ਸੁਖ਼ਬੀਰ, ਹਰਸਿਮਰਤ ਵੱਲੋਂ ਪਾਕਿਸਤਾਨ ਦੇ ਸਿੱਖ ਪਰਿਵਾਰ ਲਈ ਇਨਸਾਫ਼ ਮੰਗਣਾ ਦੋਹਰੇ ਮਾਪਦੰਡ ਤੋਂ ਸਿਵਾਅ ਕੁਝ ਨਹੀਂ: ਖ਼ਹਿਰਾ

ਚੰਡੀਗੜ੍ਹ, ਸਤੰਬਰ 1, 2019:
ਅੱਜ ਇਥੇ ਇੱਕ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦੇ ਹੋਏ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਕਿਸਤਾਨ ਦੀ ਨਬਾਲਿਗ ਸਿੱਖ ਲੜਕੀ ਦਾ ਜਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਕੀਤੇ ਜਾਣ ਉੱਪਰ ਮਗਰਮੱਛ ਦੇ ਹੂੰਝੂ ਵਹਾਉਣ ਵਾਲੇ ਸੁਖਬੀਰ ਅਤੇ ਹਰਸਿਮਰਤ ਬਾਦਲ ਦੀ ਜੰਮ ਕੇ ਨਿਖੇਧੀ ਕੀਤੀ।

ਖਹਿਰਾ ਨੇ ਕਿਹਾ ਕਿ ਭਾਂਵੇ ਉਹ ਪਾਕਿਸਤਾਨ ਦੇ ਸਿੱਖ ਪਰਿਵਾਰ ਨਾਲ ਇਹ ਗੰਭੀਰ ਅਪਰਾਧ ਕਰਨ ਵਾਲਿਆਂ ਦੇ ਇਸ ਫਿਰਕੂ ਕਦਮ ਦੀ ਸਖਤ ਨਿੰਦਾ ਕਰਦੇ ਹਨ ਅਤੇ ਤੁਰੰਤ ਇਨਸਾਫ ਦੀ ਮੰਗ ਕਰਦੇ ਹਨ ਪਰੰਤੂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟ ਗਿਣਤੀਆਂ ਉੱਪਰ ਤਸ਼ਦੱਦ ਅਤੇ ਬੇਇਨਸਾਫੀ ਵਰਗੇ ਸ਼ਬਦ ਜਦ ਬਾਦਲਾਂ ਵਰਗੇ ਰਜਵਾੜਾਸ਼ਾਹੀ ਲੋਕ ਇਸਤੇਮਾਲ ਕਰਦੇ ਹਨ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਜੁਲਮ ਕਰਨ ਵਾਲਾ(ਹਿਟਲਰ) ਹੀ ਜੁਲਮ ਦੇ ਸ਼ਿਕਾਰ ਲੋਕਾਂ (ਯਹੂਦੀਆਂ) ਲਈ ਇਨਸਾਫ ਮੰਗ ਰਿਹਾ ਹੋਵੇ।

ਖਹਿਰਾ ਨੇ ਕਿਹਾ ਕਿ ਬੇਇਨਸਾਫੀ ਅਤੇ ਘੱਟ ਗਿਣਤੀਆਂ ਉੱਪਰ ਹੋ ਰਹੀਆਂ ਵਧੀਕੀਆਂ ਵਰਗੇ ਮੁੱਦਿਆਂ ਉੱਪਰ ਬੋਲਣ ਦਾ ਨੈਤਿਕ ਅਧਿਕਾਰ ਬਾਦਲ ਪੂਰੀ ਤਰਾ ਨਾਲ ਗੂਆ ਚੁੱਕੇ ਹਨ ਜਦ ਉਹਨਾਂ ਨੇ ਸਰਕਾਰ ਵਿੱਚ ਹੁੰਦੇ ਹੋਏ ਹਾਲ ਹੀ ਵਿੱਚ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕੀਤੇ ਜਾਣ ਦੀ ਹਮਾਇਤ ਕੀਤੀ ਸੀ ਜਿਸ ਨਾਲ ਕਿ ਮੁਸਲਮਾਨਾਂ ਵਿਸ਼ੇਸ਼ ਤੋਰ ਉੱਪਰ ਕਸ਼ਮੀਰੀਆਂ ਦੀ ਮਾਨਸਕਿਤਾ ਨੂੰ ਭਾਰੀ ਠੇਸ ਪਹੁੰਚੀ ਹੈ।

