- Advertisement -
ਯੈੱਸ ਪੰਜਾਬ
ਸਿਰਸਾ, 1 ਜੁਲਾਈ, 2019:
ਹਰਿਆਣਾ ਵਿਚ ਸਿਰਸਾ ਨੇੜੇ ਹੋਏ ਇਕ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਵਿਚ ਅੱਜ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋਣ ਦੀ ਖ਼ਬਰ ਹੈ।
ਹਾਦਸਾ ਐਤਵਾਰ ਰਾਤ ਵਾਪਰਿਆ। ਪਰਿਵਾਰ ਦੇ ਸਾਰੇ ਜੀਅ ਆਪਣੀ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਐਚ.ਆਰ. 25 ਸੀ 1901 ਵਿਚ ਡਬਵਾਲੀ ਜਾ ਰਹੇ ਸਨ ਜਦ ਇਹ ਕਾਰ ਇਕ ਟਰਾਲੇ ਨਾਲ ਟਕਰਾ ਗਈ।
ਹਾਦਸੇ ਵਿਚ ਪਰਿਵਾਰ ਦੇ ਤਿੰਨਾਂ ਜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜੀਅ ਹਸਪਤਾਲ ਲਿਜਾਂਦਿਆਂ ਰਾਹ ਵਿਚ ਹੀ ਦਮ ਤੋੜ ਗਏ। ਮ੍ਰਿਤਕਾਂ ਦੀ ਪਛਾਣ ਵਿਕਾਸ ਬਾਂਸਲ ਅਤੇ ਉਸਦੇ ਭਰਾ ਘਨਸ਼ਿਆਮ ਵਜੋਂ ਹੋਈ ਹੈ। ਵਿਕਾਸ ਦੀ ਪਤਨੀ ਅਤੇ ਬੇਟੀ ਤੋਂ ਇਲਾਵਾ ਘਨਸ਼ਿਆਮ ਦੀ ਪਤਨੀ ਏਕਤਾ ਦੀ ਵੀ ਮੌਕੇ ‘ਤੇ ਮੌਤ ਹੋ ਗਈ।
- Advertisement -