ਹਿਮਾਚਲ ਮੱਥਾ ਟੇਕਣ ਗਏ ਦੋਸਤਾਂ ਦਾ ਆਟੋ ਖ਼ੱਡ ’ਚ ਡਿੱਗਾ, ਇਕ ਦੀ ਮੌਤ ਬਾਕੀ ਜ਼ਖ਼ਮੀ

ਯੈੱਸ ਪੰਜਾਬ

ਜਲੰਧਰ, 27 ਸਤੰਬਰ, 2019 –

ਜਲੰਧਰ ਛਾਉਣੀ ਦੇ ਮੁਹੱਲਾ ਨੰਬਰ 32 ਦੇ ਚਾਰ ਦੋਸਤ ਇਕ ਆਟੋ ਵਿਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਵਿਚ ਪੀਰ ਨਿਗਾਹੇ ਵਾਲਾ ਦੇ ਮੱਥਾ ਟੇਕਣ ਲਈ ਗਏ ਦੋਸਤ ਜਿਸ ਆਟੋ ਵਿਚ ਜਾ ਰਹੇ ਸਨ ਉਹ ਇਕ ਡੂੰਘੀ ਖੱਡ ਵਿਚ ਜਾ ਡਿੱਗਾ ਜਿਸ ਦੇ ਨਤੀਜੇ ਵਜੋਂ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਾਕੀ ਤਿੰਨ ਜ਼ਖ਼ਮੀ ਹੋ ਗਏ।

ਇਹ ਚਾਰੇ ਵਿਅਕਤੀ ਜਲੰਧਰ ਛਾਉਣ ਦੇ ਮੁਹੱਲਾ ਨੰਬਰ 32 ਨਾਲ ਸੰਬੰਧਤ ਦੱਸੇ ਜਾਂਦੇ ਹਨ। ਮ੍ਰਿਤਕ ਦੀ ਪਛਾਣ ਰਾਹੁਲ ਪੁੱਤਰ ਅਮਰਜੀਤ ਵਜੋਂ ਹੋਈ ਹੈ। ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਛੋਟੇ ਬੱਚੇ ਅਤੇ ਹੋਰ ਪਰਿਵਾਰਕ ਮੈਂਬਰ ਛੱਡ ਗਿਆ ਹੈ।

ਸੂਤਰਾਂ ਅਨੁਸਾਰ ਬੀਤੀ ਰਾਤ ਚਾਰੇ ਦੋਸਤ ਹਿਮਾਚਲ ਵਿਚ ਪੀਰ ਨਿਗਾਹੇ ਵਾਲਾ ਦੇ ਜਾ ਰਹੇ ਸਨ ਤਾਂ ਰਸਤੇ ਵਿਚ ਉਹਨਾਂ ਦਾ ਆਟੋ ਬੇਕਾਬੂ ਹੋ ਕੇ ਖੱਡ ਵਿਚ ਡਾ ਡਿੱਗਾ ਜਿਸ ਨਾਲ ਇਹ ਹਾਦਸਾ ਵਾਪਰ ਗਿਆ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

YP Headlines

Loading...