ਸੈਮ ਪਿਤਰੋਦਾ ਦੇ ਬਿਆਨ ਤੋਂ 1984 ਸਿੱਖ ਕਤਲੇਆਮ ਦੇ ਪੀੜਤਾਂ ‘ਚ ਗੁੱਸਾ : ਰਾਹੁਲ ਗਾਂਧੀ ਦੇ ਘਰ ਅੱਗੇ ਪ੍ਰਦਰਸ਼ਨ

ਨਵੀਂ ਦਿੱਲੀ, 10 ਮਈ, 2019 –

ਕਾਂਗਰਸ ਦੇ ਇੱਕ ਪ੍ਰਮੁੱਖ ਨੇਤਾ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ ਤੋਂ ਕਤਲੇਆਮ ਦੇ ਪੀੜਤਾਂ ‘ਚ ਭਾਰੀ ਗੁੱਸਾ ਹੈ।

ਅੱਜ ਇੱਥੇ 24 ਅਕਬਰ ਰੋਡ ਵਿਖੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਵੱਡੀ ਗਿਣਤੀ ‘ਚ ਪਹੁੰਚ ਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਰੋਸ਼ ਮੁਜ਼ਾਹਰਾ ਕੀਤਾ।

ਰਾਹੁਲ ਗਾਂਧੀ ਦੇ ਨੇੜਲੇ ਅਤੇ ਪ੍ਰਮੁੱਖ ਆਗੂ ਸੈਮ ਪਿਤੋਰਦਾ ਦੇ ਬਿਆਨ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਇਸ ਬਿਆਨ ਨਾਲਸਪਸ਼ਟ ਹੋ ਜਾਂਦਾ ਹੈ ਕਿ 34 ਸਾਲ ਪਹਿਲਾਂ ਸਿੱਖਾਂ ਪ੍ਰਤੀ ਜੋ ਜ਼ਹਿਰ ਰਾਜੀਵ ਗਾਂਧੀ ਦੇ ਮਨ ਵਿੱਚ ਸੀ ਉਹੀ ਜ਼ਹਿਰ ਉਸਦੇ ਪੁੱਤਰ ਰਾਹੁਲ ਗਾਂਧੀ ਦੇ ਮਨ ਵਿੱਚ ਹੈ।

ਸ. ਸਿਰਸਾ ਨੇ ਕਿਹਾ ਕਿ ਸਿੱਖਾਂ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਬਿਲਕੁਲ ਨਹੀਂ ਬਦਲੀ। ਦਿੱਲੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਅਸੀਂ ਬਸ ਉਮੀਦ ਹੀ ਕਰ ਰਹੇ ਸੀ ਕਿ ਕਾਂਗਰਸ ਪਾਰਟੀ 1984 ਦੇ ਸਿੱਖ ਕਤਲੇਆਮਲਈ ਸਿੱਖਾਂ ਤੋਂ ਮੁਆਫੀ ਮੰਗੇਗੀ ਤਾਂ ਉਸ ਮੌਕੇ ਰਾਹੁਲ ਗਾਂਧੀ ਦੇ ਨ॥ਦੀਕੀ ਨੇਤਾ ਵੱਲੋਂ ਸਿੱਖਾਂ ਦੇ ਜ਼ਖਮਾਂ ‘ਤੇ ਨਮਕ ਲਗਾਉਂਦਾ ਬਿਆਨ ਦੇਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਰਾਹੁਲ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਰਿਹਾ ਹੈ।

ਸਿੱਖ ਆਗੂ ਨੇ ਕਿਹਾ ਕਿ 1984 ‘ਚ ਵੀ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਉਸਨੂੰ ਸਿੱਖਾਂ ਦੇ ਕਤਲੇਆਮ ਲਈ ਮੁਆਫੀ ਮੰਗਣੀ ਚਾਹੀਦੀ ਸੀ ਪਰ ਉਸਨੇ ਬਿਆਨ ਦਿੱਤਾ ਸੀ ਕਿ ” ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂਧਰਤੀ ਹਿਲਤੀ ਹੈ”। ਹੁਣ ਉਸੇ ਤਰ੍ਹਾਂ ਦੇ ਬਿਆਨ ਰਾਹੁਲ ਦੇ ਸਾਥੀ ਨੇਤਾ ਸੈਮ ਪਿਤਰੋਦਾ ਵੱਲੋਂ ਦਿੱਤੇ ਜਾ ਰਹੇ ਹਨ। ਕਿ ”1984 ਮੇਂ ਜੋ ਹੂਆ ਸੋ ਹੁਆ” ਉਹਨਾਂ ਕਿਹਾ ਕਿ ਅਸੀਂ ਪਿਤਰੋਦਾ ਦੇ ਬਿਆਨ ਦੀ ਸਖ਼ਤ ਸ਼ਬਦਾਂ ‘ਚਨਿੰਦਾ ਕਰਦੇ ਹਾਂ।

ਸੈਮ ਪਿਤਰੋਦਾ ਦੇ ਬਿਆਨ ਮਗਰੋਂ ਗੁੱਸੇ ‘ਚ ਆਏ ਪੀੜਤਾਂ ਨੇ ਰਾਹੁਲ ਗਾਂਧੀ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਪਿਤਰੋਦਾ ਨੂੰ ਬਰਖਾਸਤ ਕਰੇ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਵਰਕਰ ਰੋਸ਼ ਮੁਜ਼ਾਹਰੇ ‘ਚ ਸ਼ਾਮਲ ਹੋਏ। ਇਸ ਮੌਕੇ ਸ. ਆਤਮਾ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਡੋਕ, ਪਰਮਜੀਤ ਸਿੰਘ ਰਾਣਾ, ਚਮਨ ਸਿੰਘ, ਸਤਿੰਦਰਸਿੰਘ ਸਾਹਨੀ ਤੇ ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ ਆਦਿ ਵੀ ਮੁਜ਼ਾਹਰੇ ‘ਚ ਸ਼ਾਮਲ ਹੋਏ।

Share News / Article

Yes Punjab - TOP STORIES

LEAVE A REPLY

Please enter your comment!
Please enter your name here