- Advertisement -
ਚੰਡੀਗੜ੍ਹ, 5 ਅਗਸਤ, 2019 –
ਸੀਨੀਅਰ ਕਾਂਗਰਸੀ ਆਗੂ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਕੀਤੇ ਗਏ ਗਲਤ ਫੈਸਲਿਆਂ ਦੇ ਕਾਰਨ ਭਾਰਤ ਵਿਚ ਜੋ ਦੋ ਵਿਧਾਨ ਅਤੇ ਦੋ ਨਿਸ਼ਾਨ ਦੇਸ਼ ਵਾਸੀਆਂ ਨੂੰ ਚੁੱਭ ਰਹੇ ਸਨ।
ਉਸ ਵਿਚ ਸੁਧਾਰ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗ ਦਰਸ਼ਨ ਵਿਚ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ-370 ਨੂੰ ਖਤਮ ਕਰਨ ਦਾ, ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰੀ ਸ਼ਾਸਤ ਸੂਬਾ ਬਨਾਉਣ ਦਾ ਫੈਸਲਾ ਕਰ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਤਰੱਕੀ ਦਾ ਰਾਹ ਖੋਲ ਦਿੱਤਾ ਹੈ।
ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦਾ।
ਸਾਂਪਲਾ ਨੇ ਅੱਗੇ ਕਿਹਾ ਕਿ ਨਾ ਤਾਂ ਹੁਣ ਜੰਮੂ ਕਸ਼ਮੀਰ ਦਾ ਵੱਖ ਝੰਡਾ ਹੋਵੇਗਾ ਅਤੇ ਨਾ ਹੀ ਦੁਹਰੀ ਨਾਗਰਿਕਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ, ਲੱਦਾਖ ਹੁਣ ਅੱਤਵਾਦ ਅਤੇ ਭ੍ਰਿਸ਼ਟਾਚਾਰ ਮੁਕਤ ਸੂਬੇ ਬਣ ਜਾਣਗੇ। ਹੁਣ ਦੇਸ਼ ਦਾ ਕੋਈ ਵੀ ਵਿਅਕਤੀ ਜੰਮੂ-ਕਸ਼ਮੀਰ ਵਿਚ ਸੰਪਤੀ ਖਰੀਦ ਸਕੇਗਾ।
- Advertisement -