ਹੰਸ ਰਾਜ ਹੰਸ ਨੂੰ ਸਦਮਾ, ਭਾਜਪਾ ਐਮ.ਪੀ. ਦੀ ਮਾਤਾ ਦਾ ਦਿਹਾਂਤ

ਯੈੱਸ ਪੰਜਾਬ
ਜਲੰਧਰ, 4 ਦਸੰਬਰ, 2019:

ਨਾਮਵਰ ਗਾਇਕ ਅਤੇ ਦਿੱਲੀ ਤੋਂਭਾਜਪਾ ਦੇ ਸੰਸਦ ਮੈਂਬਰ ਪਦਮਸ਼੍ਰੀ ਹੰਸ ਰਾਜ ਹੰਸ ਦੇ ਮਾਤਾ ਸ੍ਰੀਮਤੀ ਅਜੀਤ ਕੌਰ ਦਾ ਅੱਜ ਦਿਹਾਂਤ ਹੋ ਗਿਆ।

ਉਹਨਾਂ ਨੇ ਬੁੱਧਵਾਰ ਸਵੇਰੇ ਜਲੰਧਰ ਸਥਿਤ ਆਪਣੇ ਘਰ ਵਿਖ਼ੇ ਹੀ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਸਵੇਰੇ ਲਗਪਗ 3 ਵਜੇ ਆਖ਼ਰੀ ਸਾਹ ਲਏ।

90 ਸਾਲਾ ਸ੍ਰੀਮਤੀ ਅਜੀਤ ਕੌਰ ਆਪਣੇ ਪਿੱਛੇ ਚਾਰ ਪੁੱਤਰ – ਸ੍ਰੀ ਹੰਸ ਰਾਜ ਹੰਸ, ਸ੍ਰੀ ਅਮਰੀਕ ਹੰਸ, ਸ੍ਰੀ ਪਰਮਜੀਤ ਹੰਸ (ਕੈਨੇਡਾ) ਅਤੇ ਸ੍ਰੀ ਹਰਬੰਸ ਲਾਲ ਤੋਂ ਇਲਾਵਾ ਦੋ ਧੀਆਂ ਸ੍ਰੀਮਤੀ ਦਰਸ਼ਨ ਕੌਰ ਅਤੇ ਸ੍ਰੀਮਤੀ ਹਰਬੰਸ ਕੌਰ (ਇੰਗਲੈਂਡ) ਨੂੰ ਛੱਡ ਗਏ ਹਨ।

ਯੈੱਸ ਪੰਜਾਬ ਡਾਟ ਕਾਮ ਸ੍ਰੀਮਤੀ ਅਜੀਤ ਕੌਰ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਅਤੇ ਅਫ਼ਸੋਸ ਜ਼ਾਹਿਰ ਕਰਦਿਆਂ ਹੰਸ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟ ਕਰਦਾ ਹੈ।