ਹਾਈਵੇ ’ਤੇ ਪਿਸਤੌਲ ਦੀ ਨੋਕ ’ਤੇ ਵਾਹਨ ਖ਼ੋਹਣ ਵਾਲੇ ਗੈਂਗ ਦੇ 6 ਮੈਂਬਰ ਕਾਬੂ, 2 ਟਰੱਕ, 3 ਕਾਰਾਂ ਬਰਾਮਦ

ਜਲੰਧਰ, ਸਤੰਬਰ 13, 2019 –

ਮਾਣਯੋਗ ਸ਼੍ਰੀ ਨੋਨਿਹਾਲ ਸਿੰਘ, ਆਈ.ਪੀ.ਐਸ, ਆਈ.ਜੀ.ਪੀ./ਜਲੰਧਰ ਰੇਂਜ, ਜਲੰਧਰ ਅਤੇ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਸਰਬਜੀਤ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਸ਼ੀ੍ਰ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ, ਪੁਲਿਸ ਕਪਤਾਨ, (ਸਥਾਨਿਕ), ਰਣਜੀਤ ਸਿੰਘ ਉੱਪ ਪੁਲਿਸ ਕਪਤਾਨ, (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਇੰਸਪੈਕਟਰ ਸ਼ਿਵ ਕੁਮਾਰ, ਐਸ.ਆਈ ਨਿਰਮਲ ਸਿੰਘ, ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ) ਨੇ ਪਿਸਤੋਲ ਦੀ ਨੋਕ ਤੇ ਕਾਰਾਂ, ਟਰੱਕ, ਟਿੱਪਰ ਆਦਿ ਦੀ ਲੁੱਟਾਂ-ਖੋਹਾ ਕਰਨ ਵਾਲੇ ਗੈਂਗ ਦੇ 06 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜਾ ਵਿੱਚੋ 02 ਟਰੱਕ, 03 ਕਾਰਾਂ, 02 ਪਿਸਟਲ 32 ਬੋਰ, 04 ਮੈਗਜ਼ੀਨ ਅਤੇ 50 ਰੌਂਦਾ ਬ੍ਰਾਮਦ ਕਰਕੇ ਬਹੁੱਤ ਹੀ ਸ਼ਲਾਘਾ ਯੋਗ ਕੰਮ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 11.09.19 ਨੂੰ ਵਕਤ ਕਰੀਬ 5:30 ਵਜੇ ਸ਼ਾਮ ਨੂੰ ਐਸ.ਆਈ ਨਿਰਮਲ ਸਿੰਘ, ਸੀ.ਆਈ.ਏ ਸਟਾਫ ਜਲੰਧਰ (ਦਿਹਾਤੀ), ਐਸ.ਆਈ ਬਖਸ਼ੀਸ਼ ਸਿੰਘ ਥਾਣਾ ਫਿਲੋਰ ਸਮੇਤ ਹੋਰ ਸਾਥੀ ਪੁਲਿਸ ਕ੍ਰਮਚਾਰੀਆ ਦੇ ਹਾਈਟੈਕ ਨਾਕਾ, ਨੇੜੇ ਸਤਲੁੱਜ ਪੁੱਲ ਮੋਜੂਦ ਸੀ, ਤਾਂ ਇਤਲਾਹ ਮਿਲੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਵਰਨ ਸਿੰਘ ਵਾਸੀ ਜਿੰਦਾਵਾਲਾ ਥਾਣਾ ਹਰੀਕੇ ਜਿਲਾ ਤਰਨਤਾਰਨ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰੀਕੇ ਜਿਲਾ ਤਰਨਤਾਰਨ, ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਮਾਣਾ ਕੀ ਸੁਰਸਿੰਘ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ, ਸਾਜਨਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਬਲਦੇਵ ਸਿੰਘ ਵਾਸੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ, ਜਗਪ੍ਰੀਤ ਸਿੰਘ ਉਰਫ ਲੱਲਾ ਪੁੱਤਰ ਜਗੀਰ ਸਿੰਘ ਵਾਸੀ ਪੱਤੀ ਮਲਕੋ ਕੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ, ਅਵਕਾਸ਼ ਸਿੰਘ ਉਰਫ ਲੱਡੂ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 390 ਛੋਟਾ ਬਜਾਰ ਗਲੀ ਦਰਜੀਆਂ ਵਾਲੀ ਮਜੀਠਾ ਥਾਣਾ ਮਜੀਠਾ ਜਿਲਾ ਅੰਮ੍ਰਿਤਸਰ ਨੇ ਆਪਸ ਵਿੱਚ ਮਿਲ ਕੇ ਗੈਂਗ ਬਣਾਇਆ ਹੋਇਆ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਅਤੇ ਵਿਕਰਮਜੀਤ ਸਿੰਘ ਜੋ ਜਿਲ੍ਹਾ ਤਰਨਤਾਰਨ ਅਦਾਲਤ ਵਿੱਚੋ ਪੇਸ਼ੀ ਦੋਰਾਂਨ ਮਿਤੀ 12.06.2019 ਨੂੰ ਪੁਲਿਸ ਹਿਰਾਸਤ ਵਿੱਚੋ ਭੱਜੇ ਸੀ। ਜੋ ਇਹ ਸਾਰੇ ਹਾਈਵੇ ਪਰ ਪਿਸਤੋਲ ਦੀ ਨੌਕ ਤੇ ਕਾਰਾਂ, ਟਰੱਕ, ਟਿੱਪਰ ਆਦਿ ਦੀ ਖੋਹ ਕਰਕੇ ਅੱਗੇ ਵੇਚਦੇ ਹਨ। ਜਿਨ੍ਹਾ ਪਾਸ ਇਸ ਸਮੇਂ ਘੌੜਾ ਟਰੱਕ ਬਿਨ੍ਹਾਂ ਨੰਬਰੀ, ਆਈ 20 ਕਾਰ ਬਿਨਾ ਨੰਬਰੀ, ਸਵਿਫਟ ਕਾਰਾ ਨੰਬਰੀ ਪੀ.ਬੀ 46-ਯੂ 1318, ਨੰਬਰ ਪੀ.ਬੀ-65-ਵਾਈ 9738 ਹਨ। ਜਿਨ੍ਹਾਂ ਨੇ ਇਨ੍ਹਾਂ ਵਹੀਕਲਾਂ ਨੂੰ ਵੇਚਣ ਲਈ ਦਿੱਲੀ ਜਾਣਾ ਹੈ। ਜਿਸਤੇ ਮੁਕੱਦਮਾਂ ਨੰਬਰ 321 ਮਿਤੀ 11.09.2019 ਜੁਰਮ 392/395/379ਬੀ/ 420/468/471/474/411-ਭ:ਦ:, 25 ਅਸਲਾ ਐਕਟ ਥਾਣਾ ਫਿਲੋਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।

