ਸੋਨੀਆ ਤੇ ਰਾਹੁਲ ਗਾਂਧੀ ‘ਤੇ ਦੇਸ਼ ਨਾਲ ਧੋਖਾ ਕਰਨ ਤੇ ਦੇਸ਼ਧਰੋਹ ਦਾ ਕੇਸ ਦਰਜ ਕੀਤਾ ਜਾਵੇ: ਸਿਰਸਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਨਵੀਂ ਦਿੱਲੀ, 25 ਜੂਨ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਮੰਗ ਕੀਤੀ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਖਿਲਾਫ ਦੇਸ਼ ਨਾਲ ਧੋਖਾ ਕਰਨ ਅਤੇ ਦੇਸ਼ ਧਰੋਹ ਕਰਨ ਦਾ ਕੇਸ ਦਰਜ ਕੀਤਾ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਕ ਬਹੁਤ ਹੀ ਹੈਰਾਨੀਜਨਕ ਤੇ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਇਹਨਾਂ ਆਗੂਆਂ ਨੇ ਰਾਜੀਵ ਗਾਂਧੀ ਫਾਉਂਡੇਸ਼ਨ ਵਾਸਤੇ ਚੀਨ ਤੋਂ ਪੈਸੇ ਲਏ ਹਨ।

ਉਹਨਾਂ ਕਿਹਾ ਕਿ ਇਹੀ ਮੁੱਖ ਕਾਰਨ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਾਰ ਵਾਰ ਸਾਡੇ ਸੈਨਿਕਾਂ ਅਤੇ ਸਾਡੇ ਦੇਸ਼ ‘ਤੇ ਹਮਲੇ ਕਰ ਰਹੇ ਹਨ ਤੇ ਇਹ ਚੀਨ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਚੀਨ ਨੇ ਸਾਡੇ 20 ਸੈਨਿਕ ਸ਼ਹੀਦ ਕੀਤੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਪਹਿਲਾਂ ਰਾਜੀਵ ਗਾਂਧੀ ਨੇ ਬੋਫੋਰਸ ਤੋਪਾਂ ਦੀ ਖਰੀਦ ਵਿਚ ਰਿਸ਼ਵਤ ਖਾ ਕੇ ਦੇਸ਼ ਵੇਚਿਆ ਸੀ ਤੇ ਹੁਣ ਇਹ ਸਾਹਮਣੇ ਆਇਆ ਹੈ ਕਿ ਗਾਂਧੀ ਪਰਿਵਾਰ ਦੇ ਇਹਨਾਂ ਦੋਵਾਂ ਮੈਂਬਰਾਂ ਨੇ ਚੀਨ ਤੋਂ ਆਪਣੀ ਫਾਉਂਡੇਸ਼ਨ ਦੇ ਨਾਂ ‘ਤੇ ਪੈਸੇ ਲਏ ਹਨ। ਉਹਨਾਂ ਕਿਹਾ ਕਿ ਇਹ ਦੇਸ਼ ਨਾਲ ਧੋਖਾ ਕਰਨ ਤੇ ਦੇਸ਼ ਧਰੋਹ ਦਾ ਸਪਸ਼ਟ ਕੇਸ ਹੈ ਤੇ ਇਹਨਾਂ ਖਿਲਾਫ ਇਹਨਾਂ ਦੋਸ਼ਾਂ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਇਹਨਾਂ ਨੇ ਉਸ ਚੀਨ ਨੂੰ ਦੇਸ਼ ਦੇ ਹਿੱਤ ਵੇਚੇ ਹਨ ਜੋ ਵਾਰ ਵਾਰ ਲੱਦਾਖ ਤੇ ਹੋਰ ਖੇਤਰਾਂ ਵਿਚ ਹਮਲੇ ਕਰ ਕੇ ਸਾਡੀ ਧਰਤੀ ਹਥਿਆਉਣਾ ਚਾਹੁੰਦਾ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਉਹਨਾਂ ਕਿਹਾ ਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਅਤੇ ਸਾਡੇ ਬਹਾਦਰ ਸੈਨਿਕਾਂ ਨਾਲ ਜੁੜਿਆ ਹੈ ਜੋ ਕਿ ਬੇਹੱਦ ਖਰਾਬ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਧਰਤੀ ਮਾਂ ਦੀ ਰੱਖਿਆ ਸਾਡੇ ਦੁਸ਼ਮਣਾਂ ਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹਤੁ ਹੀ ਸ਼ਰਮਨਾਕ ਗੱਲ ਹੈ ਕਿ ਇਹਨਾਂ ਨੇ ਦੇਸ਼ ਦੇ ਹਿਤ ਸਾਡੇ ਦੁਸ਼ਮਣ ਮੁਲਕ ਨੂੰ ਵੇਚੇ ਹਨ।

ਉਹਨਾਂ ਕਿਹਾ ਕਿ ਇਹ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ ਨੇ ਸਾਡੇ ਹੀ ਦੇਸ਼ ਦੇ ਖਿਲਾਫ ਚੀਨ ਨਾਲ ਕੀ ਸੌਦੇਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਕਾਂਗਰਸੀ ਆਗੂਆਂ ਖਾਸ ਤੌਰ ‘ਤੇ ਗਾਂਧੀ ਪਰਿਵਾਰ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਕਦੇ ਮੁਆਫ ਨਹੀਂ ਕਰ ਸਕਦਾ ਕਿਉਂਕਿ ਗਾਂਘੀ ਪਰਿਵਾਰ ਦੇਸ਼ ਦਾ ਨੁਕਸਾਨ ਕਰਨ ‘ਤੇ ਤੁਲਿਆ ਹੋਇਆ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •