26.1 C
Delhi
Tuesday, April 16, 2024
spot_img
spot_img

ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪੰਡਿਤ ਰਾਓ ਧਰੇਨਵਰ ਨੇ ਲਿਖ਼ਿਆ ਮੁੱਖ ਮੰਤਰੀ ਨੂੂੰ ਖੁਲ੍ਹਾ ਪੱਤਰ, ਕੀਤੀਆਂ ਤਿੰਨ ਮੰਗਾਂ

ਯੈੱਸ ਪੰਜਾਬ

ਚੰਡੀਗੜ੍ਹ, 3 ਅਗਸਤ, 2020:

ਪੰਜਾਬੀ ਗੀਤਾਂ ਅਤੇ ਸਮਾਜ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਨੁਮਾਇਸ਼ ਦਾ ਵਿਰੋਧ ਕਰਦੇ ਆਏ ਪੰਜਾਬੀ ਪ੍ਰੇਮੀ ਅਤੇ ਸਮਾਜ ਸੇਵੀ ਪੰਡਿਤ ਰਾਓ ਧਰੇਨਵਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ਼ ਕੇ ਉਨ੍ਹਾਂ ਸਾਹਮਣੇ ਤਿੰਨ ਮੰਗਾਂ ਰੱਖੀਆਂ ਹਨ।

ਉਨ੍ਹਾਂ ਨੇ ਆਪਣੇ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ 35 ਹਜ਼ਾਰ ਰੁਪਏ ਦੇਣ ਦਾ ਐਲਾਨ ਹੀ ਨਹੀਂ ਕੀਤਾ ਸਗੋਂ 35 ਹਜ਼ਾਰ ਰੁਪਏ ਦਾ ਚੈੱਕ ਵੀ ਆਪਣੀ ਚਿੱਠੀ ਦੇ ਨਾਲ ਹੀ ਨੱਥੀ ਕੀਤਾ ਹੈ।

ਉਨ੍ਹਾਂ ਵੱਲੋਂ ਲਿਖ਼ੀ ਚਿੱਠੀ ਅਸੀਂ ਹੇਠਾਂ ਪ੍ਰਕਾਸ਼ਿਤ ਕਰ ਰਹੇ ਹਾਂ।

“ਪੰਜਾਬਨਾਮਾ”

 ਮਾਣਯੋਗ ਮੁਖਮੰਤਰੀ,  ਪੰਜਾਬ ਦੇ ਨਾਂ ਖੁੱਲ੍ਹਾ ਪੱਤਰ।

ਸਤਿਕਾਰਯੋਗ ਅਮਰਿੰਦਰ ਸਿੰਘ ਜੀਓ,

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫੁਰਮਾਨ ਹੈ- “ਸੁਭ ਕਰਮਨ ਤੇ ਕਬਹੂੰ ਨਾ ਟਰੌਂ”…  ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤ੍ਰ ਧਰਤੀ ਪੰਜਾਬ ਦੀ ਪਵਿੱਤ੍ਰਤਾ ਨੂੰ ਬਰਕਰਾਰ ਰੱਖਣ ਲਈ ਅੱਜ ਸ਼ੁਭ ਕਰਮਾਂ ਦੀ ਸ਼ੁਰੂਆਤ ਕਰਨ ਦੀ ਸਖ਼ਤ ਲੋੜ ਹੈ।

ਪੰਜਾਬ ਵਿਚ ਨਸ਼ਿਆਂ ਅਤੇ ਦੇਸੀ ਜਹਿਰੀਲੀ ਸ਼ਰਾਬ ਨਾਲ਼ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਪੱਕੇ ਤੌਰ ਤੇ ਕੋਈ ਬੋਰਡ / ਰੈਗੂਲਰ ਅਥਾਰਟੀ / ਕਮਿਸ਼ਨ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਨਸ਼ਾ ਤਸਕਰੀ ਅਤੇ ਦੇਸੀ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਤੇ ਹਮੇਸ਼ਾ ਨਜ਼ਰ ਰੱਖੀ ਜਾ ਸਕੇ।

 ਪਵਿੱਤ੍ਰ ਪੰਜਾਬੀ ਭਾਸ਼ਾ ਵਿਚ ਸ਼ਰਾਬੀ, ਹਥਿਆਰੀ ਤੇ ਲਚਰ ਗਾਣੇ ਲਿਖਣ ਅਤੇ ਗਾਉਣ ਤੋਂ ਰੋਕਣ ਲਈ ਵੀ ਕੋਈ ਸਖ਼ਤ ਕਾਨੂੰਨ ਜਾਂ ਇਕ ਸੈਂਸਰ ਬੋਰਡ ਬਣਾਉਣ ਦੀ ਲੋੜ ਹੈ, ਕਿਉਂਕਿ ਅਜਿਹੇ ਗਾਣੇ ਪੰਜਾਬ ਦੇ ਨੌਜਵਾਨਾਂ ਨੂੰ ਗਲ਼ਤ ਰਾਹ ਤੇ ਲੈ ਜਾ ਰਹੇ ਹਨ।

