ਹੁਸ਼ਿਆਰਪੁਰ ਵਿਚ 40 ਰਿਹਾਇਸ਼ਲੀ ਪਲਾਟ ਨੀਲਾਮ ਕਰੇਗੀ ਜੇ.ਡੀ.ਏ., ਨੀਲਾਮੀ 25 ਜੂਨ ਤੋਂ

ਜਲੰਧਰ 23 ਜੂਨ, 2019:

ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸਾਸ਼ਕ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀਆਂ ਅਹਿਮ ਥਾਵਾਂ ‘ਤੇ ਸਥਿਤ 40 ਰਿਹਾਇਸ਼ੀ ਪਲਾਟਾਂ ਦੀ ਆਕਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਜੋਰਵਾਲ ਨੇ ਦੱਸਿਆ ਕਿ ਇਨਾਂ ਪ੍ਰਾਪਰਟੀਆਂ ਵਿਚ ਵੱਖ ਵੱਖ ਸਾਈਜ਼ਾਂ ਦੀਆਂ 40 ਰਿਹਾਇਸ਼ੀ ਥਾਵਾਂ ਲਈ ਆਕਸ਼ਨ 25 ਜੂਨ ਤੋਂ 22 ਜੁਲਾਈ ਤੱਕ ਚੱਲੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਰਟੀਆਂ ਦੀ ਰਾਖਵੀਂ ਕੀਮਤ, ਕੁੱਲ ਰਕਬੇ ਅਤੇ ਹੋਰ ਲੋੜੀਂਦੀ ਜਾਣਕਾਰੀ ਵਿਭਾਗ ਦੀ ਵੈਬਸਾਈਟ www.puda.gov.in ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਜਾਇਦਾਦਾਂ ਸ਼ਹਿਰ ਦੀਆਂ ਅਹਿਮ ਥਾਵਾਂ ਤੇ ਸਥਿਤ ਹੋਣ ਕਾਰਨ ਜਨਤਾ ਤੋਂ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।

ਸ੍ਰੀ ਜੋਰਵਾਲ ਨੇ ਕਿਹਾ ਕਿ ਇਹਨਾਂ ਸਾਈਟਾਂ ਦੀ ਬੋਲੀ ਵਾਸਤੇ ਜੇ.ਡੀ.ਏ ਨੇ ਇਹ ਫੈਸਲਾ ਲਿਆ ਹੈ ਕਿ ਆਕਸ਼ਨ ਲਈ ਇਛੁੱਕ ਲੋਕਾਂ ਦੀ ਸਹਾਇਤਾ ਲਈ ਕੋਈ ਵੀ ਵਿਅਕਤੀ ਜੋ ਇਸ ਆਕਸ਼ਨ ਵਿੱਚ ਹਿੱਸਾ ਲੈਣ ਦਾ ਚਾਹਵਾਨ ਹੈ ਦਫਤਰ ਦੇ ਸਮੇ ਤੇ ਇਸ ਕੇਦਰ ਤੇ ਜਾ ਕੇ ਲੋੜੀਦੀ ਮਦਦ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇ ਡੀ ਏ ਦੇ ਅਧਿਕਾਰੀ /ਕਰਮਚਾਰੀ ਇਸ ਕੰਮ ਵਿਚ ਲੋਕਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

Share News / Article

YP Headlines

Loading...