ਹਰਿਆਲੀ ਦੇ ਲਿਹਾਜ਼ ਨਾਲ ਆਉਣ ਵਾਲੇ ਸਮੇਂਭ ’ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੋਵੇਗਾ: ਧਰਮਸੋਤ

ਮਾਨਸਾ, 31 ਅਗਸਤ, 2019 –
ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਸੂਬਾ ਪੱਧਰੀ 70 ਵਾਂ ਵਣ ਮਹਾਂਉਤਸਵ ਸਥਾਨਕ ਰੌਇਲ ਗਰੀਨ ਪੈਲੇਸ ਵਿਖੇ ਮਨਾਇਆ ਗਿਆ ਜਿਸ ਵਿਚ ਜੰਗਲਾਤ, ਛਪਾਈ ਅਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਤਸਵ ਦੀ ਸ਼ੁਰੂਆਤ ਸ੍ਰੀ ਸਾਧੂ ਸਿੰਘ ਧਰਮਸੋਤ ਵੱਲੋਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਨਿੰਮ੍ਹ ਦਾ ਬੂਟਾ ਲਗਾ ਕੇ ਕੀਤੀ ਗਈ।

ਅੱਜ ਦੇ ਇਸ ਸ਼ੁੱਭ ਦਿਹਾੜੇ ਮੌਕੇ ਸਮੂਹ ਹਾਜਰੀਨ ਨੂੰ ਸੰਬੋਧਨ ਕਰਦਿਆਂ ਮਾਨਯੋਗ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅੱਜ ਦੇ ਦਿਹਾੜੇ ਨੂੰ ਅਸੀਂ ਧਰਤੀ ਮਾਂ ਨੂੰ ਹਰਿਆ ਭਰਿਆ ਅਤੇ ਠੰਡਾ ਰੱਖਣ ਲਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਵਣ ਮਹਾਂਉਤਸਵ ਦੇ ਤੌਰ ਤੇ ਮਨਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਜਿਵੇਂ ਕਿ ਇਸ ਕੰਮ ਵਿਚ ਪੰਜਾਬ ਦੇ ਸਾਰੇ ਛੋਟੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ ਪੂਰੀ ਤਨਦੇਹੀ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੂਰਬ ਮਨਾ ਰਹੇ ਹਾਂ ਜਿਸ ਦੇ ਮੱਦੇਨਜ਼ਰ ਹਰ ਪਿੰਡ ਵਿਚ 550 ਬੂਟੇ ਲਗਾਉਣ ਅਤੇ ਬਚਾਉਣ ਦੀ ਮੁਹਿੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਰਾਜ ਵਿਚ ਲਗਭਗ 70 ਲੱਖ ਬੂਟੇ ਲਗਾਏ ਜਾਣੇ ਹਨ। ਪੰਜਾਬ ਰਾਜ ਦੇ 13300 ਪਿੰਡਾਂ ਵਿਚੋਂ ਹੁਣ ਤੱਕ 11000 ਪਿੰਡਾਂ ਵਿਚ 62 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਮੁਹਿੰਮ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਰਮ ਸਤਿਕਾਰ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੀਆਂਵਕੀ ਤਕਨੀਕ ਨਾਲ ਨਾਨਕ ਬਗੀਚੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਲ 2018-19 ਦੌਰਾਨ ਗਰੀਨ ਪੰਜਾਬ ਮਿਸ਼ਨ ਤਹਿਤ 500 ਹੈਕਟਰ ਤੋਂ ਵੱਧ ਰਕਬੇ ਵਿਚ ਬੂਟੇ ਪੰਚਾਇਤਾਂ ਦੀਆਂ ਸੰਸਥਾਨਕ ਥਾਵਾਂ ਤੇ ਲਗਾਏ ਗਏ ਅਤ ਨਰਸਰੀਆਂ ਵਿਚ 118.40 ਲੱਖ ਬੂਟੇ ਲਗਾਏ ਗਏ। ਇਸੇ ਮਿਸ਼ਨ ਤਹਿਤ ਬੀਤੇ ਸਾਲ ਚੰਦਨ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਵੀ ਪੰਜਾਬ ਰਾਜ ਵਿਚ ਕੀਤੀ ਗਈ। ਚਾਲੂ ਸਾਲ 2019-20 ਦੌਰਾਨ 750 ਹੈਕਟਰ ਰਕਬੇ ਵਿਚ ਪੰਚਾਇਤਾਂ ਦੀਆਂ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਹਨ। 180 ਲੱਖ ਬੂਟੇ ਨਰਸਰੀਆਂ ਵਿਚ ਉਗਾਏ ਅਤੇ ਸੰਭਾਲੇ ਜਾਣੇ ਹਨ ਅਤੇ ਪਿੰਡਾਂ ਦੀਆਂ Çਲੰਕ ਸੜਕਾਂ ਤੇ 70,000 ਟਾਲ ਪਲਾਂਟਸ ਟਰੀ ਗਾਰਡਾਂ ਸਮੇਤ ਲਗਾਏ ਜਾਣੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚ ਔਸ਼ਧੀ ਪੌਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 232 ਸਕੂਲਾਂ ਵਿਚ 122.96 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਹਰਬਲ ਗਾਰਡਨ ਤਿਆਰ ਕੀਤੇ ਜਾ ਰਹੇ ਹਨ। ਨੈਸ਼ਨਲ ਆਯੂਸ਼ ਮਿਸ਼ਨ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ ਵਿਚ ਕੀਤੀ ਜਾ ਰਹੀ ਔਸ਼ਧੀ ਪੌਦਿਆਂ ਦੀ ਖੇਤੀ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਤੌਂ ਇਲਾਵਾ ਘਰ ਘਰ ਹਰਿਆਲੀ ਸਕੀਮ ਅਤੇ ਆਈ ਹਰਿਆਲੀ ਐਪ ਰਾਹੀਂ ਮੁਫ਼ਤ ਪੌਦੇ ਸਪਲਾਈ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਵਣਾਂ ਦੇ ਵਿਕਾਸ ਅਤੇ ਵਣ ਪ੍ਰਬੰਧਨ ਦੀ ਬਿਹਤਰ ਨਿਗਰਾਨੀ ਲਈ ਡਰੋਨ ਟੈਕਨੋਲੋਜੀ ਦੀ ਵਰਤੋ ਦੀ ਸ਼ੁਰੂਆਤ ਕੀਤੀ ਗਈ ਹੈ। ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਜੈਵ ਬਾਲਣ ਨੂੰ ਹੱਲਾਸ਼ੇਰੀ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੀਆਂ ਜੀਵਨ ਦਾਤਾ ਨਦੀਆਂ ਸਤਲੁਜ, ਬਿਆਸ ਦੇ ਕਲਿਆਣ ਲਈ ਹਿਮਾਲਿਅਨ ਫਾਰੈਸਟ ਰਿਸਰਚ ਇੰਸਟੀਚਿਊਟ, ਸ਼ਿਮਲਾ ਦੇ ਸਹਿਯੋਗ ਨਾਲ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਅਖ਼ੀਰ ਵਿਚ ਉਨ੍ਹਾਂ ਧਾਰਮਿਕ ਸੰਸਥਾਵਾਂ, ਈਕੋ, ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਵਿਚ ਵੱਧ ਤੋਂ ਵੱਧ ਬੂਟੇ ਲਗਾ ਕੇ ਮਨੁੱਖਤਾ ਦੀ ਤੰਦਰੁਸਤੀ ਅਤੇ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਵਿਚ ਪੰਜਾਬੀਆਂ ਦਾ ਨਾਮ ਪਹਿਲੇ ਨੰਬਰ ਤੇ ਆਊਂਦਾ ਹੈ ਉਸੇ ਤਰਾਂ ਆਉਣ ਵਾਲੇ ਸਾਲਾਂ ਵਿਚ ਹਰਿਆਲੀ ਲਈ ਵੀ ਪੰਜਾਬੀਆਂ ਦਾ ਨਾਮ ਮੋਹਰੀ ਕਤਾਰ ਵਿਚ ਹੋਵੇ, ਸਾਨੂੰ ਇਸ ਜਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਵਣ ਮਹਾਂਉਤਸਵ ਵਿਚ ਸ਼ਾਮਲ ਹੋਣ ਲਈ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ।

ਇਸ ਮੌਕੇ ਜਿੱਥੇ ਸੰਵਾਦ ਰੰਗਮੰਚ ਗਰੁੱਪ ਚੰਡੀਗੜ੍ਹ ਵੱਲੋਂ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਾ ਨਾਟਕ ਪ੍ਰਾਇਵਰਣ ਕੀ ਰਕਸ਼ਾ, ਦੁਨੀਆ ਕੀ ਸੁਰਕਸ਼ਾ ਪੇਸ਼ ਕੀਤਾ ਗਿਆ ਉੱਥੇ ਹੀ ਜੰਗਲਾਤ ਵਿਭਾਗ ਵੱਲੋਂ ਵੱਖ-ਵੱਖ ਪੌਦਿਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਮਹਾਂਉਤਸਵ ਵਿਚ ਭਾਗ ਲੈਣ ਵਾਲੇ ਲੋਕਾਂ ਨੂੰ ਮੁਫ਼ਤ ਵਿਚ ਪੌਦਿਆਂ ਦੀ ਵੰਡ ਕੀਤੀ ਗਈ। ਸ੍ਰੀ ਸਾਧੂ ਸਿੰਘ ਧਰਮਸੋਤ ਨੇ ਪੌਦਿਆਂ ਦੀਆਂ 10 ਟਰਾਲੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਹ ਪੌਦੇ ਪਿੰਡਾਂ ਵਿਚ ਮੁਫ਼ਤ ਵੰਡੇ ਜਾਣਗੇ।

ਇਸ ਮੌਕੇ ਪਿ੍ਰੰਸੀਪਲ ਚੀਫ਼ ਕਨਜ਼ਰਵੇਟਰ ਵਣ ਸ੍ਰੀ ਜਤਿੰਦਰ ਸ਼ਰਮਾ, ਚੀਫ਼ ਕਨਜ਼ਰਵੇਟਰ ਜੰਗਲਾਤ (ਪੌਦੇ) ਸ੍ਰੀ ਤੁਸ਼ਾਰ ਕਾਂਤੀ ਬਹੇਰਾ, ਕਨਜ਼ਰਵੇਟਰ ਜੰਗਲਾਤ ਸਾਊਥ ਸਰਕਲ ਸ੍ਰੀ ਵਿਸ਼ਾਲ ਚੌਹਾਨ, ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਾਇਸ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਸ੍ਰੀ ਰਾਮ ਸਿੰਘ, ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਅਮ੍ਰਿਤਪਾਲ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ, ਹਲਕਾ ਇੰਚਾਰਜ ਬੁਢਲਾਡਾ ਸ੍ਰੀਮਤੀ ਰਣਜੀਤ ਕੌਰ ਭੱਟੀ ਮੌਜੂਦ ਸਨ।

ਵਣ ਮਹਾਂਉਤਸਵ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ 550 ਬੂਟੇ ਲਗਾਉਣ ਵਾਲੇ ਸਨਮਾਨਿਤ ਅਧਿਕਾਰੀ ਤੇ ਕਰਮਚਾਰੀ

ਸ੍ਰੀ ਰਾਜਿੰਦਰ ਸਿੰਘ ਉਪਰੇਂਜਰ, ਵਣ ਰੇਂਜ ਅਫ਼ਸਰ ਬੁਢਲਾਡਾ, ਮਾਨਸਾ ਮੰਡਲ, ਸ੍ਰੀ ਮਨਦੀਪ ਢਿੱਲੋਂ, ਉਪਰੇਂਜਰ ਵਣ ਰੇਂਜ ਅਫ਼ਸਰ ਮਾਨਸਾ, ਮਾਨਸਾ ਮੰਡਲ, ਸ੍ਰੀ ਚਰਨਜੀਤ ਸਿੰਘ ਪੀਂ.ਐਫ.ਐਸ. ਵਣ ਮੰਡਲ ਅਫ਼ਸਰ ਲੁਧਿਆਣਾ, ਸ੍ਰੀ ਪ੍ਰਿਤਪਾਲ ਸਿੰਘ ਵਣ ਰੇਂਜ ਅਫ਼ਸਰ ਮੱਤੇਵਾੜਾ ਲੁਧਿਆਣਾ ਮੰਡਲ, ਸ੍ਰੀ ਮੋਹਨ ਸਿੰਘ ਵਣ ਰੇਂਜ ਅਫ਼ਸਰ ਜਗਰਾਊਂ ਲੁਧਿਆਣਾ ਮੰਡਲ, ਸ੍ਰੀ ਅਟਲ ਕੁਮਾਰ ਮਹਾਜਨ, ਪੀ.ਐਫ.ਐਸ. ਵਣ ਮੰਡਲ ਅਫ਼ਸਰ ਦਸੂਹਾ, ਸ੍ਰੀ ਅਮਰਜੀਤ ਸਿੰਘ ਬਾਜਵਾ ਉਪ ਰੇਂਜਰ ਵਣ ਰੇਂਜ ਅਫ਼ਸਰ ਦਸੂਹਾ ਮੰਡਲ, ਸ੍ਰੀ ਸੰਜੀਵ ਕੁਮਾਰ ਤਿਵਾੜੀ ਆਈ.ਐਫ਼.ਐਸ ਵਣ ਮੰਡਲ ਅਫ਼ਸਰ ਪਠਾਨਕੋਟ, ਸ੍ਰੀ ਤੇਜਿੰਦਰ ਸਿੰਘ ਵਣ ਰੇਂਜਰ ਇੰਚਾਰਜ ਫਰੀਦਕੋਟ ਰੇਂਜ ਫਿਰੋਜ਼ਪੁਰ ਮੰਡਲ, ਸ੍ਰੀ ਨਿਸ਼ਾਨ ਸਿੰਘ ਫਾਰੈਸਟਰ ਇੰਚਾਰਜ ਫਾਜ਼ਿਲਕਾ ਰੇਂਜ, ਸ੍ਰੀ ਮੁਕਤਸਰ ਸਾਹਿਬ ਮੰਡਲ, ਸ੍ਰੀ ਜਗਦੇਵ ਸਿੰਘ ਫਾਰੈਸਟਰ ਸ੍ਰੀ ਹਰਿਗੋਬਿੰਦਪੁਰ ਬਲਾਕ, ਗੁਰਦਾਸਪੁਰ ਮੰਡਲ, ਸ੍ਰੀ ਤਰਨਜੀਤ ਸਿੰਘ ਵਣ ਗਾਰਡ, ਉਧਨਵਾਲ ਬੀਟ, ਗੁਰਦਾਸਪੁਰ ਮੰਡਲ, ਸ੍ਰੀ ਦਲਜੀਤ ਸਿੰਘ ਪੀ.ਐਫ਼.ਐੋਸ. ਵਣ ਮੰਡਲ ਅਫ਼ਸਰ ਵਿਸਥਾਰ ਬਠਿੰਡਾ, ਮਿਸ ਕੁਲਦੀਪ ਕੌਰ ਵਣ ਗਾਰਡ, ਵਿਸਥਾਰ ਬੀਟ ਮਾਨਸਾ, ਵਿਸਥਾਰ ਮੰਡਲ ਬਠਿੰਡਾ, ਸ੍ਰੀ ਰਮਨਦੀਪ ਸਿੰਘ, ਫਾਰੈਸਟਰ, ਇਚਾਰਜ ਧੂਰੀ ਬਲਾਕ, ਸੰਗਰੂਰ ਮੰਡਲ।

ਵਣ ਮਹਾਂਉਤਸਵ ਤੇ ਸਨਮਾਨਿਤ ਹੋਈਆਂ ਗਰਾਂਮ ਪੰਚਾਇਤਾਂ
ਗ੍ਰਾਂਮ ਪੰਚਾਇਤ ਦਾਤੇਵਾਸ, ਗ੍ਰਾਂਮ ਪੰਚਾਇਤ ਰੰਘੜਿਆਲ, ਗ੍ਰਾਂਮ ਪੰਚਾਇਤ ਅਹਿਮਦਪੁਰ, ਗ੍ਰਾਂਮ ਪੰਚਾਇਤ ਹਸਨਪੁਰ, ਨੇਕੀ ਫਾਊਂਡੇਸ਼ਲ ਬੁਢਲਾਡਾ, ਗ੍ਰਾਂਮ ਪੰਚਾਇਤ ਜਟਾਣਾ ਕਲਾਂ, ਗ੍ਰਾਂਮ ਪੰਚਾਇਤ ਕਾਹਨੇਵਾਲਾ, ਗ੍ਰਾਂਮ ਪੰਚਾਇਤ ਰਾਜਰਾਣਾ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਝੰਡੂਕੇ, ਗ੍ਰਾਂਮ ਪੰਚਾਇਤ ਮੋਫ਼ਰ, ਗ੍ਰਾਂਮ ਪੰਚਾਇਤ ਬੁਰਜ ਹਰੀ, ਗ੍ਰਾਂਮ ਪੰਚਾਇਤ ਬਾਜੇਵਾਲਾ, ਗ੍ਰਾਂਮ ਪੰਚਾਇਤ ਮਾਖਾ ਚਹਿਲਾਂ, ਗ੍ਰਾਂਮ ਪੰਚਾਇਤ ਬੁਰਜ ਢਿੱਲਵਾਂ।

Share News / Article

Yes Punjab - TOP STORIES