ਹੁਸ਼ਿਆਰਪੁਰ ਦੇ ਪੀ.ਸੀ.ਐਸ. ਅਧਿਕਾਰੀਆਂ ਨੇ ‘ਬਦਸਲੂਕੀਆਂ’ ਦੇ ਵਿਰੋਧ ’ਚ ਕਾਲੇ ਬਿੱਲੇ ਲਗਾ ਕੇ ਕਲਮ ਛੋੜ ਹੜਤਾਲ ਕੀਤੀ

ਹੁਸ਼ਿਆਰਪੁਰ, 11 ਸਤੰਬਰ, 2019 –

ਪੰਜਾਬ ਸਿਵਲ ਸਰਵਸਿਜ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਜਿਲ੍ਹੇ ਹੁਸ਼ਿਆਰਪੁਰ ਦੇ ਸਮੂਹ ਪੀ.ਸੀ.ਐਸ. ਅਫਸਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਕਮਲਛੋੜ ਹੜਤਾਲ ਕੀਤੀ ਗਈ।

ਪੀ.ਸੀ.ਐਸ. ਐਸੋਸੀਏਸ਼ਨ ਵੱਲੋਂ ਫੀਲਡ ਵਿੱਚ ਕੰਮ ਕਰ ਰਹੇ ਪੀ.ਸੀ.ਐਸ. ਅਫਸਰਾਂ ਨਾਲ ਹੋ ਰਹੀ ਬਦਸਲੂਕੀ ਦਾ ਸਰਕਾਰ ਵੱਲੋਂ ਕੋਈ ਐਕਸ਼ਨ ਨਾ ਲਏ ਜਾਣ ਕਾਰਨ ਅਧਿਕਾਰੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੀ.ਸੀ.ਐਸ. ਐਸੋਸੀਏਸ਼ਨ ਦੇ ਬਲਾਰੇ ਨੇ ਦੱਸਿਆ ਕਿ ਧੁਰੀ, ਨਿਹਾਲ ਸਿੰਘ ਵਾਲਾ, ਮੋਗਾ, ਲੁਧਿਆਣਾ ਅਤੇ ਜੀਰਾ ਵਿਖੇ ਵੱਖ—ਵੱਖ ਸਮੇਂ ਹੋਈਆਂ ਘਟਨਾਵਾਂ ਦਾ ਸਰਕਾਰ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ। ਜਿਸ ਕਾਰਨ ਪੀ.ਸੀ.ਐਸ. ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਵਾਲੀਆਂ ਵੱਖ ਵੱਖ ਸੇਵਾਵਾਂ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿਸ ਕਾਰਨ ਉਹਨਾ ਵਿੱਚ ਕਾਫੀ ਰੋਸ ਹੈ।

ਇਸ ਤੋਂ ਇਲਾਵਾ ਪੀ.ਸੀ.ਐਸ. ਅਧਿਕਾਰੀਆਂ ਦੀਆਂ ਮੰਗਾਂ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਈਆਂ ਹਨ ਸਬੰਧੀ ਵੀ ਸਰਕਾਰ ਵੱਲੋਂ ਵੱਖ—ਵੱਖ ਸਮਂੇ ਤੇ ਅਸਵਾਸ਼ਨਾਂ ਦੇ ਬਾਵਜੂਦ ਵੀ ਗੋਰ ਨਹੀਂ ਕੀਤਾ ਜਾ ਰਿਹਾ। ਜਿਸ ਦੇ ਰੋਸ ਵੱਜੋਂ ਇਹ ਪੈਨਡਾਊਨ ਸਟਰਾਈਕ ਕੀਤੀ ਗਈ ਹੈ।

ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੂੰ ਬਾਰ ਬਾਰ ਯਾਦ ਪੱਤਰ ਦਿੱਤੇ ਜਾਂਦੇ ਹਨ ਕਿ
ਪੀ.ਸੀ.ਐ.ਅਧਿਕਾਰੀਆਂ ਦੀਆਂ ਪੁਰਾਣੀਆਂ ਮੰਗੀਆਂ ਅਤੇ ਉਹਨਾਂ ਵਿੱਚ ਫੈਲ ਰਹੇ ਰੋਸ ਨੂੁੰ ਤੁਰੰਤ ਸੁਲਝਾਇਆ ਜਾਵੇ। ਉਸ ਸਬੰਧੀ ਪੰਜਾਬ ਸਿਵਲ ਸਰਵਸਿਜ਼ ਦੇ ਐਸੋਸੀਏਸ਼ ਨਪ੍ਰਧਾਨ ਸ੍ਰੀ ਰਜੀਵ ਗੁਪਤਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ।

ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਐਸੋਸੀਏਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸ੍ਰੀ ਅਮਿਤ ਮਹਾਜਨ, ਅਸਿਸਟੈਂਟ ਕਮਿਸ਼ਨਰ ਜਨਰਲ ਅਤੇ ਸ਼ਿਕਾਇਤਾਂ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਅਮਿਤ ਸਰੀਨ, ਸ੍ਰੀ ਹਰਬੰਸ ਐਸ.ਡੀ.ਐਮ.ਗੜ੍ਹਸ਼ੰਕਰ, ਸ੍ਰੀ ਬਰਜਿੰਦਰ ਸਿੰਘ ਰਿਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਜਲੰਧਰ ਹਾਜਰ ਸਨ।

Share News / Article

YP Headlines