ਯੈੱਸ ਪੰਜਾਬ
ਲੁਧਿਆਣਾ, 14 ਮਈ, 2022:
ਪੰਜਾਬ ਅਤੇ ਹਰਿਆਣਾ ਵਿਚ ਲੰਮੇ ਸਮੇਂ ਤੋਂ ਸਰਗਰਮ ਸੰਸਥਾ ਸੇਵਾ ਟਰੱਸਟ ਯੂ ਕੇ ਵੱਲੋਂ ਪਿੰਡ ਲਤਾਲਾ Dist Ludhiana Punjab ਵਿਖੇ ਹੋਏ ਦਸਤਾਰ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ 100 ਬੱਚਿਆਂ ਦਾ ਡਾਬਰ ਕੰਪਨੀ ਦੇ ਰੀਅਲ ਫਰੂਟ ਜੂਸ ਨਾਲ ਸਨਮਾਨ ਕੀਤਾ ਗਿਆ।
ਨਾਲ ਹੀ ਸੋਹਣੀ ਦਸਤਾਰ ਸਜਾਉਣ ਵਾਲੇ ਪਹਿਲੇ 35 ਬੱਚਿਆਂ ਦਾ ਸਪੈਸ਼ਲ ਇਮਿਊਨਿਟੀ ਬੂਸਟਰ ਕਿੱਟਾ ਨਾਲ ਸਨਮਾਨ ਕੀਤਾ ਗਿਆ ਅਤੇ ਸੇਵਾ ਟਰੱਸਟ ਵੱਲੋ ਬੱਚਿਆ ਲਈ ਠੰਡੇ ਮਿੱਠੇ ਜੂਸ ਦਾ ਲੰਗਰ ਵੀ ਲਗਾਇਆ ਗਿਆ ਇਸ ਮੋਕੇ ਸੇਵਾ ਟਰੱਸਟ ਵੱਲੋ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਪੰਨੂ ਨੇ ਸੇਵਾ ਟਰੱਸਟ ਦੇ ਨਵੇ ਈ-ਲਰਨਿੰਗ ਐਜੂਕੇਸਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ।
ਇਸ ਪ੍ਰੋਗਰਾਮ ਤਹਿਤ ਹਰ ਧਰਮ ਅਤੇ ਹਰ ਵਰਗ ਦੇ ਲੱਖਾ ਬੱਚਿਆ ਨੂੰ ਉੱਚ ਪੱਧਰੀ ਮੁਫਤ ਸਿੱਖਿਆ ਲੈਣ ਦਾ ਅਵਸਰ ਪ੍ਰਾਪਤ ਹੋਵੇਗਾ ਜੋ ਕਿ ਬਹੁਤ ਜਲਦ ਹੀ ਸੁਰੂ ਹੋਣ ਜਾ ਰਿਹਾ ਹੈ ਇਸ ਮੋਕੇ ਸੇਵਾ ਟਰੱਸਟ ਦੇ ਨੋਜਵਾਨ ਵਲੰਟੀਅਰ ਰਸ਼ਪਾਲ ਸਿੰਘ ਦਿਲਬਾਗ ਸਿੰਘ ਸੇਖੋਂ ਅਤੇ ਰਾਹੁਲ ਸ਼ਰਮਾ ਵੀ ਮੌਜੂਦ ਸਨ ਪ੍ਰਬੰਧਕ ਕਮੇਟੀ ਰਪਿੰਦਰ ਸਿੰਘ ਕਾਲਖ ਗੁਰਦੀਪ ਸਿੰਘ ਖੰਗੂੜਾ ਜਗਮੇਲ ਸਿੰਘ ਅਤੇ ਕਮਲਪ੍ਰੀਤ ਸਿੰਘ ਵੱਲੋਂ ਸੇਵਾ ਟਰੱਸਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