ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਕਾਂਗਰਸ ਲੇਬਰ ਸੈੱਲ ਵੱਲੋਂ ਜਲੰਧਰ ਦੇ ਡੀ.ਸੀ.ਵਰਿੰਦਰ ਸ਼ਰਮਾ ਦਾ ਸਨਮਾਨ

ਯੈੱਸ ਪੰਜਾਬ

ਜਲੰਧਰ, 3 ਸਤੰਬਰ, 2019 –

ਪੰਜਾਬ ਕਾਂਗਰਸ ਦੇ ਲੇਬਰ ਸੈੱਲ ਵੱਲੋਂ ਕਾਂਗਰਸ ਨੇਤਾ ਅਤੇ ਸੈੱਲ ਦੇ ਚੇਅਰਮੈਨ ਸ:ਮਲਵਿੰਦਰ ਸਿੰਘ ਲੱਕੀ ਦੀ ਅਗਵਾਈ ਵਿਚ ਅੱਜ ਜਲੰਧਰ ਦੇ ਡੀ.ਸੀ. ਸ੍ਰੀ ਵਰਿੰਦਰ ਸ਼ਰਮਾ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਸਨਮਾਨਿਤ ਕੀਤਾ ਗਿਆ।

ਸ: ਲੱਕੀ ਨੇ ਕਿਹਾ ਕਿ ਡੀ.ਸੀ. ਸ੍ਰੀ ਵਰਿੰਦਰ ਸ਼ਰਮਾ ਨੇ ਆਪਣੀ ਨਿਗਰਾਨੀ ਹੇਠ ਫ਼ੌਜ ਅਤੇ ਐਨ.ਡੀ.ਆਰ.ਐਫ. ਦੀ ਮਦਦ ਨਾਲ ਜਗ੍ਹਾ ਜਗ੍ਹਾ ਖ਼ੁਦ ਨਿਗਰਾਨੀ ਕਰਕੇ ਹੜ੍ਹ ਪੀੜਤਾਂ ਲਈ ਉਪਰਾਲੇ ਕੀਤੇ ਜੋ ਕਿ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਖ਼ੁਦ ਵੀ ਪੰਜਾਬ ਭਰ ਵਿਚ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ ਅਤੇ ਉਨ੍ਹਾਂ ਦੇ ਉ.ਐਸ.ਡੀ.ਮੇਜਰ ਅਮਰਦੀਪ ਸਿੰਘ, ਅੰਕਿਤ ਬਾਂਸਲ, ਦਮਨਜੀਤ ਸਿੰਘ ਮੋਹੀ ਅਤੇ ਸੋਨੂੰ ਢੇਸੀ ਨੇ ਵੀ ਲਗਾਤਾਰ ਪ੍ਰਸ਼ਾਸ਼ਨ ਨਾਲ ਮਿਲ ਕੇ ਹੜ੍ਹ ਪੀੜਤ ਲੋਕਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਾਉਣ ਵਿਚ ਮਦਦ ਕੀਤੀ।

ਇਸ ਮੌਕੇ ਸ:ਲੱਕੀ ਦੇ ਨਾਲ ਸ: ਕਰਨੈਲ ਸਿੰਘ ਭਾਟੀਆ ਜਨਰਲ ਸਕੱਤਰ, ਸ: ਜਸਵਿੰਦਰ ਸਿੰਘ ਜੱਸੀ ਅਤੇ ਸ:ਕਰਮਜੀਤ ਸਿੰਘ ਹਾਜ਼ਰ ਸਨ।

Share News / Article

Yes Punjab - TOP STORIES