30.1 C
Delhi
Tuesday, April 23, 2024
spot_img
spot_img

ਗ਼ਦਰੀ ਬਾਬਿਆਂ ਦੇ 31ਵੇਂ ਮੇਲੇ ’ਚ ਆਉਣ ਲਈ ਬਾਬਾ ਨਜ਼ਮੀ, ‘ਅਜੋਕਾ’ ਅਤੇ ‘ਸਾਂਝਾ ਵਿਹੜਾ’ ਨੂੰ ਬੁਲਾਵਾ

ਯੈੱਸ ਪੰਜਾਬ
ਜਲੰਧਰ, 7 ਜੂਨ, 2022 –
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ 30, 31 ਅਕਤੂਬਰ ਅਤੇ 1 ਨਵੰਬਰ ਨੂੰ ਸਾਰਾ ਦਿਨ ਸਾਰੀ ਰਾਤ ਲੱਗਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਇਸ ਵਾਰ ਨਵੀਆਂ ਬੁਲੰਦੀਆਂ ਛੋਹੇਦਾ ਹੋਇਆ ਸਾਂਝੇ ਪੰਜਾਬ ਦੀ ਸਾਂਝੀ ਵਿਰਾਸਤ ਦਾ ਮਿਆਰੀ ਕਲਾਤਮਕ ਸਭਿਆਚਾਰਕ ਮੇਲਾ ਹੋਏਗਾ। ਇਸ ਮੇਲੇ ’ਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਵੀ ਅਤੇ ਕਲਾਕਾਰ ਗਲਵੱਕੜੀ ਪਾ ਕੇ ਮਿਲਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਮਨਾਏ ਜਾ ਰਹੇ 31ਵੇਂ ਯਾਦਗਾਰੀ ਗ਼ਦਰੀ ਬਾਬਿਆਂ ਦੇ ਮੇਲੇ ’ਚ ਨਾਮਵਰ ਕਵੀ ਬਾਬਾ ਨਜ਼ਮੀ, ਅਜੋਕਾ ਥੀਏਟਰ ਦੇ ਸ਼ਾਹਿਦ ਨਦੀਮ, ‘ਸਾਂਝਾ ਵਿਹੜਾ’ ਰੰਗ ਮੰਚ ਦੇ ਮੁਖੀਏ ਨਜ਼ੀਰ ਜੋਈਆ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਿਖਤੀ ਸੱਦਾ ਪੱਤਰ ਭੇਜਕੇ ਮੇਲੇ ’ਚ ਆਉਣ ਲਈ ਵੀਜ਼ੇ ਨਾਲ ਸਬੰਧਤ ਤਿਆਰੀਆਂ ਆਰੰਭਣ ਦੀ ਬੇਨਤੀ ਕੀਤੀ ਗਈ ਹੈ।

ਵਾਰਿਸ ਸ਼ਾਹ ਦੀ 300ਵੀਂ ਜਨਮ ਵਰੇ੍ਹ ਗੰਢ ਮੌਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰੰਗ ਕਰਮੀਆਂ, ਕਵੀਆਂ, ਕਲਾਕਾਰਾਂ ਦਾ ਸਾਂਝੇ ਮੰਚ ਤੇ ਜੁੜਨਾ ਆਪਣੇ ਆਪ ’ਚ ਮੁੱਲਵਾਨ ਅਰਥ ਰੱਖਦਿਆਂ, ਸਾਂਝੀ ਗ਼ਦਰ ਲਹਿਰ ਦੇ ਇਤਿਹਾਸ ਅਤੇ ਸਾਂਝੀ ਵਿਰਾਸਤ ਦੀ ਮਸ਼ਾਲ ਜਗਦੀ ਰੱਖਣ ਦਾ ਪੈਗ਼ਾਮ ਦੇਵੇਗਾ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਸੱਦਾ ਪੱਤਰ ਭੇਜਦਿਆਂ ਪੂਰਨ ਆਸ ਪ੍ਰਗਟ ਕੀਤੀ ਹੈ ਕਿ ਬਿਨਾਂ ਕਿਸੇ ਦਿੱਕਤ ਦੇ ਲਹਿੰਦੇ ਪੰਜਾਬ ਦੇ ਰੰਗ ਕਰਮੀ ਅਤੇ ਕਵੀ ਮੇਲੇ ’ਚ ਸ਼ਿਰਕਤ ਕਰ ਸਕਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION