ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਲਈ ਵੋਟਾਂ 21 ਅਕਤੂਬਰ ਨੂੰ, ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਦਾ ਐਲਾਨ

ਯੈੱਸ ਪੰਜਾਬ
ਨਵੀਂ ਦਿੱਲੀ, 21 ਸਤੰਬਰ, 2019 –
ਚੋਣ ਕਮਿਸ਼ਨ ਨੇ ਅੱਜ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾਵਾਂਲਈ ਆਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ।

ਇਸ ਅਨੁਸਾਰ ਦੋਹਾਂ ਰਾਜਾਂ ਵਿਚ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਚੋਣ ਨਤੀਜੇ 24 ਅਕਤੂਬਰ ਨੂੰ ਆ ਜਾਣਗੇ।

ਐਲਾਨਿਆ ਗਿਆ ਪ੍ਰੋਗਰਾਮ ਹੇਠ ਲਿਖ਼ੇ ਅਨੁਸਾਰ ਹੈ:

ਨੋਟੀਫੀਕੇਸ਼ਨ 27 ਸਤੰਬਰ ਨੂੰ ਜਾਰੀ ਹੋਵੇਗਾ ਜਦਕਿ ਨਾਮਜ਼ਦਗੀਆਂ ਦਾਖ਼ਲ ਕਰਨਦੀ ਅੰਤਿਮ ਤਾਰੀਖ਼ 5 ਅਕਤੂਬਰ ਹੋਵੇਗੀ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਜਦਕਿ ਗਿਣਤੀ ਅਤੇ ਨਤੀਜਿਆਂ ਦਾ ਕਾਰਜ 24 ਅਕਤੂਬਰ ਨੂੰ ਪੂਰਾ ਕੀਤਾ ਜਾਵੇਗਾ।

Share News / Article

YP Headlines