ਖਹਿਰਾ ਨੇ ਕਿਹਾ ਕਿ “ਟਰੇਨਿਗ ਟੋ ਰੁਨ ਾਟਿਹ ਟਹੲ ਹੳਰੲ ੳਨਦ ਹੁਨਟ ਾਟਿਹ ਟਹੲ ਹੋੁਨਦ” ਵਾਲੀ ਕਹਾਵਤ ਸੁਖਬੀਰ ਬਾਦਲ ਉੱਪਰ ਪੂਰੀ ਢੁੱਕਦੀ ਹੈ।

ਖਹਿਰਾ ਨੇ ਕਿਹਾ ਕਿ ਸੰਸਦ ਵਿੱਚ ਅਜਿਹੇ ਤਾਨਾਸ਼ਾਹੀ ਕਾਨੂੰਨ ਦੀ ਹਮਾਇਤ ਕਰਕੇ ਸੁਖਬੀਰ ਅਤੇ ਹਰਸਿਮਰਤ ਬਾਦਲ ਦੋਨੋਂ ਭਾਜਪਾ ਦੇ ਫਿਰਕੂਪ੍ਰਸਤ ਏਜੰਡੇ ਦਾ ਹਿੱਸਾ ਬਣ ਗਏ ਹਨ ਜੋ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਜਿਸ ਵਿੱਚ ਕਿ ਘੱਟ ਗਿਣਤੀਆਂ ਲਈ ਕੋਈ ਸਥਾਨ ਨਹੀਂ ਹੈ।

ਬਾਦਲ ਜੋੜੇ ਉੱਪਰ ਵਰਦੇ ਹੋਏ ਖਹਿਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਨਬਾਲਿਗ ਸਿੱਖ ਲੜਕੀ ਨਾਲ ਜੋ ਕੁਝ ਵੀ ਹੋਇਆ ਉਹ ਸਖਤ ਨਿੰਦਣਯੋਗ ਹੈ ਪਰੰਤੂ ਕੈਬਿਨਟ ਮੰਤਰੀ ਹੁੰਦੇ ਹੋਏ ਹਰਸਿਮਰਤ ਕੋਰ ਬਾਦਲ ਦੇਸ਼ ਭਰ ਵਿੱਚ ਭੀੜ ਵੱਲੋਂ ਲੋਕਾਂ ਨੂੰ ਮਾਰੇ ਜਾਣ, ਗਊ ਰਕਸ਼ਕਾਂ ਵੱਲੋਂ ਕੀਤੇ ਕਤਲਾਂ, ਫਿਰਕੂ ਦੰਗਿਆਂ ਆਦਿ ਕਾਰਿਆਂ ਉੱਪਰ ਚੁੱਪ ਕਿਉਂ ਹੈ?

ਭਾਜਪਾ ਦੇ ਸਾਬਕਾ ਮੰਤਰੀ ਸਵਾਮੀ ਚਿੰਨਮਇਆਨੰਦ ਵੱਲੋਂ ਉੱਤਰ ਪ੍ਰਦੇਸ਼ ਦੀ ਕਾਨੂੰਨ ਦੀ ਨੋਜਵਾਨ ਵਿਦਿਆਰਥਣ ਨੂੰ ਜਬਰਦਸਤੀ ਅਗਵਾ ਕਰਨ ਅਤੇ ਸ਼ਰੀਰਕ ਛੇੜਛਾੜ ਕਰਨ ਉੱਪਰ ਉਹ ਚੁੱਪ ਕਿਉਂ ਹੈ, ਜੋ ਮਾਮਲਾ ਹੁਣ ਸੁਪਰੀਮ ਕਰੋਟ ਦੀ ਨਜਰ ਅਧੀਨ ਹੈ।

ਖਹਿਰਾ ਨੇ ਕਿਹਾ ਕਿ ਜੇਕਰ ਇਹ ਰਜਵਾੜੇ ਹੋਰਨਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੇ ਤਰਸਯੋਗ ਹਲਾਤਾਂ ਲਈ ਚਿੰਤਤ ਹਨ ਤਾਂ ਉਹਨਾਂ ਨੇ ਆਪਣੀ ਹੀ ਸਰਕਾਰ ਵਿੱਚ ਬਹਿਬਲ ਕਲਾਂ ਦੇ ਦੋ ਸਿੱਖ ਪੀੜਤਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ? ਆਪਣੇ ਸ਼ਾਸਨ ਦੋਰਾਨ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਗੰਭੀਰ ਮੁੱਦੇ ਉੱਪਰ ਉਹ ਮੂਕ ਦਰਸ਼ਕ ਬਣਕੇ ਕਿਉਂ ਬੈਠੇ ਰਹੇ?

