ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੇ ਕੀਤਾ ਏ.ਡੀ.ਆਰ. ਸੈਂਟਰ ਅਤੇ ਕੋਰਟ ਕੰਪਲੈਕਸ ਲੁਧਿਆਣਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ

ਲੁਧਿਆਣਾ, 21 ਸਤੰਬਰ, 2019 –

ਅੱਜ ਏ.ਡੀ.ਆਰ.ਸੈਂਟਰ ਲੁਧਿਆਣਾ ਅਤੇ ਜ਼ਿਲ੍ਹਾ ਕਚਹਿਰੀ ਕੰਪਲੈਕਸ ਲੁਧਿਆਣਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਮਾਨਯੋਗ ਜਸਟਿਸ ਹੇਮੰਤ ਗੁਪਤਾ, ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਨਯੋਗ ਜਸਟਿਸ ਸੂਰਯਾ ਕਾਂਤ, ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਜੀਆਂ ਵੱਲੋਂ ਕੀਤਾ ਗਿਆ।

ਇਸ ਮੌਕੇ ‘ਤੇ ਮਾਨਯੋਗ ਜਸਟਿਸ ਰਾਜੀਵ ਸ਼ਰਮਾਂ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਮਾਨਯੌਗ ਜਸਟਿਸ ਰਾਕੇਸ਼ ਕੁਮਾਰ ਜੈਨ, ਪ੍ਰਬੰਧਕੀ ਜੱਜ ਸੈਸ਼ਨਜ਼ ਡਵੀਜ਼ਨ ਲੁਧਿਆਣਾ-ਕਮ-ਕਾਰਜ਼ਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਯੋਗ ਜਸਟਿਸ ਰਾਜਨ ਗੁਪਤਾ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਮਾਨਯੋਗ ਜਸਟਿਸ ਲਲਿਤ ਬੱਤਰਾ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਮਾਨਯੋਗ ਜਸਟਿਸ ਐਚ.ਐਸ ਮਦਾਨ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਸ਼੍ਰੀ ਗੁਰਬੀਰ ਸਿੰਘ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਲੁਧਿਆਣਾ, ਮੈਡਮ ਰੁਪਿੰਦਰਜੀਤ ਚਾਹਿਲ, ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਜੀਆਂ ਵੱਲੋ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਬਾਨ ਸਿਵਲ ਜੱਜ (ਸੀਨੀਅਰ/ਜੂਨੀਅਰ ਡਵੀਜ਼ਨ) ਸਾਹਿਬਾਨ, ਬਾਰ ਐਸੋਸੀਏਸ਼ਨ ਲੁਧਿਆਣਾ ਦੇ ਮੈਂਬਰ ਸਾਹਿਬਾਨ, ਪ੍ਰਬੰਧਕੀ ਅਫ਼ਸਰ ਸਾਹਿਬਾਨ, ਪੁਲਿਸ ਅਧਿਕਾਰੀ ਸਾਹਿਬਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਭਾਗ ਲਿਆ ਗਿਆ।

ਇਸ ਮੌਕੇ ਸ਼੍ਰੀ ਗੁਰਬੀਰ ਸਿੰਘ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਕਚਹਿਰੀਆਂ ਅਤੇ ਏ.ਡੀ.ਆਰ. ਸੈਂਟਰ ਦੀ ਨਵੀਂ ਬਣੀ ਇਸ ਇਮਾਰਤ ਵਿੱਚ ਕੁੱਲ 13 ਨਿਆਇਕ ਅਦਾਲਤਾਂ ਬਣਾਈਆਂ ਗਈਆਂ ