀ ਕੀਤੇ ਗਈਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਦਮਨਜੀਤ ਸਿੰਘ ਮਾਨ ਦੀ ਅਗਵਾਈ ਅਧੀਨ ਅੱਜ ਗਰਾਮ ਪੰਚਾਇਤ ਮੋੜਾ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀ 8 ਏਕੜ ਪੰਚਾਇਤੀ ਜਮੀਨ ਦਾ ਕਬਜਾ ਗ੍ਰਾਮ ਪੰਚਾਇਤ ਮੋੜਾ ਨੂੰ ਸਪੁਰਦ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਗਿਆ ਕਿ ਗ੍ਰਾਮ ਪੰਚਾਇਤ ਮੋੜਾ ਦੀ ਜਮੀਨ ਸਬੰਧੀ ਪੰਜਾਬ ਵਿਲੇਜ਼ ਕੋਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 7 ਅਧੀਨ ਕੇਸ ਦਾ ਫੈਸਲਾ ਕੂਲੈਕਟਰ ਰੂਪਨਗਰ ਦੀ ਅਦਾਲਤ ਵੱਲੋ ਕਈ ਸਾਲ ਪਹਿਲਾਂ ਗ੍ਰਾਮ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ।ਹੁਣ ਸਰਕਾਰ ਵੱਲੋ ਪੰਚਾਇਤੀ ਜਮੀਨਾਂ ਦੇ ਕਬਜੇ ਛੁਡਵਾਉਣ ਦੇ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

ਇਸ ਸਬੰਧੀ ਅੱਜ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਮਰਿੰਦਰ ਪਾਲ ਸਿੰਘ ਚੋਹਾਨ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮੋਹਿਤ ਕਲਿਆਣ, ਜਸਵੀਰ ਕੋਰ ਨਾਇਬ ਤਹਿਸੀਲਦਾਰ ਨੂਰਪੁਰਬੇਦੀ, ਕਾਨੂੰਗੋ ਸਰਬਜੀਤ ਸਿੰਘ, ਸ੍ਰੀ ਸ਼ਤਪਾਲ ਸਿੰਘ ਸੰਮਤੀ ਪਟਵਾਰੀ ਬਲਾਕ ਸ੍ਰੀ ਅਨੰਦਪੁਰ ਸਾਹਿਬ,ਸ੍ਰੀਮਤੀ ਹਰਜਿੰਦਰ ਕੋਰ ਸਰਪੰਚ ਗਰਾਮ ਪੰਚਾਇਤ ਮੋੜਾ ਸਮੂਹ ਮੈਬਰ ਪੰਚਾਇਤ ਮੋੜਾ ਮੌਕੇ ‘ਤੇ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