ਕਿਸੇ ਵੀ ਸਮਾਜ ਨੂੰ ਜੇ ਸੁੰਦਰ ਬਣਾਉਣਾ ਹੋਵੇ ਤਾਂ ਉਸਦੀ ਭਾਸ਼ਾ ਅਤੇ ਸੱਭਿਆਚਾਰ ਦੀ ਸੰਭਾਲ਼ ਕਰਨ ਦੀ ਸਖ਼ਤ ਲੋੜ ਹੁੰਦੀ ਹੈ। ਸਮੇਂ ਸਮੇਂ ਤੇ ਕਲਾਕਾਰਾਂ ਅਤੇ ਕਲਮਕਾਰਾਂ ਦਾ ਸਨਮਾਨ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਕਲਾਕਾਰਾਂ ਅਤੇ ਕਲਮਕਾਰਾਂ ਨੂੰ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਣ ਵਾਲ਼ੇ ਸ਼੍ਰੋਮਣੀ ਪੁਰਸਕਾਰਾਂ ਦਾ ਵੀ ਜਲਦ ਤੋਂ ਜਲਦ ਐਲਾਨ ਕੀਤਾ ਜਾਵੇ ਤਾਂ ਜੋ ਉਹਨਾਂ ਦੀਆਂ ਕਲਮਾਂ ਦੀ ਰਵਾਨੀ ਅਤੇ ਆਵਾਜ਼ ਦੀ ਗੂੰਜ ਨਸ਼ਿਆਂ ਨੂੰ ਖਤਮ ਕਰਨ ਵਿੱਚ ਮਦਦਗਾਰ ਹੋ ਸਕੇ।

 ਉਪਰ ਲਿਖੇ ਤਿੰਨੇਂ ਮੁੱਦੇ ਇਕ ਦੂਜੇ ਨਾਲ਼ ਜੁੜੇ ਹੋਏ ਹਨ ਇਸ ਲਈ ਇਹਨਾਂ ਤਿੰਨਾਂ ਮੁੱਦਿਆਂ ਤੇ ਬਿਨਾ ਦੇਰੀ ਕੀਤੇ ਸ਼ੁਭ ਕਾਰਜ ਸ਼ੁਰੂ ਕਰਨ ਦੀ ਲੋੜ ਹੈ।

ਇਸ ਸ਼ੁਭ ਕਾਰਜ ਦੀ ਸ਼ੁਰੂਆਤ ਕਰਨ ਲਈ ਮੈਂ ਆਪਣੀ ਤਨਖਾਹ ਵਿੱਚੋਂ 35 ਹਜ਼ਾਰ ਰੁਪਏ ਭੇਜ ਰਿਹਾ ਹਾਂ। ਪੰਜਾਬੀ ਭਾਸ਼ਾ ਦੇ ਪੈਂਤੀ ਅੱਖਰਾਂ ਨੂੰ ਸੁੰਦਰ ਢੰਗ ਨਾਲ਼ ਲਿਖਣ ਵਾਲ਼ਿਆਂ ਨੂੰ 35-35 ਰੁਪਏ ਦੇਕੇ ਸਨਮਾਨਤ ਕਰਨ ਵਾਲ਼ਾ ਮੈਂ ਤੁਹਾਨੂੰ ਵੀ 35 ਹਜ਼ਾਰ ਰੁਪਏ ਆਉਣ ਵਾਲ਼ੇ ਸਮੇਂ ਵਿਚ ਵੀ ਭੇਜਦਾ ਰਹਾਂਗਾ ਤਾਂ ਜੋ ਇਹ ਸ਼ੁਭ ਕਾਰਜ ਹੋਂਦ ਵਿੱਚ ਆ ਸਕੇ।

ਬੇਨਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫੁਰਮਾਨ- “ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂ” ਨੂੰ ਮੰਨ ਕੇ ਉਪਰ ਲਿਖੇ ਗਏ ਤਿੰਨਾਂ ਮੁੱਦਿਆਂ ਤੇ ਤੁਰੰਤ ਕਾਰਵਾਈ ਸ਼ੂਰੁ ਕਰਨ ਦੀ ਕਿਰਪਾਲਤਾ ਕਰੋ ਜੀ ਤਾਂ ਜੋ ਪਵਿੱਤ੍ਰ ਪੰਜਾਬ ਦੀ ਧਰਤੀ ਦੀ ਪਵਿੱਤ੍ਰਤਾ ਬਰਕਰਾਰ ਰਹਿ ਸਕੇ।

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਦਾ ਸੇਵਾਦਾਰ
ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ,
1006 ਬੀ, ਸੈਕਟਰ -41 ਬੀ, ਚੰਡੀਗੜ੍ਹ, ਫ਼ੋਨ 9988351695.


ਪੰਜਾਬੀ ਖ਼ਬਰਾਂ ਲਈ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ – ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION