ਸੜਕੀ ਹਾਦਸਿਆਂ ਤੋਂ ਬਚਾਅ ਲਈ ਬਿਕਰਮਜੀਤ ਸਿੰਘ ਬਟਾਲਵੀ ਵੱਲੋਂ ਸਵਾ ਲੱਖ ਰਿਫ਼ਲੈਕਟਰ ਲਾਉਣ ਦਾ ਉਪਰਾਲਾ

ਦਿਲਜੀਤ ਸਿੰਘ ਬੇਦੀ

ਅੰਮ੍ਰਿਤਸਰ, 19 ਸਤੰਬਰ, 2019 –

ਹਰ ਮਨੁੱਖ ਸਮਾਜ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ ਪਰ ਘਰੇਲੂ, ਆਰਥਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਕਰਕੇ ਦਿਲ ਦੀਆਂ ਦਿਲ ਵਿਚ ਰਹਿ ਜਾਂਦੀਆਂ ਹਨ। ਹਨੇਰੇ ਅਤੇ ਧੁੰਦ ਕਾਰਨ ਸਾਈਕਲ ਸਵਾਰ ਨਜ਼ਰ ਨਹੀਂ ਆਉਂਦੇ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਜਿਸ ਵਿਚ ਉਸ ਦੀ ਜਾਨ ਵੀ ਚਲੀ ਜਾਂਦੀ ਹੈ। ਉਸ ਦੇ ਚਲੇ ਜਾਨ ਤੋਂ ਬਾਅਦ ਪਿਛੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਕੋਈ ਨਹੀਂ ਹੁੰਦਾ ਤੇ ਉਨ੍ਹਾਂ ਦਾ ਜੀਵਨ ਨਰਕ ਬਣ ਜਾਂਦਾ ਹੈ।

ਇਹੋ ਜਿਹੀਆਂ ਕਈਆਂ ਘਟਨਾਵਾਂ ਤੁਸੀਂ ਆਪਣੇ ਆਸ ਪਾਸ ਅਕਸਰ ਦੇਖਦੇ ਹੋ।ਇਨ੍ਹਾਂ ਦੀ ਗਿਣਤੀ ਇਨ੍ਹੀ ਜਿਆਦਾ ਹੈ ਕਿ ਗਿਣਨਾ ਹੀ ਔਖਾ ਹੋ ਜਾਂਦਾ ਹੈ।

ਇਨ੍ਹਾਂ ਹਾਦਸਿਆਂ ਤੋਂ ਬਚਾਉਣ ਲਈ ਸ.ਬਿਕ੍ਰਮਜੀਤ ਸਿੰਘ ਬਟਾਲਵੀ ਜੋ ਰੋਸ਼ਨ ਵਿਹਾਰ ਕਲੋਨੀ, ਬਟਾਲਾ ਦੇ ਵਸਨੀਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸੇਵਾ ਨਿਭਾ ਰਿਹਾ ਹੈ, ਨੇ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ, ਸਾਈਕਲ ਦੇ ਪਿਛੇ ਰਾਤ ਨੂੰ ਜਗਣ ਵਾਲੇ ਸਟਿੱਕਰ (ਰਿਫਰੈਕਟਰ) ਲਾਉਣ ਦਾ।ਉਹਦਾ ਕਹਿਣਾ ਹੈ ਕਿ ‘ਸਵਾ ਲਾਖ ਦੇ ਇਕ ਲੜਾਊ’ ਤੋਂ ਸੇਧ ਲੈ ਸਵਾ ਲੱਖ ਵਿਅਕਤੀਆਂ ਦਾ ਭਲਾ ਕਰਕੇ ਗੁਰੂ ਦੇ ਸਵਾ ਲੱਖ ਸਿੰਘ ਅਖਵਾਉਣ ਦਾ ਯਤਨ ਕਰ ਰਿਹਾ ਹਾਂ।

ਬਟਾਲਵੀ ਅਨੁਸਾਰ ਵਿਸਾਖੀ ਵਾਲੇ ਦਿਨ ਉਸਨੇ ਪੰਜ ਸਰੋਵਰਾਂ ਤੋਂ ਇਸ਼ਨਾਨ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸ ਕੀਤੀ ਤੇ ਕਾਮਨਾ ਕੀਤੀ ਕਿ ਉਹ ਸਵਾ ਲੱਖ ਰਿਫਲੈਕਟਰ ਲਾ ਕੇ ਕਿਸੇ ਦੀ ਜਾਨ ਜਾਂ ਹੋਣ ਵਾਲੇ ਹਾਦਸਿਆਂ ਤੋਂ ਬਣਾਉਣ ਵਿਚ ਕਾਮਯਾਪ ਹੋ ਸਕਣ।

ਜੂਨ ਤੋਂ ਸਤੰਬਰ 19 ਤੱਕ ਬਟਾਲਾ,ਗੁਰਦਾਸਪੁਰ, ਧਾਰੀਵਾਲ, ਅੰਮ੍ਰਿਤਸਰ, ਤਰਨ ਤਾਰਨ ਅਤੇ ਰਾਜ ਪੁਰਾ ਸ਼ਹਿਰਾਂ ਵਿਖੇ ਧਾਰਮਿਕ, ਵਿਦਿਅਕ ਅਤੇ ਹੋਰ ਸੰਸਥਾਵਾਂ ਵਿਚ ਸਟਿੱਕਰ ਲਗਾ ਚੁੱਕਾ ਹੈ।ਇਹ ਸੇਵਾ ਆਪਣੀ ਡਿਊਟੀ ਤੋਂ ਬਾਅਦ ਸਮਾਂ ਕੱਢ ਕੇ ਕਰ ਰਿਹਾ ਹੈ।ਉਸਨੇ ਬੇਨਤੀ ਕੀਤੀ ਕਿ ਅਗਰ ਕਿਸੇ ਦੇ ਮਨ ਵਿੱਚ ਸਮਾਜ ਪ੍ਰਤੀ ਸੇਵਾ ਕਰਨ ਦਾ ਉਤਸ਼ਾਹ ਹੈ ਤਾਂ ਇਹ ਰਿਫਲੈਕਟਰ ਸਟਿੱਕਰ ਉਸ ਤੋਂ ਮੁਫਤ ਮੰਗਵਾ ਸਕਦੇ ਹਨ।

ਉਸ ਨੇ ਹੋਰ ਦੱਸਿਆਂ ਕਿ ਆਉਣ ਵਾਲੇ ਸਮੇਂ ਵਿਚ ਸਾਈਕਲਾਂ ਦੇ ਨਾਲ-ਨਾਲ ਟਰਾਲੀਆਂ ਲਈ ਵੀ ਸਪੈਸ਼ਲ ਸਟਿੱਕਰ ਰਿਫਲੈਕਟਰ (ਤਿੰਨ ਸਟਿੱਕਰ) ਬਣਾਉਣ ਦਾ ਯਤਨ ਕਰ ਰਿਹਾ ਹਾਂ।ਤੁਸੀ ਵੀ ਆਪਣੇ ਪਿੰਡ ਦੀਆਂ ਟਰਾਲੀਆਂ ਦੀ ਗਿਣਤੀ ਕਰਕੇ ਉਸ ਤੋਂ ਸਟਿੱਕਰ ਮੰਗਵਾ ਸਕਦੇ ਹੋ।

ਉਸਨੇ ਵਿਦਿਅਕ/ਧਾਰਮਿਕ /ਰਾਜਨੀਤਿਕ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਅਗਰ ਆਪ ਦੀ ਸੰਸਥਾ ਵਿਚ ਸਾਈਕਲ ਹੁੰਦੇ ਹਨ ਤਾਂ ਬਿਨਾਂ ਸੰਕੋਚ 9855273143 ਤੇ ਫੋਨ ਕਰਕੇ ਸਟਿੱਕਰ ਮੰਗਵਾ ਸਕਦੇ ਹੋ। ਅੰਤ ਵਿਚ ਉਸਨੇ ਕਿਹਾ ਕਿ ਜੇ ਸਵਾ ਲੱਖ ਸਟਿੱਕਰ ਲਗਾ ਕੇ ਇਕ ਵਿਅਕਤੀ ਦੀ ਜਾਨ ਵੀ ਬਚਦੀ ਹੈ ਤਾਂ ਉਸ ਦੀ ਸੇਵਾ ਸਫਲ ਹੈ।

Share News / Article

Yes Punjab - TOP STORIES