ਹਲਕੇ ਖਾਲੀ ਪੰਜਾਬ ਵਿੱਚ ਚਾਰ ਸੁਣਿਆ, ਲੱਗਣਾ ਜਾਪ ਰਿਹਾ ਚਾਰੇ ਥਾਂ ਜ਼ੋਰ ਮੀਆਂ

ਅੱਜ-ਨਾਮਾ

ਚੱਲ ਪਿਆ ਚੋਣਾਂ ਦਾ ਚੱਕਰ ਹੈ ਕਈ ਪਾਸੇ,
ਹੋ ਗਿਆ ਕੰਮ ਸਰਕਾਰੀ ਸਭ ਜਾਮ ਮੀਆਂ।

ਮਹਾਰਾਸ਼ਟਰ, ਹਰਿਆਣੇ ਵਿੱਚ ਆਮ ਚੋਣਾਂ,
ਟਿਕਟਾਂ ਚਾਹੁੰਦੇ ਹਨ ਲੀਡਰ ਤਮਾਮ ਮੀਆਂ।

ਸਰਗਰਮੀ ਚੋਖੀ ਦਲਾਲਾਂ ਦੀ ਸੁਣੀਦੀ ਆ,
ਚੜ੍ਹਦੀ ਬੋਲੀ ਤੇ ਲੱਗਣ ਪਏ ਦਾਮ ਮੀਆਂ।

ਲੁਕਿਆ ਰਹਿੰਦਾ ਨਹੀਂ ਰੇਟ ਬਾਜ਼ਾਰ ਵਾਲਾ,
ਸੁਣਦੀ ਚਰਚਾ ਬਾਜ਼ਾਰ ਵਿੱਚ ਆਮ ਮੀਆਂ।

ਹਲਕੇ ਖਾਲੀ ਪੰਜਾਬ ਵਿੱਚ ਚਾਰ ਸੁਣਿਆ,
ਲੱਗਣਾ ਜਾਪ ਰਿਹਾ ਚਾਰੇ ਥਾਂ ਜ਼ੋਰ ਮੀਆਂ।

ਕਹਿੰਦੇ ਲੋਕ ਕਿ ਫਰਕ ਨਹੀਂ ਪੈਣ ਵਾਲਾ,
ਬੇਸ਼ੱਕ ਜਿੱਤ ਜਾਏ ਸਾਧ ਜਾਂ ਚੋਰ ਮੀਆਂ।

-ਤੀਸ ਮਾਰ ਖਾਂ
ਸਤੰਬਰ 22, 2019

Share News / Article

YP Headlines