ਹਿਊਸਟਨ ਵਿੱਚ ਸੀ ਕੜਕਿਆ ਕੱਲ੍ਹ ਮੋਦੀ, ਦਬਕਾ ਦਿੱਤਾ ਉਸ ਪਾਕਿ ਲਈ ਛੱਡ ਬੇਲੀ

ਅੱਜ-ਨਾਮਾ

ਹਿਊਸਟਨ ਵਿੱਚ ਸੀ ਕੜਕਿਆ ਕੱਲ੍ਹ ਮੋਦੀ,
ਦਬਕਾ ਦਿੱਤਾ ਉਸ ਪਾਕਿ ਲਈ ਛੱਡ ਬੇਲੀ।

ਨਾਲੇ ਈ ਕਥਾ ਵਿਕਾਸ ਦੀ ਕਰ ਗਿਆ ਸੀ,
ਦਿੱਤਾ ਏ ਝੰਡਾ ਅਸਮਾਨ ਵਿੱਚ ਗੱਡ ਬੇਲੀ।

ਜਿਹੜੇ ਰੰਗ ਵਿੱਚ ਲੱਗਾ ਸੀ ਰਿਹਾ ਬੋਲਣ,
ਧਿਰਾਂ ਕਈਆਂ ਦੇ ਸੇਕ ਗਿਆ ਹੱਡ ਬੇਲੀ|

ਨਾਲੇ ਟਰੰਪ ਲਈ ਗੇੜ ਗਿਆ ਚੋਣ ਚੱਕਾ,
ਵਿੰਹਦੇ ਲੋਕ ਰਹੇ ਅੱਖਾਂ ਕਈ ਅੱਡ ਬੇਲੀ।

ਅਬ ਕੀ ਬਾਰ ਤੇ ਮੋਦੀ ਸਰਕਾਰ ਵਾਂਗਰ,
ਟਰੰਪ ਸਰਕਾਰ ਦਾ ਛੇੜ`ਤਾ ਰਾਗ ਮੋਦੀ।

ਜਿਹੜੀ ਗੱਲ ਨਾ ਅਜੇ ਤੱਕ ਹੋਈ ਸੀਗੀ,
ਕੂਟਨੀਤੀ ਲਈ ਛੱਡ ਗਿਆ ਦਾਗ ਮੋਦੀ।

-ਤੀਸ ਮਾਰ ਖਾਂ

24 ਸਤੰਬਰ, 2019 –

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES