Wednesday, June 29, 2022

ਵਾਹਿਗੁਰੂ

spot_imgਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਸਿੰਘ ਮਾਨ 4 ਜੂਨ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 27 ਮਈ, 2022:
16 ਮਈ ਨੂੰ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਹੋਈ ਇਕ ਮੀਟਿੰਗ ਵਿਚ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜਿਮਨੀ ਚੋਣ ਲਈ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਉਮੀਦਵਾਰ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਕਰਕੇ ਪਹਿਲੋ ਹੀ ਐਲਾਨ ਕਰ ਦਿੱਤਾ ਸੀ ।

ਸ. ਮਾਨ ਵੱਲੋ 04 ਜੂਨ ਨੂੰ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਨਾਮਜਦਗੀ ਕਾਗਜ ਦਾਖਲ ਕੀਤੇ ਜਾਣਗੇ ।

ਇਸਦੇ ਨਾਲ ਹੀ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆ ਦੀ ਪਿੰਡ, ਸ਼ਹਿਰ ਪੱਧਰ ਤੱਕ ਚੋਣ ਮੁਹਿੰਮ ਨੂੰ ਪੂਰੀ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਚਲਾਉਣ ਅਤੇ ਇਸ ਚੋਣ ਮੈਦਾਨ ਨੂੰ ਹਰ ਕੀਮਤ ਤੇ ਫ਼ਤਹਿ ਕਰਨ ਹਿੱਤ ਪਾਰਟੀ ਦੇ ਜਰਨਲ ਸਕੱਤਰਾਂ ਅਤੇ ਇਨ੍ਹਾਂ 9 ਹਲਕਿਆ ਦੇ ਪਾਰਟੀ ਵੱਲੋ ਚੋਣ ਲੜ੍ਹ ਚੁੱਕੇ ਪਾਰਟੀ ਉਮੀਦਵਾਰਾਂ ਨੂੰ ਜ਼ਿੰਮੇਵਾਰੀਆ ਸੌਪਦੇ ਹੋਏ ਅੱਜ ਤੋ ਹੀ ਵੋਟਰਾਂ ਤੇ ਇਲਾਕਾ ਨਿਵਾਸੀਆ ਨਾਲ ਸੰਪਰਕ ਕਰਨ ਦਾ ਤਹੱਈਆ ਕੀਤਾ ਗਿਆ ਹੈ ।”

ਇਨ੍ਹਾਂ ਫੈਸਲਿਆ ਦੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਪ੍ਰੈਸ ਰੀਲੀਜ ਰਾਹੀ ਜਾਣਕਾਰੀ ਦਿੰਦੇ ਹੋਏ ਕਿਹਾ ਕਿਉਂਕਿ ਪੰਜਾਬ ਸੂਬੇ ਦੇ ਨਿਵਾਸੀ ਹੁਣ ਤੱਕ ਪੰਜਾਬ ਉਤੇ ਰਾਜ ਭਾਗ ਕਰਨ ਵਾਲੀਆ ਪਾਰਟੀਆ ਅਤੇ ਅਜੋਕੇ ਸਮੇ ਦੀ ਹੁਕਮਰਾਨ ਆਮ ਆਦਮੀ ਪਾਰਟੀ ਦੀਆਂ ਦਿਸ਼ਾਹੀਣ-ਕੰਮਜੋਰ ਪੰਜਾਬ ਸੂਬੇ ਅਤੇ ਪੰਜਾਬੀਆ ਵਿਰੋਧੀ ਦਿਸ਼ਾਹੀਣ ਨੀਤੀਆ ਅਤੇ ਅਮਲਾਂ ਤੋਂ ਅਤੇ ਚੋਣਾਂ ਤੋ ਪਹਿਲਾ ਕੀਤੇ ਗਏ ਝੂਠੇ ਵਾਅਦਿਆ ਤੋ ਖਫਾ ਹੋ ਕੇ ਹਰ ਵਸਤੂ ਦੀ ਮਹਿੰਗਾਈ ਵੱਧਣ ਦੀ ਬਦੌਲਤ ਤਰਾਹ-ਤਰਾਹ ਕਰ ਰਹੇ ਹਨ ਅਤੇ ਪੰਜਾਬ ਨਿਵਾਸੀ, ਇਥੇ ਵੱਸਣ ਵਾਲੀਆ ਸਭ ਕੌਮਾਂ ਇਥੇ ਸਹੀ ਮਾਇਨਿਆ ਵਿਚ ਸਾਫ-ਸੁਥਰਾ, ਇਨਸਾਫ਼ ਵਾਲਾ, ਰਿਸਵਤ ਤੋ ਰਹਿਤ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਰਾਜਭਾਗ ਚਾਹੁੰਦੀਆ ਹਨ, ਉਸ ਲਈ ਇਥੋ ਦੇ ਨਿਵਾਸੀਆ ਦੀ ਬਹੁਗਿਣਤੀ ਵਿਸ਼ੇਸ਼ ਤੌਰ ਤੇ ਸੂਝਵਾਨ ਨੌਜ਼ਵਾਨ ਹੁਣ ਕੇਵਲ ਤੇ ਕੇਵਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਨੂੰ ਸਤਾਂ ਤੇ ਬਿਠਾਉਣ ਲਈ ਉਤਾਵਲੇ ਹੋਏ ਪਏ ਹਨ ।

ਇਸੇ ਲਈ ਹੀ ਪਾਰਟੀ ਨੇ ਸ. ਮਾਨ ਵਰਗੀ ਦ੍ਰਿੜ ਸਖਸ਼ੀਅਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਜਿੱਤ ਨੂੰ ਯਕੀਨੀ ਬਣਾਉਣ ਲਈ ਸਭ ਸਿਆਸੀ ਪਾਰਟੀਆ, ਸੰਗਠਨਾਂ ਨਾਲ ਸੰਪਰਕ ਕਰਨ ਲਈ ਪਾਰਟੀ ਨੇ ਸੀਨੀਅਰ ਜਰਨਲ ਸਕੱਤਰਾਂ ਨੂੰ ਜ਼ਿੰਮੇਵਾਰੀਆ ਸੌਪੀਆ ਹਨ । ਜਿਸਦੇ ਚੰਗੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਪ੍ਰਤੱਖ ਰੂਪ ਵਿਚ ਸਾਹਮਣੇ ਆਉਣਗੇ ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਦੌੜ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਦੇ ਇੰਨਚਾਰਜ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਬਰਨਾਲਾ ਦੇ ਸ. ਹਰਪਾਲ ਸਿੰਘ ਬਲੇਰ, ਮਹਿਲ ਕਲਾਂ ਦੇ ਸ. ਗੁਰਜੰਟ ਸਿੰਘ ਕੱਟੂ, ਧੂਰੀ ਦੇ ਸ. ਅੰਮ੍ਰਿਤਪਾਲ ਸਿੰਘ ਛੰਦੜਾ, ਮਲੇਰਕੋਟਲਾ ਦੇ ਮਾਸਟਰ ਕਰਨੈਲ ਸਿੰਘ ਨਾਰੀਕੇ, ਸੰਗਰੂਰ ਹਲਕੇ ਦੇ ਸ. ਗੁਰਸੇਵਕ ਸਿੰਘ ਜਵਾਹਰਕੇ, ਦਿੜਬਾ ਹਲਕੇ ਦੇ ਕੁਲਦੀਪ ਸਿੰਘ ਭਾਗੋਵਾਲ, ਲਹਿਰਾਗਾਗਾ ਦੇ ਪ੍ਰੋ. ਮਹਿੰਦਰਪਾਲ ਸਿੰਘ, ਸੁਨਾਮ ਹਲਕੇ ਦੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਇੰਨਚਾਰਜ ਹੋਣਗੇ । ਇਨ੍ਹਾਂ ਦੇ ਨਾਲ ਇਨ੍ਹਾਂ ਹਲਕਿਆ ਦੇ ਪਾਰਟੀ ਵੱਲੋ ਚੋਣ ਲੜ੍ਹ ਚੁੱਕੇ ਉਮੀਦਵਾਰ ਅਤੇ ਸੀਨੀਅਰ ਮੈਬਰਾਂ ਦੀ ਸਮੁੱਚੀ ਟੀਮ ਸਹਿਯੋਗ ਕਰੇਗੀ ।

ਇਸ ਮੀਟਿੰਗ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋ ਸੈਂਟਰ ਦੇ ਸਪੁਰਦ ਕਰਨ ਦੇ ਕੀਤੇ ਗਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸਨੂੰ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਜਿਥੇ ਅਪ੍ਰਵਾਨ ਕਰਨ ਦੀ ਗੱਲ ਕੀਤੀ ਗਈ, ਉਥੇ 1882 ਤੋਂ ਪੰਜਾਬ ਅਤੇ ਪੰਜਾਬੀ ਹਿੱਤਾ ਦੀ ਪੂਰਤੀ ਤੇ ਮਕਸਦ ਲਈ ਬਣੇ ਇਸ ਵਿਦਿਅਕ ਅਦਾਰੇ ਨੂੰ ਹੁਕਮਰਾਨਾਂ ਵੱਲੋ ਸਾਜ਼ਸੀ ਢੰਗਾਂ ਨਾਲ ਸੈਂਟਰ ਦੇ ਅਧੀਨ ਕਰਨ ਦੇ ਅਮਲਾਂ ਨੂੰ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਜ਼ਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਸੈਟਰ ਦੇ ਹੁਕਮਰਾਨ ਅਤੇ ਇਥੇ ਰਾਜ ਕਰਨ ਵਾਲੀਆ ਸਿਆਸੀ ਪਾਰਟੀਆ ਨੇ ਗੈਰ ਜ਼ਿੰਮੇਵਰਾਨਾਂ ਢੰਗ ਨਾਲ ਕੀਤੀਆ ਗਈਆ ਕਾਰਵਾਈਆ ਦੀ ਬਦੌਲਤ ਹੀ ਦਰਿਆਵਾ, ਨਹਿਰਾ ਦੇ ਪਾਣੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਭਾਖੜਾ ਡੈਮ ਦੇ ਪ੍ਰਬੰਧ, ਪੰਜਾਬੀ ਬੋਲਦੇ ਇਲਾਕਿਆ ਅਤੇ ਹੁਣ ਪੰਜਾਬ ਯੂਨੀਵਰਸਿਟੀ ਨੂੰ ਸੈਟਰ ਅਧੀਨ ਕਰਨ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਜਿਸਨੂੰ ਕੋਈ ਵੀ ਪੰਜਾਬੀ ਅਤੇ ਖ਼ਾਲਸਾ ਪੰਥ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕਰੇਗਾ ।

ਇਸ ਲਈ ਅਜਿਹੇ ਪੰਜਾਬ ਵਿਰੋਧੀ ਫੈਸਲਿਆ ਨੂੰ ਇਥੋ ਦੇ ਅਮਨ ਚੈਨ ਲਈ ਤੁਰੰਤ ਬੰਦ ਕੀਤਾ ਜਾਵੇ । ਅੱਜ ਦੀ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 29 ਮਈ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ, ਪੀ.ਏ.ਸੀ ਮੈਬਰਾਂ ਦੀ ਚੋਣ ਮੀਟਿੰਗ ਗੁਰਦੁਆਰਾ ਨਨਕਿਆਣਾ ਸਾਹਿਬ ਸੰਗਰੂਰ 11 ਵਜੇ ਹੋਵੇਗੀ । 01 ਜੂਨ ਨੂੰ ਬਰਗਾੜੀ ਵਿਖੇ ਵੱਡਾ ਇਕੱਠ ਕਰਕੇ ਹਰ ਸਾਲ ਦੀ ਤਰ੍ਹਾਂ ਪਸਚਾਤਾਪ ਦਿਹਾੜਾ ਮਨਾਉਦੇ ਹੋਏ ਅਰਦਾਸ ਕੀਤੀ ਜਾਵੇਗੀ ।

04 ਜੂਨ ਨੂੰ ਸ. ਮਾਨ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਲਈ ਨਾਮਜਦਗੀ ਕਾਗਜ ਦਾਖਲ ਕਰਨਗੇ । 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਹਾੜਾ ਦਿਵਸ ਮਨਾਉਦੇ ਹੋਏ ਅਰਦਾਸ ਕੀਤੀ ਜਾਵੇਗੀ । ਇਨ੍ਹਾਂ ਸਭ ਕੌਮੀ ਪ੍ਰੋਗਰਾਮਾਂ ਵਿਚ ਪਾਰਟੀ ਮੈਬਰਾਂ ਅਤੇ ਖ਼ਾਲਸਾ ਪੰਥ ਨੂੰ ਜ਼ਿੰਮੇਵਾਰੀ ਨਾਲ ਪਹੁੰਚਣ ਦੀ, ਪਾਰਟੀ ਪ੍ਰਧਾਨ ਅਤੇ ਸਮੁੱਚੇ ਪੀ.ਏ.ਸੀ ਮੈਬਰਾਂ ਵੱਲੋ ਸਮੂਹਿਕ ਅਪੀਲ ਵੀ ਕੀਤੀ ਗਈ ।

ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਜਨਾਬ ਮੁਹੰਮਦ ਫੁਰਕਾਨ ਕੁਰੈਸੀ ਉਰਫ ਬਬਲੂ ਕੁਰੈਸੀ ਮੀਤ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੁਰਜੰਟ ਸਿੰਘ ਕੱਟੂ ਵਿਸ਼ੇਸ਼ ਸਕੱਤਰ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਜਤਿੰਦਰ ਸਿੰਘ ਥਿੰਦ (ਸਾਰੇ ਪੀ.ਏ.ਸੀ. ਮੈਬਰ) ਅਤੇ ਸ. ਰਣਜੀਤ ਸਿੰਘ ਚੀਮਾਂ ਅਗਜੈਕਟਿਵ ਮੈਬਰ ਨੇ ਇਨ੍ਹਾਂ ਮਹੱਤਵਪੂਰਨ ਫੈਸਲਿਆ ਵਿਚ ਸਮੂਲੀਅਤ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,465FansLike
113,909FollowersFollow

ENTERTAINMENT

National

GLOBAL

OPINION

G-20 summit in Kashmir: An unparalleled diplomatic achievement for India after 1990 – by Ahmed Ali Fayyaz

New Delhi, June 27, 2022- On Thursday, 23 June 2022, the Government of Jammu and Kashmir constituted a 5-member committee of bureaucrats under Principal...

Understanding who lit the flames of ‘Agnipath, and why – by Kavya Dubey

It is an indescribably inspiring feeling to see a 'fauji' on the move - clad in his camouflage uniform at a railway platform with...

Prez poll: Draupadi Murmu’s nomination tactical outreach to tribals – by Sunil Trivedi

New Delhi, June 26, 2022- The nomination of Draupadi Murmu as NDA's Presidential candidate has been seen as a tactical political outreach to the...

SPORTS

Health & Fitness

Can blood thinners help reduce symptoms of long Covid?

London, June 29, 2022- Researchers in the UK are probing a potential link between blood clots and long-term symptoms post a Covid infection, and whether a treatment of blood thinners may help reduce long Covid conditions, media reports said. Long Covid is defined as having new or ongoing symptoms four weeks or more after the start of disease. The symptoms,...

Gadgets & Tech

error: Content is protected !!