ਸੰਤ ਸੀਚੇਵਾਲ ਤੇ ਡੀ.ਸੀ.ਵੱਲੋਂ ਜਾਨੀਆਂ ਵਿਖ਼ੇ ਧੁੱਸੀ ਬੰਨ੍ਹ ਦੇ 45 ਫੁੱਟ ਡੂੰਘੇ ਟੋਏ ਨੂੰ ਪੂਰਨ ਦੇ ਕੰਮ ਦੀ ਸ਼ੁਰੂਆਤ

ਲੋਹੀਆਂ (ਜਲੰਧਰ) 24 ਸਤੰਬਰ, 2019 –

ਹਾਲ ਹੀ ਵਿੱਚ ਸਤਲੁਜ ਦਰਿਆ ਵਿੱਚ ਹਾਏ ਹੜ੍ਹ ਕਾਰਨ ਸ਼ਾਹਕੋਟ ਤਹਿਸੀਲ ਅੰਦਰ ਪਿੰਡ ਜਾਨੀਆਂ ਕੋਲ ਧੁੱਸੀ ਬੰਧ ਵਿੱਚ ਪਏ 500 ਫੁੱਟ ਤੋਂ ਜ਼ਿਆਦਾ ਪਾੜ੍ਹ ਨੂੰ ਪੂਰਨ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਪਾਣੀ ਦੇ ਤੇਜ਼ ਵਹਾਅ ਕਾਰਨ ਪਏ 45 ਫੁੱਟ ਡੂੰਘੇ ਟੋਏ ਨੂੰ ਪੂਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ।

ਅੱਜ ਇਥੇ ਜਾਨੀਆਂ ਪਿੰਡ ਵਿਖੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਟੋਏ ਨੂੰ ਪੂਰਨ ਦੇ ਕੰਮ ਦੀ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧੁੱਸੀ ਬੰਨ੍ਹ ਵਿਚ ਪਏ ਵੱਡੇ ਪਾੜ ਨੂੰ ਪੂਰਨ ਤੋਂ ਬਾਅਦ ਟੋਏ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਣੀ ਦੇ ਤੇਜ ਵਹਾਅ ਕਾਰਨ ਦਰਿਆ ਵਿਚੋਂ ਰੇਤ ਵੱਡੀ ਮਾਤਰਾ ਵਿਚ ਨੇੜਲੀਆਂ ਜ਼ਮੀਨਾਂ ਵਿਚ ਪੈ ਗਈ, ਜਿਸਦੀ ਵਰਤੋਂ ਹੁਣ ਇਸ ਟੋਏ ਨੂੰ ਪੂਰਨ ਲਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੀ ਗਿਣਤੀ ਵਿਚ ਟਰੈਕਟਰਾਂ ਤੇ ਹੋਰ ਭਾਰੀ ਮਸ਼ੀਨਰੀ ਦੀ ਮਦਦ ਨਾਲ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਡੂੰਘੇ ਟੋਏ ਨੂੰ ਜਲਦ ਹੀ ਪੂਰ ਦਿੱਤਾ ਜਾਵੇਗਾ। ਉਨÎ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸੇਵਾਦਾਰਾਂ ਸਮੇਤ ਔਖੀ ਘੜੀ ਵਿਚ ਲੋਕਾਂ ਦੀ ਮਦਦ ਤੇ ਪ੍ਰਸ਼ਾਸ਼ਨ ਨੂੰ ਦਿੱਤੇ ਸਹਿਯੋਗ ਨੂੰ ਲਾਮਿਸਾਲੀ ਦੱਸਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਹੜ੍ਹ ਕਾਰਨ ਜਾਨੀਆਂ ਪਿੰਡ ਨੇੜੇ ਧੁੱਸੀ ਬੰਨ੍ਹ ਵਿਚ 500 ਫੁੱਟ ਤੋਂ ਵੀ ਜਿਆਦਾ ਪਾੜ ਪੈ ਗਿਆ ਸੀ ਜੋ ਕਿ ਭਾਰਤੀ ਫੌਜ, ਮਨਰੇਗਾ ਵਰਕਰਾਂ, ਡਰੇਨਜ਼ ਵਿਭਾਗ, ਪੰਚਾਇਤਾਂ ਤੇ ਆਮ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਪੂਰਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਹੜ੍ਹ ਪੀੜ੍ਹਤਾਂ ਨੂੰ ਰਾਹਤ ਤੇ ਮੁੜ ਵਸੇਬੇ ਲਈ ਕੀਤੇ ਪ੍ਰਬੰਧਾਂ ਵਿਚ ਦਿੱਤਾ ਸਹਿਯੋਗ ਬਹੁਤ ਵੱਡਮੁੱਲਾ ਸੀ। ਉਨ੍ਹਾਂ ਕਿਹਾ ਕਿ ਇਸ ਪਾੜ ਨੂੰ ਪੂਰਨ ਲਈ ਜਿੱਥੇ ਵੱਡੀ ਮਾਤਰਾ ਵਿਚ ਪੱਥਰ ਦੀ ਵਰਤੋਂ ਕੀਤੀ ਗਈ ਉੱਥੇ ਹੀ 3 ਲੱਖ ਤੋਂ ਜਿਆਦਾ ਰੇਤੇ ਦੇ ਬੋਰਿਆਂ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਤਾਰਾਂ ਦੇ ਜਾਲ ਲਈ 270 ਕੁਇੰਟਲ ਸਟੀਲ ਦੀ ਤਾਰ ਦੀ ਵਰਤੋਂ ਵੀ ਕੀਤੀ ਗਈ ਸੀ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES