ਯੈੱਸ ਪੰਜਾਬ
ਜਲੰਧਰ, 4 ਮਈ, 2022:
ਸੁਰਜੀਤ ਹਾਕੀ ਸੁਸਾਇਟੀ ਦੇ ਕਲਚਰਲ ਕਮੇਟੀ ਦੀ ਹੋਈ ਮੀਟਿੰਗ ਵਿੱਚ ਕਲਚਰਲ ਕਮੇਟੀ ਦੇ ਚੇਅਰਮੈਨ ਐਨ.ਆਰ.ਆਈ. ਗੈਰੀ ਜੌਹਲ (ਕੈਨੇਡਾ) ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਦੇਸ਼ ਦੀ ਇਕ ਸਿਰਮੌਰ ਹਾਕੀ ਸੰਸਥਾ ਹੈ ਅਤੇ ਇਸ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਣਾ ਉਹਨਾਂ ਲਈ ਮਾਣ ਦੀ ਗੱਲ ਹੈ । ਉਹਨਾਂ ਕਿਹਾ ਕਿ ਇਸ ਵਾਰ 39ਵੇਂ ਸੁਰਜੀਤ ਹਾਕੀ ਟੂਰਨਾਂਮੈਂਟ ਦੇ ਫਾਈਨਲ ਵਾਲੇ ਦਿਨ, ਹਰ ਸਾਲ ਦੀ ਤਰ੍ਹਾਂ, ਫਾਈਨਲ ਮੈਚ ਤੋਂ ਪਹਿਲਾਂ, ਇਸ ਸਾਲ ਵੀ ਨਾਮੀ ਕਲਾਕਰ ਆਪਣੇ ਫੰਨ ਦਾ ਮੁਜ਼ਾਹਰਾ ਕਰਨਗੇ ।
ਉਹਨਾਂ ਕਿਹਾ ਕਿ ਇਸ ਸਬੰਧ ਵਿਚ ਸੰਸਾਰ ਪ੍ਰਸਿੱਧ ਪੰਜਾਬੀ ਨਾਮੀ ਕਲਾਕਾਰ ਕ੍ਰਮਵਾਰ ਬੱਬੂ ਮਾਨ ਅਤੇ ਸਿੱਧੂ ਮੁਸੇਵਾਲਾ ਨਾਲ ਗੱਲ੍ਹ ਕਰਕੇ ਜਲਦ ਸਿੰਗਰ ਫਾਈਨਲ ਕਰ ਲਿਆ ਜਾਵੇਗਾ ।
ਵਰਨਣਯੋਗ ਹੈ ਕਿ ਕੈਨੇਡਾ ਤੋਂ ਉਘੇ ਕਾਰੋਬਾਰੀ ਤੇ ਖੇਡ ਪ੍ਰਮੋਟਰ ਗੈਰੀ ਜੌਹਲ ਕਰੀਬ ਪਿਛਲੇ 15 ਸਾਲਾਂ ਤੋਂ ਸੁਰਜੀਤ ਹਾਕੀ ਸੁਸਾਇਟੀ ਨਾਲ ਬਤੌਰ ਚੈਅਰਮੈਨ, ਕਲਚਰਲ ਕਮੇਟੀ ਜੁੜ੍ਹੇ ਹੋਏ ਹਨ ਅਤੇ ਕਲਚਰਕਲ ਪ੍ਰੋਗਰਾਮ ਅਧੀਨ ਹਰ ਵਾਰ ਨਾਮੀ ਸਿੰਗਰ ਉਹਨਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ ।
ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੀ ਕੋਰ ਕਮੇਟੀ ਅਤੇ ਫਾਉਂਡਰ ਮੈਂਬਰ ਲਖਵਿੰਦਰ ਪਾਲ ਸਿੰਘ ਖੈਰਾ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਰਾਣਾ ਟੁੱਟ ਅਤੇ ਗੁਰਵਿੰਦਰ ਸਿੰਘ ਗੁੱਲੂ ਵੱਲੋਂ ਗੈਰੀ ਜੌਹਲ ਦੀਆਂ ਸੁਸਾਇਟੀ ਪ੍ਰਤੀ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ।