ਹਾਫਿਜ਼ ਸਈਦ `ਤੇ ਹੋਈ ਕੁਝ ਕਾਰਵਾਈ, ਖਬਰ ਪਾਕਿ ਨੇ ਦਿੱਤੀ ਇਹ ਆਪ ਮਿੱਤਰ

ਅੱਜ-ਨਾਮਾ

ਹਾਫਿਜ਼ ਸਈਦ `ਤੇ ਹੋਈ ਕੁਝ ਕਾਰਵਾਈ,
ਖਬਰ ਪਾਕਿ ਨੇ ਦਿੱਤੀ ਇਹ ਆਪ ਮਿੱਤਰ।

ਹੋ ਗਏ ਦਰਜ ਕੁਝ ਕੇਸ ਜਿਹੇ ਸੁਣੇ ਜਾਂਦੇ,
ਲੱਗਾ ਅਜੇ ਵੀ ਗੇਅਰ ਨਹੀਂ ਟਾਪ ਮਿੱਤਰ।

ਛੋਟੀ-ਮੋਟੀ ਗੁਨਾਹਾਂ ਦੀ ਫਾਈਲ ਹੈ ਨਹੀਂ,
ਕੀਤਾ ਸਈਦ ਨੇ ਸਿਖਰ ਦਾ ਪਾਪ ਮਿੱਤਰ।

ਜਿਹੜੇ ਮਾਰਨ ਤੇ ਮਰਨ ਨੂੰ ਆਉਣ ਬੰਦੇ,
ਉਨ੍ਹਾਂ ਸਾਰਿਆਂ ਦਾ ਇਹੀਓ ਬਾਪ ਮਿੱਤਰ।

ਨੀਤੀ ਪਾਕਿ ਦੀ ਹਾਲੇ ਨਹੀਂ ਠੀਕ ਲੱਗਦੀ,
ਸਖਤੀ ਕਰਨ ਦਾ ਕਰੇ ਉਹ ਸਾਂਗ ਮਿੱਤਰ।

ਜਿਹੜੀ ਵੇਲ ਜ਼ਹਿਰੀਲੀ ਉਸ ਆਪ ਲਾਈ,
ਸਕਦਾ ਕਦੀ ਨਹੀਂ ਓਸ ਨੂੰ ਛਾਂਗ ਮਿੱਤਰ।

-ਤੀਸ ਮਾਰ ਖਾਂ

Share News / Article

Yes Punjab - TOP STORIES