ਅੱਜ-ਨਾਮਾ
ਹੁੰਦੀ ਬਾਤ ਕੋਈ ਵੱਡੀ ਜਾਂ ਬਹੁਤ ਛੋਟੀ,
ਹੋ ਗਈ ਗੋਲੀ ਆ ਚੱਲਣੀ ਆਮ ਮੀਆਂ।
ਕਿਧਰੇ ਸ਼ੁਗਲ ਵਿੱਚ ਜਾਏ ਚਲਾਈ ਗੋਲੀ,
ਕਰਦੀ ਆ ਕਿਸੇ ਦਾ ਕੰਮ ਤਮਾਮ ਮੀਆਂ।
ਆਸ਼ਕ ਕੋਈ ਚਲਾਉਂਦਾ ਈ ਜਾ ਗੋਲੀ,
ਹੁੰਦਾ ਇਸ਼ਕ ਆ ਜਦੋਂ ਨਾਕਾਮ ਮੀਆਂ।
ਜਾਂਦਾ ਏ ਕਿਤੇ ਜ਼ਮੀਨ ਲਈ ਵਧ ਰੱਫੜ,
ਲੱਗਦੇ ਕਤਲ ਦੇ ਫੇਰ ਇਲਜ਼ਾਮ ਮੀਆਂ।
ਚੀਜ਼ਾਂ ਮਹਿੰਗੀਆਂ ਤੇ ਹੋਈ ਜਾਨ ਸਸਤੀ,
ਹੁੰਦਾ ਆਮ ਹੀ ਮਰਨ-ਮਰਾਉਣ ਮੀਆਂ।
ਚੜ੍ਹੀ ਜਿਨ੍ਹਾਂ ਦੇ ਸਿਰੀਂ ਆ ਮਰਨ-ਮਿੱਟੀ,
ਜਾਊ ਉਨ੍ਹਾਂ ਨੂੰ ਕੌਣ ਸਮਝਾਉਣ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 24, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -