ਸੁਲਤਾਨਪੁਰ ਲੋਧੀ ਨੂੰ ਨਿਰੋਲ ਚਿਟੇ ਰੰਗ ਵਿਚ ਰੰਗਣਾ ਗੁਰਮਤਿ ਸਿਧਾਂਤ ਦੇ ਉਲਟ: ਗੁਰਮਤਿ ਪ੍ਰਚਾਰਕ ਸੰਤ ਸਭਾ

ਯੈੱਸ ਪੰਜਾਬ
ਜਲੰਧਰ, 5 ਸਤੰਬਰ, 2019:

ਗੁਰਮਤਿ ਪ੍ਰਚਾਰਕ ਸੰਤ ਸਭਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਨਿਰੋਲ ਚਿੱਟੇ ਰੰਗ ਵਿਚ ਰੰਗਣ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਨਾ ਸਿਰਫ਼ ਸੰਗਤਾਂ ਦੇ ਪੈਸੇ ਦੀ ਬਰਬਾਦੀ ਹੈ, ਬਲਕਿ ਇਹ ਵੰਨ ਸੁਵੰਨਤਾ ਦੇ ਗੁਰਮਤਿ ਸਿਧਾਂਤ ਦਾ ਵੀ ਵਿਰੋਧ ਹੈ।

ਅੱਜ ਜਲੰਧਰ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਗੁਰਮਤਿ ਸਾਰੇ ਕੁਝ ਨੂੰ ਇਕਸਾਰ ਬਣਾਉਣ ਦੀ ਨਹÄ ਬਲਕਿ ‘ਕੁਦਰਤਿ ਵਰਤੈ ਰੂਪ ਅਰੁ ਰੰਗਾ’ ਤੇ ‘ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ’ ਦੀ ਪੈਰੋਕਾਰ ਹੈ। ਗੁਰਮਤਿ ਕੁਦਰਤੀ ਤੇ ਸਮਾਜੀ ਵੰਨ-ਸੁਵੰਨਤਾ ਨੂੰ ਜਾਣਨ ਤੇ ਮਾਣਨ ਦੀ ਹਾਮੀ ਭਰਦੀ ਹੈ। ਅਨਿਕ ਭਾਂਤ ਹੋਇ ਪਸਰਿਆ ਨਾਨਕ ਏਕੰਕਾਰ॥ ਸਾਰੇ ਕੁਝ ਨੂੰ ਇਕੋ ਰੰਗ ਵਿਚ ਰੰਗਣਾ ਸਾਮਰਾਜੀ ਬਿਰਤੀ ਹੈ, ਜਿਹੜੀ ਸਿਰਫ ਚਿਟੀ ਚਮੜੀ ਤੇ ਚਿਟੇ ਰੰਗ ਨੂੰ ਪਸੰਦ ਕਰਦੀ ਹੈ।

ਉਹਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਹਮੇਸ਼ਾਂ ਇਹ ਕੋਸ਼ਿਸ਼ ਰਹੀ ਹੈ ਕਿ ਸਿਖਾਂ ਨੂੰ ਫਾਲਤੂ ਕੰਮਾਂ ਵਿਚ ਉਲਝਾ ਕੇ ਉਹਨਾਂ ਨੂੰ ਗੁਰਮਤਿ ਦੇ ਤਤ ਨੂੰ ਬੁਝਣ ਤੇ ਆਪਣੀ ਜਿੰਦਗੀ ਵਿਚ ਅਪਨਾਉਣ ਤੋਂ ਰੋਕਿਆ ਜਾਵੇ।

ਬਾਬਾ ਬੇਦੀ ਨੇ ਆਖ਼ਿਆ ਕਿ 1999 ਵਿਚ ਖਾਲਸੇ ਦੇ ਤਿੰਨ ਸੌ ਸਾਲਾਂ ਗੁਰਪੁਰਬ ਮੌਕੇ ਵੀ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਚਿਟੇ ਰੰਗ ਵਿਚ ਰੰਗਣ ਦੀ ਅਜਿਹੀ ਕਾਰਵਾਈ ਕੀਤੀ ਸੀ।

ਉਹਨਾਂ ਕਿਹਾ ਕਿ ਬੇਸ਼ਕ ਸਿਖ ਸੰਗਤਾਂ ਨੇ ਉਦੋਂ ਵਡੀ ਪਧਰ ਉਤੇ ਬਾਦਲਾਂ ਦੀ ਅਗਵਾਈ ਹੇਠਲੇ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦਾ ਬਾਈਕਾਟ ਕੀਤਾ ਸੀ। ਹੁਣ ਵੀ ਹਰਸਿਮਰਤ ਕੌਰ ਬਾਦਲ ਦੇ ਹੁਕਮਾਂ ਉਤੇ ਹੀ ਅਮਲ ਕੀਤਾ ਜਾ ਰਿਹਾ ਹੈ।

Share News / Article

Yes Punjab - TOP STORIES