ਉਹ ਫਰੀਦਕੋਟ ਦੀ ਸ਼ਰੂਤੀ ਜਾਂ ਮੋਗਾ ਵਿਖੇ ਉਹਨਾਂ ਦੀ ਹੀ ਅੋਰਬਿਟ ਬੱਸ ਵਿੱਚ ਛੇੜਛਾੜ ਤੋਂ ਬਾਅਦ ਮਾਰੀ ਗਈ ਦਲਿਤ ਲੜਕੀ ਦੇ ਪਰਿਵਾਰ ਨੂੰ ਇਨਸਾਫ ਦੇਣ ਵਿੱਚ ਕਿਉਂ ਅਸਫਲ ਰਹੇ?

ਇਸ ਦੇ ਨਾਲ ਹੀ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਨਿਖੇਧੀ ਕੀਤੀ ਜੋ ਕਿ ਗੁਆਂਢੀ ਮੁਲਕ ਦੀ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ ਜਦਕਿ ਉਹਨਾਂ ਦੀ ਆਪਣੀ ਸਰਕਾਰ ਹੀ ਰੋਜਾਨਾ ਹੋ ਰਹੇ ਬਲਾਤਕਾਰਾਂ, ਕਤਲਾਂ, ਬਰਗਾੜੀ ਆਦਿ ਅਹਿਮ ਮਾਮਲਿਆਂ ਵਿੱਚ ਇਨਸਾਫ ਦੇਣ ਤੋਂ ਇਨਕਾਰੀ ਹੋ ਰਹੀ ਹੈ।

ਖਹਿਰਾ ਨੇ ਕਿਹਾ ਕਿ ਇਹ ਰਵਾਇਤੀ ਆਗੂ ਵਿਸ਼ੇਸ ਤੋਰ ਉੱਪਰ ਬਾਦਲ ਝੂਠ ਬੋਲਣ ਦੇ ਆਦੀ ਹੋ ਚੁੱਕੇ ਹਨ ਅਤੇ ਦੂਸਰਿਆਂ ਦੇ ਅਜਿਹੇ ਕਾਰਿਆਂ ਦੀ ਅਲੋਚਨਾ ਕਰਨ ਵਿੱਚ ਰਤਾ ਭਰ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਜਿਹਨਾਂ ਲਈ ਉਹ ਆਪ ਵੀ ਜਿੰਮੇਵਾਰ ਹਨ।

ਖਹਿਰਾ ਨੇ ਬਾਦਲ ਜੋੜੇ ਨੂੰ ਚੁਣੋਤੀ ਦਿੱਤੀ ਕਿ ਜੇਕਰ ਉਹ ਘੱਟ ਗਿਣਤੀਆਂ ਦੇ ਮੰਦੇ ਹਲਾਤਾਂ ਲਈ ਅਸਲ ਚਿੰਤਤ ਹਨ ਤਾਂ ਪਹਿਲਾਂ ਉਹਨਾਂ ਨੂੰ ਜੰਮੂ ਕਸ਼ਮੀਰ ਨੂੰ ਭਾਗਾਂ ਵਿੱਚ ਵੰਡਣ ਅਤੇ ਧਾਰਾ 370 ਖਤਮ ਕਰਨ ਦਾ ਵਿਰੋਧ ਕਰਨਾ ਚਾਹੀਦਾ ਹੈ, ਭਾਜਪਾ ਕੇਡਰ ਵੱਲੋਂ ਭੀੜ ਵਿੱਚ ਲੋਕਾਂ ਨੂੰ ਮਾਰਨ, ਫਿਰਕੂ ਦੰਗਿਆਂ, ਨਫਰਤਪ੍ਰਸਤੀ ਵਾਲੇ ਅਪਰਾਧਾਂ ਆਦਿ ਨੂੰ ਨਿੰਦਣਾ ਚਾਹੀਦਾ ਹੈ।

Share News / Article

Yes Punjab - TOP STORIES