- Advertisement -
ਜਲੰਧਰ, 17 ਫਰਵਰੀ, 2020 –
ਜ਼ਿਲ੍ਹਾ ਅਟਾਰਨੀ ਸਤਪਾਲ ਅਤੇ ਸਮੁੱਚੀ ਪ੍ਰੋਸੀਕਿਊਸ਼ਨ ਬਰਾਂਚ ਵਲੋਂ ਅੱਜ ਸਹਾਇਕ ਜ਼ਿਲ੍ਹਾ ਅਟਾਰਨੀ ਅਮਨਦੀਪ ਕੌਰ ਰਾਠੌਰ ਵਲੋਂ ਪੰਜਾਬ ਸਿਵਲ ਸਰਵਿਸਜ (ਜੂਡੀਸ਼ੀਅਲ) ਦਾ ਇਮਤਿਹਾਨ ਪਾਸ ਕਰਨ ’ਤੇ ਸਨਮਾਨ ਕੀਤਾ ਗਿਆ।
ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਅਟਾਰਨੀ ਅਤੇ ਉਸ ਦੇ ਸਹਿਯੋਗ ਸਟਾਫ਼ ਵਲੋਂ ਮਿਸ.ਰਾਠੌਰ ਨੂੰ ਵਧਾਈ ਦਿੰਦਿਆਂ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾ ਆਸ ਪ੍ਰਗਟਾਈ ਕਿ ਪੂਰੀ ਲਗਨ ਤੇ ਮਿਹਨਤ ਨਾਲ ਉਨਾਂ ਵਲੋਂ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਇਆ ਜਾਵੇਗਾ।
ਮਿਸ.ਰਾਠੌਰ ਅੰਮ੍ਰਿਤਸਰ ਨਾਲ ਸਬੰਧਿਤ ਹਨ ਅਤੇ ਪਿਛਲੇ ਛੇ ਮਹੀਨਿਆਂ ਤੋਂ ਬਤੌਰ ਸਹਾਇਕ ਜ਼ਿਲ੍ਹਾ ਅਟਾਰਨੀ ਜਲੰਧਰ ਵਿਖੇ ਤਾਇਨਾਤ ਸਨ।
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ 14 ਫਰਵਰੀ ਨੂੰ ਪੀ.ਸੀ.ਐਸ.ਜੂਡੀਸ਼ੀਅਲ ਦੇ ਇਮਤਿਹਾਨ ਦਾ ਨਤੀਜਾ ਐਲਾਨਿਆ ਗਿਆ ਸੀ।
- Advertisement -