ਸੁਖ਼ਨਾ ਝੀਲ ਨਾਲ ਲੱਗਦੇ ਇਲਾਕੇ ਦੀਆਂ ਉਸਾਰੀਆਂਸੰਬੰਧੀ ਹਾਈਕੋਰਟ ਦਾ ਫ਼ੈਸਲਾ ਘੋਖ਼ਿਆ ਜਾਵੇ: ਕੈਪਟਨ ਦਾ ਏ.ਜੀ. ਨੂੰ ਆਦੇਸ਼

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ, 3 ਮਾਰਚ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਸੁਖਨਾ ਝੀਲ ਨਾਲ ਲਗਦੇ ਇਲਾਕੇ ਵਿੱਚ ਉਸਾਰੀਆਂ ਦੇ ਸਬੰਧ ਵਿੱਚ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਘੋਖਣ ਲਈ ਆਖਿਆ ਹੈ।

ਅੱਜ ਇੱਥੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਫੈਸਲੇ ਦੀ ਕਾਪੀ ਅੱਜ ਹੀ ਪ੍ਰਾਪਤ ਕੀਤੀ ਹੈ ਅਤੇ ਐਡਵੋਕੇਟ ਜਨਰਲ ਵੱਲੋਂ ਇਸ ਨੂੰ ਘੋਖ ਕੇ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਜਾਣਗੀਆਂ।

ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਇਸ ਮਸਲੇ ਦੇ ਹੱਲ ਲਈ ਵਿਧਾਨਿਕ ਜਾਂ ਨਿਆਂਇਕ ਪੱਧਰ ’ਤੇ ਫੈਸਲਾ ਲਵੇਗੀ। ਉਨਾਂ ਕਿਹਾ,‘‘ਅਸੀਂ ਲੋਕਾਂ ਦੇ ਨਾਲ ਖੜੇ ਹਾਂ ਤੇ ਉਨਾਂ ਦੇ ਹਿੱਤਾਂ ਦੀ ਰਾਖੀ ਲਈ ਹਰੇਕ ਕਦਮ ਚੁੱਕਾਂਗੇ।’’

ਸੁਖਨਾ ਝੀਲ ਨੂੰ ਕਾਨੂੰਨੀ ਹੋਂਦ ਵਜੋਂ ਮਾਨਤਾ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਸਾਰੇ ਅਣਅਧਿਕਾਰਿਤ ਢਾਂਚਿਆਂ ਨੂੰ ਤਿੰਨ ਮਹੀਨਿਆਂ ਵਿੱਚ ਢਾਹੁਣ ਦੇ ਹੁਕਮ ਦਿੰਦਿਆਂ ਦੋਵਾਂ ਸੂਬਿਆਂ ’ਤੇ ਜੁਰਮਾਨਾ ਵੀ ਲਾਇਆ ਸੀ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •