ਹੋ ਗਈ ਹਾਰ ਤਾਂ ਸੋਚਣ ਪਏ ਹੋਰ ਲੋਕੀਂ, ਮਾਇਆਵਤੀ ਨੂੰ ਫਿਕਰ ਨਾ ਰਤਾ ਭਾਈ

ਅੱਜ-ਨਾਮਾ

ਹੋ ਗਈ ਹਾਰ ਤਾਂ ਸੋਚਣ ਪਏ ਹੋਰ ਲੋਕੀਂ,
ਮਾਇਆਵਤੀ ਨੂੰ ਫਿਕਰ ਨਾ ਰਤਾ ਭਾਈ।

ਸੱਦਿਆ ਗਿਣਤੀ ਦੇ ਖਾਸ ਸੀ ਲੀਡਰਾਂ ਨੂੰ,
ਅਗਲੇ ਮੋੜਾਂ ਦਾ ਕਰ ਲਿਆ ਮਤਾ ਭਾਈ।

ਵਿੱਚ ਮਤੇ ਦੇ ਲਿਖੀ ਗਈ ਗੱਲ ਕਿਹੜੀ,
ਇਹ ਵੀ ਕਿਸੇ ਨੂੰ ਲੱਗਾ ਨਾ ਪਤਾ ਭਾਈ।

ਅੰਦਰੋ-ਅੰਦਰ ਹੀ ਮੁੱਕ ਗਈ ਗੱਲ ਸਾਰੀ,
ਮੰਨਣੀ ਪਈ ਨਹੀਂ ਕੋਈ ਵੀ ਖਤਾ ਭਾਈ।

ਫਿਰ ਵੀ ਪੱਕੇ ਪਿਛਲੱਗ ਇਹ ਕਹੀ ਜਾਂਦੇ,
ਲੀਡਰ ਸਾਡੀ ਤਾਂ ਲੀਡਰ ਹੀ ਰਹੇਗੀ ਜੀ।

ਮੰਨਣਾ ਆਖਾ ਹੈ ਅਸੀ ਤਾਂ ਫੇਰ ਉਸ ਦਾ,
ਮਰਨ-ਜੀਣ ਉਹ ਜਿੱਦਾਂ ਵੀ ਕਹੇਗੀ ਜੀ।

-ਤੀਸ ਮਾਰ ਖਾਂ
ਮਈ 30, 2019

Share News / Article

Yes Punjab - TOP STORIES

LEAVE A REPLY

Please enter your comment!
Please enter your name here