- Advertisement -
ਯੈੱਸ ਪੰਜਾਬ
ਗੁਰਦਾਸਪੁਰ, 1 ਜੁਲਾਈ, 2019:
ਪਾਰਲੀਮਾਨੀ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ’ਤੇ ਸੰਸਦ ਮੈਂਬਰ ਚੁਣੇ ਗਏ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਨੇ ਆਪਣੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਪੰਜਾਬੀ ਫ਼ਿਲਮਸਾਜ਼ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਨਾਮਜ਼ਦ ਕੀਤਾ ਹੈ।
ਸੰਨੀ ਦਿਓਲ ਨੇ ਸ: ਪਲਹੇੜੀ ਨੂੰ ਆਪਣਾ ਉ.ਐਸ.ਡੀ. ਨਿਯੁਕਤ ਕਰਦਿਆਂ ਉਨ੍ਹਾਂ ਨੂੰ ਜ਼ਰੂਰੀ ਮੀਟਿੰਗਾਂ ਵਿਚ ਭਾਗ ਲੈਣ ਅਤੇ ਹਲਕੇ ਦੇ ਵਿਕਾਸ ਕਾਰਜਾਂ ਦੀ ਦੇਖ਼ ਰੇਖ਼ ਲਈ ਅਧਿਕਾਰਤ ਕੀਤਾ ਹੈ।
ਇਸ ਸੰਬੰਧੀ ਇਕ ਪੱਤਰ ਉਨ੍ਹਾਂ ਨੇ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਦੇ ਨਾਂਅ ਜਾਰੀ ਕੀਤਾ ਹੈ।
ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ਸੱਜਣ ਸਿੰਘ ਰੰਗਰੂਟ ਦੀ ਕਹਾਣੀ ਸ: ਪਲਹੇੜੀ ਨੇ ਹੀ ਲਿਖ਼ੀ ਸੀ।
- Advertisement -