ਹਿੰਦੂ ਔਰਤ ਦਾ ਕਿਸੇ ਨਹੀਂ ਸਾਥ ਦਿੱਤਾ, ਸਾਬਰੀਮਾਲਾ ਦੇ ਬਾਹਰ ਆ ਖੜੀ ਮੀਆਂ

ਅੱਜ-ਨਾਮਾ

ਮੁਸਲਿਮ ਔਰਤ ਦੇ ਨਾਲ ਨਿਆਂ ਖਾਤਰ,
ਕੀਤੀ ਕੋਸ਼ਿਸ਼ ਸਰਕਾਰ ਨੇ ਬੜੀ ਮੀਆਂ।

ਤਿੰਨ ਤਲਾਕ ਦੀ ਪੂਰੀ ਉਸ ਰੋਕ ਲਾਈ,
ਮਗਰੋਂ ਭਾਸ਼ਣਾਂ ਦੀ ਲਾਈ ਝੜੀ ਮੀਆਂ।

ਲੋਕੀਂ ਕਹਿਣ ਜੀ ਬਿੱਲ ਨੂੰ ਪਾਸ ਕਰ ਕੇ,
ਆਪਣੀ ਕਿਸੇ ਪੁਗਾਈ ਆ ਅੜੀ ਮੀਆਂ।

ਹਿੰਦੂ ਔਰਤ ਦਾ ਕਿਸੇ ਨਹੀਂ ਸਾਥ ਦਿੱਤਾ,
ਸਾਬਰੀਮਾਲਾ ਦੇ ਬਾਹਰ ਆ ਖੜੀ ਮੀਆਂ।

ਕਰਨਾ ਔਰਤ ਦੇ ਨਾਲ ਇਨਸਾਫ ਹੈ ਜੀ,
ਕਰਨਾ ਵੋਟਾਂ ਲਈ ਰੱਖ ਕੇ ਆਸ ਮੀਆਂ।

ਤਖਤ-ਤਾਜ ਦੀ ਜਦੋਂ ਦੀ ਪਿਰਤ ਚੱਲੀ,
ਕਾਣੀ ਡੰਡੀ ਦਾ ਰਿਹਾ ਇਤਹਾਸ ਮੀਆਂ।

-ਤੀਸ ਮਾਰ ਖਾਂ
ਨਵੰਬਰ 17, 2019

Share News / Article

Yes Punjab - TOP STORIES