26.1 C
Delhi
Tuesday, April 16, 2024
spot_img
spot_img

ਜ਼ਹਿਰੀਲੀ ਸ਼ਰਾਬ ਦੀ ਜ਼ਿੰਦਗੀਆਂ ਨਾਲ ਖ਼ੇਡ ਜਾਰੀ – ਵਧਦਾ ਹੀ ਜਾ ਰਿਹਾ ਹੈ ਮੌਤਾਂ ਦਾ ਅੰਕੜਾ

ਯੈੱਸ ਪੰਜਾਬ
2 ਅਗਸਤ, 2020:

ਪੰਜਾਬ ਦੇ ਤਿੰਨ ਜ਼ਿਲਿ੍ਹਆਂ ਵਿਚ ਜ਼ਹਿਰੀਲੀ ਸ਼ਰਾਬ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਜ਼ਿੰਦਗੀਆਂ ਨਾਲ ਖ਼ੇਡੀ ਜਾ ਰਹੀ ਮੌਤ ਦੀ ਜੰਗ ਲਗਾਤਾਰ ਜਾਰੀ ਹੈ। ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ ਵਿਚ ਨਾਜਾਇਜ਼ ਤੌਰ ’ਤੇ ਵਿਕ ਰਹੀ ਜ਼ਹਿਰੀਲੀ ਸ਼ਰਾਬ ਨੇ ਜੋ ਕਹਿਰ ਵਰਤਾਇਆ ਹੈ, ਉਹ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਮੌਤਾਂ ਦਾ ਅੰਕੜਾ ਹੁਣ ਸੈਂਕੜਾ ਟੱਪਣ ਦੀ ਤਿਆਰੀ ਵਿਚ ਹੈ ਕਿਉਂਕਿ ਅਜੇ ਵੀ ਕਈ ਵਿਅਕਤੀ ਗੰਭੀਰ ਹਾਲਤ ਵਿਚ ਦੱਸੇ ਜਾਂਦੇ ਹਨ।

ਤਰਨ ਤਾਰਨ ਇਸ ਸਾਰੇ ਮੰਦਭਾਗੇ ਘਟਨਾ¬ਕ੍ਰਮ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇੱਥੇ ਐਤਵਾਰ ਦੁਪਹਿਰ ਤਕ 75 ਮੌਤਾਂ ਹੋ ਜਾਣ ਦੀ ਖ਼ਬਰ ਹੈ। ਅੰਮ੍ਰਿਤਸਰ ਵਿਚ 12 ਅਤੇ ਬਟਾਲਾ ਵਿਚ 11 ਵਿਅਕਤੀ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਦੀ ਭੇਟ ਚੜ੍ਹ ਚੁੱਕੇ ਹਨ।

ਇਸ ਸਾਰੇ ਵਰਤਾਰੇ ਕਾਰਨ ਤਰਨ ਤਾਰਨ ਵਿਚ ਤਾਂ ਹਾਲਤ ਬਹੁਤ ਹੀ ਗੰਭੀਰ ਹੈ ਅਤੇ ਲੋਕਾਂ ਦਾ ਪੁਲਿਸ ਅਤੇ ਪ੍ਰਸ਼ਾਸ਼ਨ ਪ੍ਰਤੀ ਗੁੱਸਾ ਸਪਸ਼ਟ ਰੂਪ ਵਿਚ ਸਾਹਮਣੇ ਆ ਰਿਹਾ ਹੈ।

ਐਤਵਾਰ ਨੂੰ ਗੁੱਸੇ ਦਾ ਇਕ ਕਾਰਨ ਇਹ ਵੀ ਰਿਹਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਨੂੰ ਸਿਹਤ ਵਿਭਾਗ ਵੱਲੋਂ ਪੋਸਟ ਮਾਬਰਟਮ ਤੋਂ ਬਾਅਦ ਲਾਸ਼ਾਂ ਸਸਕਾਰ ਲਈ ਪਿੰਡ ਵਾਪਿਸ ਲਿਜਾਣ ਵਾਸਤੇ ਐਂਬੁਲੈਂਸਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ ਸਨ ਅਤੇ ਲੋਕਾਂ ਨੂੰ ਆਪਣੇ ਹੀ ਟਰੈਕਟਰ ਟਰਾਲੀਆਂ, ਟੈਂਪੂਆਂ ਅਤੇ ਆਟੋ ਤਕ ਆਦਿ ’ਤੇ ਲਾਸ਼ਾਂ ਪਿੰਡ ਲਿਜਾਣ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਇਸ ਗੱਲ ਦਾ ਮੁੱਦਾ ਬਣਨ ’ਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਟੈਂਪੋ ਟਰੈਵਲਰ ਮੁਹੱਈਆ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਹੁਣ ਕਈ ਜਗ੍ਹਾ ਛਾਪੇਮਾਰੀਆਂ ਚੱਲ ਰਹੀਆਂ ਹਨ ਅਤੇ ਹੁਣ ਤਕ ਅਧਿਕਾਰਤ ਤੌਰ ’ਤੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਦੀ ਖ਼ਬਰ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 2 ਡੀ.ਐਸ.ਪੀ., 4 ਐਸ.ਐਚ.ਉ., ਅਤੇ ਐਕਸਾਈਜ਼ ਮਹਿਕਮੇ ਦੇ 7 ਕਰਮੀਆਂ ਨੂੰ ਮੁਅੱਤਲ ਕਰਨ ਅਤੇ ਉਨ੍ਹਾਂ ਵਿਰੁੱਧ ਜਾਂਚ ਖੋਲ੍ਹਣ ਦੇ ਹੁਕਮ ਦਿੱਤੇ ਹਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION