ਹੁਣ ਬਣੇਗੀ ‘ਆਮ ਆਦਮੀ ਪਾਰਟੀ’ ਦੀ ‘ਆਮ ਆਦਮੀ ਆਰਮੀ’ – ਭਗਵੰਤ ਮਾਨ ਵੱਲੋਂ ਪੰਜਾਬ ’ਚ ਮੈਂਬਰਸ਼ਿਪ ਮੁਹਿੰਮ ਸ਼ੁਰੂ

‘ਗਰਾਉਂਡ ਜੀਰੋ ‘ਤੇ ਮੁਹਿੰਮ ਭਖਾਉਣ ਲਈ ਸੂਬਾ ਕਮੇਟੀ ਅਤੇ ਅਬਜਰਵਰਾਂ ਦੀ ਟੀਮ ਐਲਾਨੀ

ਚੰਡੀਗੜ੍ਹ, 28 ਅਗਸਤ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ‘ਆਮ ਆਦਮੀ ਆਰਮੀ’ ਦੇ ਨਾਂ ਥੱਲੇ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ-ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਸਮੇਤ ਸੀਨੀਅਰ ਲੀਡਰਸ਼ਿਪ ਦੀ ਹਾਜਰੀ ‘ਚ ਇਸ ਟ੍ਰਿਪਲ ਏ (ਆਮ ਆਦਮੀ ਆਰਮੀ) ਮੈਂਬਰਸ਼ਿਪ ਮੁਹਿੰਮ ਦਾ ਰਸਮੀ ਐਲਾਨ ਕੀਤਾ।

ਇਸ ਮੌਕੇ ਆਮ ਆਦਮੀ ਆਰਮੀ ਦੇ ਮਿਸ਼ਨ ਅਤੇ ਉਦੇਸ਼ਾਂ ਬਾਰੇ ਕਿਤਾਬਚਾ (ਬੁੱਕਲੈਟ) ਅਤੇ ਰਿਕਾਰਡ ਬੁੱਕ ਜਾਰੀ ਕੀਤੀ। ਭਗਵੰਤ ਮਾਨ ਨੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹਰ ਪਿੰਡ ਅਤੇ ਸ਼ਹਿਰ-ਮੁਹੱਲੇ ‘ਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਟੀਮ ਲੀਡਰ ਦੀ ਖੁਦ ਚੋਣ ਕਰਨਗੇ।

ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਦੇ ਮਾਫੀਆ ਰਾਜ ਖਿਲਾਫ ਆਮ ਆਦਮੀ ਆਰਮੀ ਦੇ ਯੋਧੇ ਸਿਵਲ ਆਰਮੀ ਵਾਂਗ ਲੜਣਗੇ। ਮਾਨ ਨੇ ਕਿਹਾ ਕਿ 15 ਅਗਸਤ ਦੀ ਅਜਾਦੀ ਇਨ੍ਹਾਂ ਸਵਾਰਥੀ ਅਤੇ ਪਰਿਵਾਰਪ੍ਰਸਤ ਸਿਆਸਤਦਾਨਾਂ ਨੇ ਥੱਲੇ ਤੱਕ ਜਾਣ ਹੀ ਨਹੀਂ ਦਿੱਤੀ। ਲੋਕ ਹੜ੍ਹਾਂ, ਸੋਕਿਆਂ, ਕੈਂਸਰ, ਨਸ਼ਿਆਂ ਅਤੇ ਕਰਜਿਆਂ ਨਾਲ ਮਰ ਰਹੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਸਾਡੇ ਲੀਡਰ ਟਵਿੱਟਰ ‘ਤੇ ਟਵੀਟ-ਟਵੀਟ ਖੇਡ ਰਹੇ ਹਨ। ਮਾਫੀਆ ਰਾਜ ਦੀ ਲੁੱਟ ਨਾਲ ਚੰਡੀਗੜ੍ਹ ਦੀਆਂ ਪਹਾੜੀਆਂ ‘ਚ ਇੱਕ ਨੇ ‘ਸੁਖਵਿਲਾਸ’ ਅਤੇ ਦੂਜੇ ਨੇ ਉਹਦੇ ਗਵਾਂਢ ‘ਚ ‘ਸਾਰਾਗੜੀ’ ਮਹਿਲ ਉਸਾਰ ਲਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੈਂਡ ਮਾਫੀਆ ਦਾ ਸਭ ਤੋਂ ਵੱਡਾ ਸਰਗਣਾ ਸੁਖਬੀਰ ਸਿੰਘ ਬਾਦਲ ਅੱਜ ਇਹ ਕਹਿ ਰਹੇ ਹਨ ਕਿ ਰੇਤ ਮਾਫੀਆ ਕਾਰਨ ਹੜ੍ਹ ਆਏ ਹਨ। ਸੁਖਬੀਰ ਬਾਦਲ ‘ਤੇ ਤੰਜ ਕਸਦਿਆਂ ਕਿਹਾ, ”ਇਹ ਤਾਂ ਇੰਝ ਲੱਗਦਾ ਹੈ ਜਿਵੇਂ ਅਲਕਾਇਦਾ ਕਿਸੇ ‘ਤੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਗਾਵੇ।

ਇਸ ਮੌਕੇ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸੁੱਖੀ, ਦਲਬੀਰ ਸਿੰਘ ਢਿੱਲੋਂ, ਜਮੀਲ-ਉਰ-ਰਹਿਮਾਨ, ਪ੍ਰੋ. ਸਾਧੂ ਸਿੰਘ, ਬਲਜਿੰਦਰ ਸਿੰਘ ਚੌਂਦਾ, ਗੈਰੀ ਵੜਿੰਗ, ਗੁਰਦਿੱਤ ਸਿੰਘ ਸੇਖੋਂ, ਅਤੇ ਮਨਜੀਤ ਸਿੰਘ ਸਿੱਧੂ, ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ, ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਆਗੂ ਮੋਜੂਦ ਸਨ।

ਭਗਵੰਤ ਮਾਨ ਨੇ ਇਸਦੇ ਨਾਲ ਹੀ 39 ਅਬਜਰਵਰਾਂ ਅਤੇ 3 ਕੋ-ਅਬਜਰਵਰਾਂ ਦੀ ਸੂਚੀ ਜਾਰੀ ਕੀਤੀ। ਇਸਦੇ ਨਾਲ ਹੀ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਾਲੀ ਸੂਬਾ ਕਮੇਟੀ ਦਾ ਐਲਾਨ ਕੀਤਾ।

