- Advertisement -
ਅੱਜ-ਨਾਮਾ
ਸੋਨੀਆ ਗਾਂਧੀ ਦੇ ਘਰੋਂ ਜੀ ਖਬਰ ਆਈ,
ਰਾਜ ਠਾਕਰੇ ਮਿਲਣ ਲਈ ਗਿਆ ਮੀਆਂ।
ਮਾਮਲੇ ਕਿਹੜੇ ਦੀ ਹੋਈ ਵਿਚਾਰ ਚਰਚਾ,
ਇਸ ਦਾ ਛਿੜ ਵਿਵਾਦ ਹੈ ਪਿਆ ਮੀਆਂ।
ਪੱਤਰਕਾਰਾਂ ਨੇ ਜਦੋਂ ਕੁਝ ਪੁੱਛ ਲਿਆ ਤਾਂ,
ਕਹਿੰਦਾ ਠਾਕਰੇ, ‘ਲੇਨਾ ਹੈ ਕਿਆ ਮੀਆਂ।’
ਬਾਕੀ ਪਾਸੀਂ ਤਾਂ ਸੁੰਨ ਜਿਹੀ ਜਾਪਦੀ ਸੀ,
ਨੋਟਿਸ ਭਾਜਪਾ ਨੇ ਸਿਰਫ ਲਿਆ ਮੀਆਂ।
ਮਹਾਰਾਸ਼ਟਰ ਦੀ ਆਈ ਪਈ ਚੋਣ ਲਾਗੇ,
ਚੱਕਾ ਸਿਆਸੀ ਤਾਂ ਜਾਂਵਦਾ ਗਿੜੀ ਮੀਆਂ।
ਸੋਨੀਆ-ਰਾਜ ਦੀ ਬੈਠਕ ਦੇ ਹੋਣ ਮਗਰੋਂ,
ਭਾਜਪਾ ਆਗੂਆਂ ਨੂੰ ਚਿੰਤਾ ਛਿੜੀ ਮੀਆਂ।
-ਤੀਸ ਮਾਰ ਖਾਂ
- Advertisement -