ਸੰਤ ਸਵਿੰਦਰ ਹੀਰਾ ਨੇ ਤੁਗਲਕਾਬਾਦ ਮੰਦਿਰ ਦੀ ਮੁੜ ਉਸਾਰੀ ਲਈ ਇਕ ਕਰੋੜ ਦਸਤਖ਼ਤਾਂ ਦੀ ਮੁਹਿੰਮ ਸ਼ੁਰੂ ਕੀਤੀ

ਅੰਮ੍ਰਿਤਸਰ, 13 ਸਤੰਬਰ, 2019 –

”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਵੱਲੋਂ ਦੇਸ਼ ਭਰ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨਾਂ ਦੀ ਖੋਜ ਕਰਨ ਅਤੇ ਉਨ•ਾਂ ਦੀ ਨਵ-ਉਸਾਰੀ ਕਰਾਉਣ ਅਤੇ ਆਦਿ ਧਰਮ ਮਿਸ਼ਨ ਨੂੰ ਦਿਨ ਰਾਤ ਅੱਗੇ ਲੈ ਕੇ ਜਾਣ ਦੇ ਸਨਮਾਨ ਵਿਚ ਇੱਕ ਵਿਸ਼ੇਸ਼ ਸਮਾਗਮ ਕਰਨਾਟਕਾ ਦੇ ਜ਼ਿਲ•ਾ ਬੰਗਲੌਰ ਵਿਖੇ ਹੋਇਆ। ਇਸ ਸਮੇਂ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਦਾ ਕਰਨਾਟਕਾ ਵਿਖੇ ਕੌਮੀ ਸੰਤ ਵਜੋਂ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਵੱਲੋਂ ਪਿਛਲੇ ਕਰੀਬ ਛੇ ਮਹੀਨੇ ਤੋਂ ਦਿੱਲੀ ਵਿਚ ਅੰਦੋਲਨ ਚਲਾ ਕੇ ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਨ ਦੇ ਕਾਰਜ ਦੀ ਸਰਾਹਨਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਤ ਹੀਰਾ ਜੀ ਦੀਆਂ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਲਈ ਕੀਤੇ ਜਾ ਰਹੇ ਪ੍ਰਚਾਰ ਦੇ ਮਾਧਿਅਮ ਤੋਂ ਅੱਜ ਪੂਰੇ ਵਿਸ਼ਵ ਵਿਚ ਰਹਿ ਰਹੇ ਆਦਿ ਧਰਮੀ ਆਦਿ ਵਾਸੀ ਮੂਲ ਨਿਵਾਸੀ ਸਮਾਜ ਨੂੰ ਆਪਣੇ ਮਹਾਨ ਗੁਰੂਆਂ ਤੇ ਵਿਦਵਾਨਾਂ ਦੇ ਸੰਘਰਸ਼ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ, ਜੋ ਆਉਣ ਵਾਲੇ ਸਮੇਂ ਵਿਚ ਵੱਡਾ ਅੰਦੋਲਨ ਬਣ ਕੇ ਸਾਹਮਣੇ ਆਵੇਗਾ।

ਇਸ ਸਮੇਂ ਸੰਤ ਸਤਵਿੰਦਰ ਹੀਰਾ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ”ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ” ਦੇ ਮਾਧਿਅਮ ਤੋਂ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਵਿਚ ਪੂਰੇ ਭਾਰਤ ਵਿਚੋਂ ਇੱਕ ਕਰੋੜ ਲੋਕਾਂ ਦੇ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਦੂਸਰੇ ਪੜਾਅ ਵਿਚ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਪੂਰੇ ਭਾਰਤ ਦੇ ਕੋਨੇ ਕੋਨੇ ਤੱਕ ਇੱਕ ਰੱਥ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜੋ ਆਦਿ ਵਾਸੀ ਮੂਲ ਨਿਵਾਸੀ ਭਾਰਤੀਆਂ ਨੂੰ ਉਨ•ਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰੇਗੀ। ਉਨ•ਾਂ ਕਿਹਾ ਉਹ ਪਿਛਲੇ 15 ਦਿਨਾਂ ਤੋਂ ਦੱਖਣੀ ਰਾਜਾਂ ਵਿਖੇ ਮਿਸ਼ਨ ਦੇ ਦੌਰੇ ‘ਤੇ ਆਏ ਹੋਏ ਹਨ। ਇਸ ਤੋਂ ਬਾਅਦ ਪੰਜਾਬ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸੀਨੀ ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ ਅਤੇ ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ ਅਤੇ ਹੋਰ ਆਦਿ ਵਾਸੀ ਮੂਲ ਨਿਵਾਸੀ ਗੁਰੂ ਰਵਿਦਾਸ, ਭਗਵਾਨ ਸ੍ਰੀ ਵਾਲਮੀਕੀ ਅਤੇ ਡਾ.ਅੰਬੇਡਕਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਮਾਜ ਨੂੰ ਨਵਾਂ ਪ੍ਰੋਗਰਾਮ ਜਾਰੀ ਕਰਨਗੇ।

ਉਨ•ਾਂ ਕਿਹਾ ਕਿ ਕੁਝ ਗੁਰੂ ਰਵਿਦਾਸ ਮਿਸ਼ਨ ਵਿਰੋਧੀ ਲੋਕ ਆਦਿ ਵਾਸੀ ਮੂਲ ਨਿਵਾਸੀ ਸਮਾਜ ਨੂੰ ਤਰ•ਾਂ ਤਰ•ਾਂ ਦੇ ਬਿਆਨ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਉਨ•ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਸ ਸਮੇਂ ਜਨ ਤਰੀਪਨਾ ਪ੍ਰਧਾਨ, ਕੇ ਪ੍ਰਸੰਨਾ ਜਨਰਲ ਸੈਕਟਰੀ, ਮੁਰਲੀਧਰ, ਜੋਗਿੰਦਰ ਦਿੱਲੀ ਵੀ ਹਾਜ਼ਰ ਸਨ।

Share News / Article

Yes Punjab - TOP STORIES