ਮਾਨ ਨੇ ਦੱਸਿਆ ਕਿ ਹਰੇਕ ਅਬਜਰਵਰ 3 ਵਿਧਾਨ ਸਭਾ ਹਲਕੇ ਦੇਖੇਗਾ। ਇਨ੍ਹਾਂ ਉਪਰ ਸੂਬਾ ਕਮੇਟੀ ਨਿਗਰਾਣ ਵਜੋਂ ਕੰਮ ਕਰੇਗੀ। ਇਹ ਟੀਮ ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਬਿਜਲੀ ਮੋਰਚੇ ਅਤੇ ਭਵਿੱਖ ਦੀਆਂ ਹੋਰ ਗਤੀਵਿਧੀਆਂ ਲਈ ਸਰਗਰਮ ਰਹੇਗੀ। ਬਿਜਲੀ ਮੋਰਚੇ ਬਾਰੇ ਸੂਬਾ ਕਮੇਟੀ ਮੋਰਚਾ ਕੋਆਰਡੀਨੇਟਰ ਅਤੇ ਵਿਧਾਇਕ ਮੀਤ ਹੇਅਰ ਨੂੰ ਰਿਪੋਰਟ ਕਰੇਗੀ। ਸੂਬਾ ਕਮੇਟੀ ‘ਚ ਹਰਚੰਦ ਸਿੰਘ ਬਰਸਟ, ਜਸਟਿਸ ਜੋਰਾ ਸਿੰਘ, ਪ੍ਰੋ. ਸਾਧੂ ਸਿੰਘ, ਪ੍ਰੋ. ਭੀਮਇੰਦਰ ਸਿੰਘ, ਨਵਜੋਤ ਸਿੰਘ ਜਰਗ, ਜੀਵਨਜੋਤ ਕੌਰ, ਗਗਨਦੀਪ ਸਿੰਘ ਚੱਢਾ, ਅਮ੍ਰਿਤਪਾਲ ਸਿੰਘ, ਰਾਜ ਲਾਲੀ ਗਿੱਲ, ਦਲਵੀਰ ਸਿੰਘ ਢਿੱਲੋਂ, ਨੀਨਾ ਮਿਤੱਲ ਅਤੇ ਅਬਜਰਵਰਾਂ ‘ਚ ਅਜੈ ਸਰਮਾ, ਅਮਰਦੀਪ ਸਿੰਘ ਧਾਂਦਰ, ਅਮਰਦੀਪ ਸਿੰਘ ਰਾਜਨ, ਅਵਤਾਰ ਸਿੰਘ ਈਲਵਾਲ, ਬਲਜੀਤ ਸਿੰਘ ਗਰੇਵਾਲ, ਭੁਪਿੰਦਰ ਕੌਰ, ਬਿਕਰਮਜੀਤ ਸਿੰਘ ਵਿਰਦੀ, ਦੀਪ ਕੰਬੋਜ, ਦਿਲਬਾਗ ਸਿੰਘ ਬਰਾੜ, ਡਾ. ਅਜਮੇਰ ਸਿੰਘ ਕਾਲੜਾ, ਡਾ. ਕੰਵਲਜੀਤ ਸਿੰਘ, ਗਗਨਦੀਪ ਸਿੰਘ ਲੱਡਾ, ਗੁਰਦੀਪ ਸਿੰਘ ਫੱਗੂਵਾਲਾ, ਗੁਰਿੰਦਰ ਸਿੰਘ ਸੇਰਗਿੱਲ, ਗੁਰਜੀਤ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਸੰਧੂ, ਹਰਭੁਪਇੰਦਰ ਸਿੰਘ ਧਰੌੜ, ਹਰਿੰਦਰ ਸਿੰਘ, ਹਰਜਿੰਦਰ ਸਿੰਘ ਕਾਕਾ ਸਰਾਂ, ਇਕਬਾਲ ਸਿੰਘ ਜੀਰਾ, ਜਸਦੀਪ ਸਿੰਘ ਗੈਰੀ, ਜਸਵੀਰ ਸਿੰਘ ਜੱਸੀ ਸੋਹੀਆਂਵਾਲਾ, ਕੀਰਤ ਸਿੰਗਲਾ, ਲਛਮਣ ਸਿੰਘ ਗਰੇਵਾਲ, ਮਹਿੰਦਰ ਸਿੰਘ ਸਿੱਧੂ, ਮਾਸਟਰ ਜਗਸੀਰ ਸਿੰਘ, ਮਾਸਟਰ ਕਰਮਜੀਤ ਸਿੰਘ, ਨਿਸ਼ਾਨ ਸਿੰਘ, ਪਦਮ ਐਂਥਨੀ, ਪਿਆਰਾ ਸਿੰਘ, ਰਾਮ ਕੁਮਾਰ ਮੁਕਾਰੀ, ਰਣਜੀਤ ਕੁਮਾਰ, ਰਣਜੀਤ ਸਿੰਘ ਧਮੋਟ, ਆਰ.ਪੀ.ਐਸ ਮਲਹੋਤਰਾ, ਸਤਬੀਰ ਸਿੰਘ ਬਖਸੀਵਾਲਾ, ਸਿਮਰਨ ਸਹਿਜਪਾਲ, , ਤਰਨਦੀਪ ਸੰਨੀ, ਤਰਸੇਮ ਸਿੰਘ ਕਾਹਨਕੇ, ਤੇਜਪਾਲ ਸਿੰਘ ਨਾਮ ਸ਼ਾਮਲ ਹਨ, ਜਦਕਿ ਡਾ. ਗੁਰਪ੍ਰੀਤ ਨੱਤ, ਗੁਰਪ੍ਰੀਤ ਸਿੰਘ ਆਲੋਅਰਖ ਅਤੇ ਪਰਮਜੀਤ ਸਿੰਘ ਗਿੱਲ ਨੂੰ ਕੋ-ਆਬਜਰਵਰ ਲਗਾਇਆ ਗਿਆ ਹੈ।

Share News / Article

Yes Punjab - TOP STORIES