ਖ਼ਾਲਸਾ ਕਾਲਜ ਦੇ ਪ੍ਰਿੰ: ਡਾ. ਮਹਿਲ ਸਿੰਘ ਨੂੰ ਹਰਪ੍ਰੀਤ ਸੰਧੂ ਨੇ ਕੁਦਰਤੀ ਮਨਮੋਹਕ ਦ੍ਰਿਸ਼ਾਂ ਨੂੰ ਬਿਆਨ ਕਰਦੀ ‘ਪਿਕਟੋਰੀਅਲ ਵਿਜ਼ੂਅਲ’ ਕੀਤੀ ਭੇਟ

ਯੈੱਸ ਪੰਜਾਬ
ਅੰਮ੍ਰਿਤਸਰ, 3 ਮਈ, 2022 –
ਪੰਜਾਬ ਦੇ ਹਰੇ-ਭਰੇ ਖੇਤਾਂ ਦੀ ਮਨਮੋਹਕ ਸੁੰਦਰਤਾ ਨੂੰ ਦਰਸਾਉਂਦੀ ਪੰਜਾਬ ਦੀ ਸੱਚੀ ਕੁਦਰਤ ਬਾਰੇ ਪਿਕਟੋਰੀਅਲ ਵਿਜ਼ੂਅਲ ਅੱਜ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਨੇਚਰ ਆਰਟਿਸਟ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਭੇਟ ਕੀਤੀ ਗਈ।

ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਪੰਜਾਬ ਦੇ ਖੁਸ਼ਗਵਾਰ ਮਾਹੌਲ ਨੂੰ ਉਜਾਗਰ ਕਰਨ ਵਾਲੀ ਇਸ ਤਸਵੀਰੀ ਰਚਨਾ ਨੂੰ ਸੰਕਲਿਤ ਕਰਨ ਲਈ ਪੰਜਾਬ ਦੇ ਵਕੀਲ, ਲੇਖਕ ਅਤੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਸੰਧੂ ਦੁਆਰਾ ਭੇਟ ਕੀਤੀ ਗਈ ਖੂਬਸੂਰਤ ਪੁਸਤਕ ‘ਸਾਡਾ ਸੋਹਣਾ ਪੰਜਾਬ’ ਨੂੰ ਕੁਦਰਤ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਇਕ ਖਜ਼ਾਨਾ ਦੱਸਿਆ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਹਰਪ੍ਰੀਤ ਸੰਧੂ ਨੂੰ ਇਸ ਦਿਲਕਸ਼ ਰਚਨਾ ਲਈ ਵਧਾਈ ਦਿੱਤੀ।

ਇਸ ਮੌਕੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਮਨਮੋਹਕ ਕੁਦਰਤੀ ਸਥਾਨਾਂ ’ਤੇ ਅਧਾਰਿਤ ਇਹ ਰਚਨਾ ਪੰਜਾਬ ਦੇ ਪ੍ਰੇਰਣਾਦਾਇਕ ਕੁਦਰਤੀ ਅਜੂਬਿਆਂ ਨੂੰ ਪੇਸ਼ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਹੈ, ਜੋ ਕਿ ਕੁਦਰਤ ਪ੍ਰੇਮੀਆਂ, ਸੈਲਾਨੀਆਂ ਦੁਆਰਾ ਅਣਛੂਹੇ ਨਜ਼ਾਰਿਆਂ ਨੂੰ ਜਾਹਿਰ ਕਰਦੀ ਹੈ ਅਤੇ ਉਨ੍ਹਾਂ ਦੀ ਇਹ ਰਚਨਾ ਪੰਜਾਬ ਰਾਜ ਦੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਈ ਸਿੱਧ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