‘ਹੈਪੀ ਹਾਰਡੀ ਐਂਡ ਹੀਰ’ ਦਾ ਸੂਫੀ ਰੋਮਾਂਟਿਕ ਗੀਤ ‘ਹੀਰੀਏ’ ਹੋਇਆ ਰਿਲੀਜ਼

ਚੰਡੀਗੜ੍, ਜੁਲਾਈ 24 2019:

ਰੋਮਾਂਸ ਹਮੇਸ਼ਾ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਮੁੱਖ ਆਧਾਰ ਰਿਹਾ ਹੈ ਅਤੇ ਇਸ ਵਾਰ ਮਿਊਜ਼ਿਕ ਕਿੰਗ ਹਿਮੇਸ਼ ਰੇਸ਼ਮੀਆ ਇਸ ਸਾਲ ਦੀ ਸਭ ਤੋਂ ਵੱਡੀ ਰੋਮਾਂਟਿਕ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਨਾਲ ਆ ਰਹੇ ਹਨ।

ਇਸ ਫ਼ਿਲਮ ਵਿੱਚ ਸਾਨੂੰ ਹਿਮੇਸ਼ ਰੇਸ਼ਮੀਆ ਦੇ ਨਾਲ ਪੰਜਾਬੀ ਇੰਡਸਟਰੀ ਦੀ ਬਹੁਤ ਹੀ ਸੁੰਦਰ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਸੋਨੀਆ ਮਾਨ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਹਾਲ ਹੀ ਵਿਚ, ਫਿਲਮ ਦੇ ਨਿਰਮਾਤਾਵਾਂ ਨੇ ਹਿਮੇਸ਼ ਰੇਸ਼ਮੀਆ ਦੇ ਜਨਮਦਿਨ ਦੇ ਮੌਕੇ ਫਿਲਮ ਦਾ ਪਹਿਲਾ ਗੀਤ ”ਹੀਰੀਏ” ਰਿਲੀਜ਼ ਕੀਤਾ।

ਸ਼੍ਰੇਯਾ ਘੋਸ਼ਾਲ ਅਤੇ ਅਰਿਜੀਤ ਸਿੰਘ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿਤੀ ਹੈ। ਗੀਤ ਦੇ ਬੋਲ ਵਿਸ਼ਾਲ ਮਿਸ਼ਰਾ ਨੇ ਲਿਖੇ ਹਨ। ਹਿਮੇਸ਼ ਰੇਸ਼ਮੀਆ ਦੇ ਦੇ ਸੰਗੀਤ ਨੇ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਗਾਣੇ ਦੀ ਵੀਡੀਓ ਨੂੰ ਸਕੌਟਲੈਂਡ ਵਿੱਚ ਸ਼ਾਨਦਾਰ ਸਥਾਨਾਂ ਤੇ ਸ਼ੂਟ ਕੀਤਾ ਗਿਆ ਹੈ ਅਤੇ ਦੋਵੇਂ ਮੁੱਖ ਕਿਰਦਾਰਾਂ ਦੀ ਕੈਮਿਸਟਰੀ ਵੀਡੀਓ ਵਿੱਚ ਬਹੁਤ ਜਬਰਦਸਤ ਦੇਖਣ ਨੂੰ ਮਿਲੇਗੀ।

ਗਾਣਾ ਦੇਖੋ

ਇਸ ਫਿਲਮ ਦੇ ਨਾਲ ਸੋਨੀਆ ਮਾਨ ਨੇ ਬਾਲੀਵੁੱਡ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ।ਇਸ ਤੋਂ ਪਹਿਲਾਂ ਉਹ ਸਿੱਧੂ ਮੁੱਸੇਵਾਲਾ, ਜੌਰਡਨ ਸੰਧੂ ਅਤੇ ਰਫ਼ਤਾਰ ਵਰਗੇ ਗਾਇਕਾਂ ਦੇ ਨਾਲ ਪੰਜਾਬ ਦੇ ਬਹੁਤ ਪ੍ਰਸਿੱਧ ਗੀਤਾਂ ਚ ਨਜ਼ਰ ਆ ਚੁੱਕੇ ਹਨ । ਉਹ ਸਾਨੂੰ ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ ਦੀ ਮਰਾਠੀ ਫ਼ਿਲਮ ‘ਰੁਦੇਅੰਤਰ’ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ।

ਹਿਮੇਸ਼ ਰੇਸ਼ਮੀਆ ਅਤੇ ਸੋਨੀਆ ਮਾਨ ਤੋਂ ਇਲਾਵਾ ਨਰੇਸ਼ ਸੂਰੀ, ਮਨਮੀਤ ਸਿੰਘ, ਦੀਪ ਮਨਦੀਪ, ਅਸ਼ਵਿਨ ਧਾਰ, ਸੇਜਲ ਸ਼ਾਹ ਅਤੇ ਤ੍ਰਿਪਤੀ ਖਾਮਕਰ ਇਸ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਣਗੇ। ‘ਹੈਪੀ ਹਾਰਡੀ ਐਂਡ ਹੀਰ’ ਦਾ ਨਿਰਦੇਸ਼ਨ ਰਾਕਾ ਦੁਆਰਾ ਕੀਤਾ ਗਿਆ ਹੈ।

ਇਸ ਪੂਰੇ ਪ੍ਰੋਜੈਕਟ ਨੂੰ ਦੀਪਸ਼ਿਕਾ ਦੇਸ਼ਮੁਖ ਅਤੇ ਸਬੀਤਾ ਮਾਨਕਚੰਦ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੇ ਸੰਵਾਦਾਂ ਨੂੰ ਬੰਟੀ ਰਾਠੌਰ ਨੇ ਲਿਖਿਆ ਹੈ ਅਤੇ ਸੋਨੀਆ ਕਪੂਰ ਰੇਸ਼ਮੀਆ ਨੇ ਫ਼ਿਲਮ ਦਾ ਸਕ੍ਰੀਨਪਲੇ ਲਿਖਿਆ ਹੈ।

ਫ਼ਿਲਮ ਦਾ ਟ੍ਰੇਲਰ ਛੇਤੀ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਫ਼ਿਲਮ ਸਤੰਬਰ ਵਿੱਚ ਰਿਲੀਜ਼ ਹੋਵੇਗੀ। ਰਿਲੀਜ਼ ਦੀ ਸਹੀ ਤਾਰੀਖ ਜਲਦੀ ਹੀ ਘੋਸ਼ਿਤ ਕੀਤੀ ਜਾਵੇਗੀ। ਗੀਤ ਦੀ ਵੀਡੀਓ ਟਿਪਸ ਮਿਊਜ਼ਿਕ ਦੇ ਔਫ਼ਿਸ਼ਲ ਚੈਨਲ ‘ਤੇ ਰਿਲੀਜ਼ ਹੋ ਚੁੱਕੀ ਹੈ।

Yes Punjab - Top Stories