- Advertisement -
ਚੰਡੀਗੜ੍ਹ, 25 ਜੂਨ, 2019:
ਕੈਬਨਿਟ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਸਿਵਲ ਸਕੱਤਰਰੇਤ ਵਿਖੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦਾ ਕਾਰਜ ਭਾਰ ਸੰਭਾਲ ਲਿਆ। ਸ਼੍ਰੀ ਸੋਨੀ ਕੋਲ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਤੋਂ ਇਲਾਵਾ ਸਵਤੰਤਰਤਾ ਸੈਨਾਨੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦਾ ਚਾਰਜ ਵੀ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਸ਼੍ਰੀ ਸਤੀਸ਼ ਚੰਦਰਾ, ਉ.ਐਸ.ਡੀ ਟੂ ਸੀ.ਐਮ. ਕੈਪਟਨ ਸੰਦੀਪ ਸੰਧੂ, ਪੰਜਾਬ ਸਕੂਲ ਸਿਖਿਆ ਬੋਰਡ ਦੇ ਵਾਇਸ ਚੈਅਰਮੈਨ ਬਲਦੇਵ ਸਚਦੇਵਾ, ਡਾਇਰੈਕਟਰ ਮੈਡੀਕਲ ਐਜੂਕੇਸ਼ਨ ਡਾ. ਅਵਨੀਸ਼ ਕੁਮਾਰ , ਡਾ ਕੇ.ਡੀ. ਸਿੰਘ ਰਜਿਸਟਰਾਰ ਨਰਸਿੰਗ ਕੌਸਲ ਪੰਜਾਬ, ਡਾ ਤੇਜਿੰਦਰ ਸਿੰਘ ਚੈਅਰਮੈਨ ਹੋਮੋਪੈਥੀ ਕੌਸਲ ਪੰਜਾਬ, ਡਾ. ਏ.ਐਸ. ਸ਼ੇਖੋ, ਪ੍ਰਧਾਨ ਪੰਜਾਬ ਮੈਡੀਕਲ ਕੋਸਲ, ਡਾ. ਰਾਜ ਖੁਲਰ ਚੈਅਰਮੈਨ ਪੰਜਾਬ ਫਾਰਮੈਸੀ ਕੌਸਲ ਅਤੇ ਜਗਪਾਲ ਸਿੰਘ ਅਬੁਲਖੁਰਾਣਾ ਹਾਜਰ ਸਨ।
- Advertisement -