ਸੱਤਰ ਸਾਲਾਂ ਤੋਂ ਜਿਹੜਾ ਤਨਾਅ ਬਣਿਆ, ਉਸ ਵਿੱਚ ਲੱਗਾ ਸੀ ਫਸਣ ਟਰੰਪ ਮੀਆਂ

ਅੱਜ-ਨਾਮਾ

ਸੱਤਰ ਸਾਲਾਂ ਤੋਂ ਜਿਹੜਾ ਤਨਾਅ ਬਣਿਆ,
ਉਸ ਵਿੱਚ ਲੱਗਾ ਸੀ ਫਸਣ ਟਰੰਪ ਮੀਆਂ।

ਇਮਰਾਨ ਖਾਨ ਦੇ ਨਾਲ ਜਦ ਹੋਈ ਬੈਠਕ,
ਦਿੱਤਾ ਲੱਗਦਾ ਇਮਰਾਨ ਕੁਝ ਪੰਪ ਮੀਆਂ।

ਦੋਵਾਂ ਦੇਸ਼ਾਂ ਦਾ ਰੱਫੜ ਮੁਕਾਉਣ ਦੇ ਲਈ,
ਟਰੰਪ ਕਹਿੰਦਾ ਮੈਂ ਕੱਢ ਦੇਓਂ ਬੰਪ ਮੀਆਂ।

ਜਦੋਂ ਭਾਰਤ ਨੇ ਸਖਤ ਇਤਰਾਜ ਕਰਿਆ,
ਪਿੱਛਲ-ਖੁਰੀ ਹੈ ਮਾਰ ਗਿਆ ਜੰਪ ਮੀਆਂ।

ਯੱਕੜ ਮਾਰ ਗਿਆ ਮੋਦੀ ਦਾ ਨਾਂਅ ਲੈ ਕੇ,
ਦੋਸਤੀ ਮਹਿੰਗੀ ਹੈ ਮੋਦੀ ਨੂੰ ਪਈ ਮੀਆਂ।

ਦਿੱਤੀ ਬਹੁਤ ਸਫਾਈ ਨਹੀਂ ਰਾਸ ਆਈ,
ਮਿਹਣਾ ਮਾਰਦੇ ਲੀਡਰ ਹਨ ਕਈ ਮੀਆਂ।

-ਤੀਸ ਮਾਰ ਖਾਂ
ਜੁਲਾਈ 24, 2019

Share News / Article

YP Headlines