ਦੋਰਾਂਨੇ ਚੈਕਿੰਗ ਵਕਤ ਕਰੀਬ 8:00 ਵਜੇ ਰਾਤ ਇੱਕ ਘੋੜਾ ਟਰੱਕ ਬਿਨ੍ਹਾ ਨੰਬਰੀ ਜਲੰਧਰ ਸਾਈਡ ਵੱਲੋ ਆਇਆ, ਜਿਸਨੂੰ ਰੋਕ ਕੇ ਡਰਾਈਵਰ ਨੂੰ ਟਰੱਕ ਵਿੱਚੋ ਉਤਾਰ ਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਵਰਨ ਸਿੰਘ ਵਾਸੀ ਜਿੰਦਾਵਾਲਾ ਥਾਣਾ ਹਰੀਕੇ ਜਿਲਾ ਤਰਨਤਾਰਨ ਦੱਸਿਆ। ਜਿਸਦੀ ਤਲਾਸ਼ੀ ਕਰਨ ਤੇ ਉਸਦੇ ਕਬਜਾ ਵਿੱਚੋ 01 ਪਿਸਤੋਲ ਦੇਸੀ 32 ਬੋਰ ਸਮੇਤ 30 ਰੌਂਦ ਜਿੰਦਾ ਬ੍ਰਾਮਦ ਹੋਏ, ਇਸੇ ਦੋਰਾਂਨ ਇੱਕ ਹੋਰ ਟਰੱਕ ਬਿਨ੍ਹਾ ਨੰਬਰੀ ਗੁਰਾਇਆ ਸਾਈਡ ਵੱਲੋ ਆਇਆ, ਜਿਸਨੂੰ ਰੋਕ ਕੇ ਡਰਾਈਵਰ ਨੂੰ ਟਰੱਕ ਵਿੱਚੋ ਉਤਾਰ ਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਥਾਣਾ ਹਰੀਕੇ ਜਿਲਾ ਤਰਨਤਾਰਨ ਦੱਸਿਆ।

ਜਿਸਦੀ ਤਲਾਸ਼ੀ ਕਰਨੇ ਤੇ ਉਸਦੇ ਕਬਜਾ ਵਿੱਚੋ 01 ਪਿਸਤੋਲ ਦੇਸੀ 32 ਬੋਰ ਸਮੇਤ 20 ਰੌਂਦ ਜਿੰਦਾ ਬ੍ਰਾਮਦ ਹੋਏ, ਇਨ੍ਹਾ ਦੇ ਪਿੱਛੇ-ਪਿੱਛੇ ਤਿੰਨ ਕਾਰਾ ਵੀ ਆ ਰਹੀਆ ਸਨ, ਜਿਨ੍ਹਾਂ ਦੇ ਡਰਾਇਵਰਾ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਾਰਾ ਨੂੰ ਵਾਪਸ ਮੋੜਨ ਲੱਗੇ ਤਾ ਪੁਲਿਸ ਪਾਰਟੀ ਨੇ ਬੜੀ ਹੀ ਹੁਸ਼ਿਆਰੀ ਨਾਲ ਰੋਕ ਕੇ ਡਰਾਇਵਰਾ ਨੂੰ ਕਾਬੂ ਕੀਤਾ ਤੇ ਕਾਰ ਆਈ 20 ਬਿਨ੍ਹਾ ਨੰਬਰੀ ਵਿੱਚ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਜਗਪ੍ਰੀਤ ਸਿੰਘ ਉਰਫ ਲੱਲਾ ਪੁੱਤਰ ਜਗੀਰ ਸਿੰਘ ਵਾਸੀ ਪੱਤੀ ਮਲਕੋ ਕੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ ਦੱਸਿਆ, ਸਵਿਫਟ ਕਾਰ ਨੰਬਰੀ ਪੀ.ਬੀ-65-ਵਾਈ 9738 ਵਿੱਚ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਮਾਣਾ ਕੀ ਸੁਰਸਿੰਘ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ ਦੱਸਿਆ ਅਤੇ ਸਵਿਫਟ ਕਾਰ ਨੰਬਰੀ ਪੀ.ਬੀ-46-ਯੂ 1318 ਵਿੱਚ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਸਾਜਨਪ੍ਰੀਤ ਸਿੰਘ ਉਰਫ ਸਾਜਨ (ਉਮਰ ਕ੍ਰੀਬ 22 ਸਾਲ) ਪੁੱਤਰ ਬਲਦੇਵ ਸਿੰਘ ਵਾਸੀ ਪੱਤੀ ਸੁਲਤਾਨ ਦੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ ਅਤੇ ਨਾਲ ਵਾਲੀ ਸੀਟ ਬੈਠੇ ਵਿਅਕਤੀ ਨੇ ਆਪਣਾ ਨਾਮ ਅਵਕਾਸ਼ ਸਿੰਘ ਉਰਫ ਲੱਡੂ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 390 ਛੋਟਾ ਬਜਾਰ ਗਲੀ ਦਰਜੀਆਂ ਵਾਲੀ ਮਜੀਠਾ ਥਾਣਾ ਮਜੀਠਾ ਜਿਲਾ ਅੰਮ੍ਰਿਤਸਰ ਦੱਸਿਆ। ਜੋ ਉੱਕਤ ਸਾਰੇ ਵਿਅਕਤੀ ਇਨ੍ਹਾਂ ਵਹੀਕਲਾ ਦੀ ਮਾਲਕੀ ਸਬੰਧੀ ਕੋਈ ਵੀ ਕਾਗਜਾਤ ਆਦਿ ਪੇਸ਼ ਨਹੀ ਕਰ ਸਕੇ।

ਜੋ ਬ੍ਰਾਮਦ ਵਹੀਕਲਾ ਅਤੇ ਅਸਲਾ ਐਮੋਨੀਸ਼ਨ ਨੂੰ ਵੱਖ-2 ਫਰਦਾ ਰਾਂਹੀ ਕਬਜਾ ਪੁਲਿਸ ਵਿੱਚ ਲੈ ਕੇ ਦੋਸ਼ੀਆ ਨੂੰ ਉੱਕਤ ਮੁਕੱਦਮਾਂ ਵਿੱਚ ਗ੍ਰਿਫਤਾਰ ਕੀਤਾ ਅਤੇ ਪੇਸ਼ ਅਦਾਲਤ ਕਰਕੇ ਦੋਸ਼ੀਆ ਦਾ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

2 ਟਰੱਕ, 3 ਕਾਰਾਂ, 2 ਪਿਸਟਲ ਦੇਸੀ 32 ਬੋਰ , 50 ਰੌਂਦ ਜਿੰਦਾ , ਜਾਅਲੀ ਡਰਾਈਵਿੰਗ ਲਾਇਸੰਸ ਅਤੇ ਅਧਾਰ ਕਾਰਡ

ਗ੍ਰਿਫਤਾਰ ਦੋਸ਼ੀ:-

1.ਹਰਪ੍ਰੀਤ ਸਿੰਘ ਉਰਫ ਹੈਪੀ (ਉਮਰ ਕ੍ਰੀਬ 38 ਸਾਲ)ਪੁੱਤਰ ਸਵਰਨ ਸਿੰਘ ਵਾਸੀ ਜਿੰਦਾਵਾਲਾ ਥਾਣਾ ਹਰੀਕੇ ਜਿਲਾ ਤਰਨਤਾਰਨ

ਇਸਦੇ ਖਿਲਾਫ 23 ਮੁਕੱਦਮੇਂ ਦਰਜ ਹਨ।

2. ਗੁਰਪ੍ਰੀਤ ਸਿੰਘ ਉਰਫ ਗੋਪੀ(ਉਮਰ ਕ੍ਰੀਬ 30 ਸਾਲ) ਪੁੱਤਰ ਗੁਰਵਿੰਦਰ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਥਾਣਾ ਹਰੀਕੇ ਜਿਲਾ ਤਰਨਤਾਰਨ। ਇਸਦੇ ਖਿਲਾਫ 23 ਮੁਕੱਦਮੇਂ ਦਰਜ ਹਨ।

3. ਵਿਕਰਮਜੀਤ ਸਿੰਘ ਉਰਫ ਵਿੱਕੀ (ਉਮਰ ਕ੍ਰੀਬ 22 ਸਾਲ)ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਮਾਣਾ ਕੀ ਸੁਰਸਿੰਘ ਥਾਣਾ ਭਿੱਖੀਵਿੰਡ ਜਿਲਾ ਤਰਨਤਾਰਨ। ਇਸਦੇ ਖਿਲਾਫ 11 ਮੁਕੱਦਮੇਂ ਦਰਜ ਹਨ।

4. ਜਗਪ੍ਰੀਤ ਸਿੰਘ ਉਰਫ ਲੱਲਾ (ਉਮਰ ਕ੍ਰੀਬ 25 ਸਾਲ)ਪੁੱਤਰ ਜਗੀਰ ਸਿੰਘ ਵਾਸੀ ਪੱਤੀ ਮਲਕੋ ਕੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ ਇਸਦੇ ਖਿਲਾਫ 08 ਮੁਕੱਦਮੇਂ ਦਰਜ ਹਨ।

5. ਅਵਕਾਸ਼ ਸਿੰਘ ਉਰਫ ਲੱਡੂ (ਉਮਰ ਕ੍ਰੀਬ 44 ਸਾਲ)ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 390 ਛੋਟਾ ਬਜਾਰ ਗਲੀ ਦਰਜੀਆਂ ਵਾਲੀ ਮਜੀਠਾ ਥਾਣਾ ਮਜੀਠਾ ਜਿਲਾ ਅੰਮ੍ਰਿਤਸਰ ਇਸਦੇ ਖਿਲਾਫ 01 ਮੁਕੱਦਮਾ ਦਰਜ ਹੈ।

6. ਸਾਜਨਪ੍ਰੀਤ ਸਿੰਘ ਉਰਫ ਸਾਜਨ (ਉਮਰ ਕ੍ਰੀਬ 22 ਸਾਲ) ਪੁੱਤਰ ਬਲਦੇਵ ਸਿੰਘ ਵਾਸੀ ਪੱਤੀ ਸੁਲਤਾਨ ਦੀ ਸੁਲਤਾਨਵਿੰਡ ਥਾਣਾ ਸੁਲਤਾਨਵਿੰਡ ਜਿਲਾ ਅੰਮ੍ਰਿਤਸਰ। ਇਸਦੇ ਖਿਲਾਫ ਪਹਿਲਾ ਕੋਈ ਮੁਕੱਦਮਾ ਦਰਜ ਨਹੀ ਹੈ।

Share News / Article

Yes Punjab - TOP STORIES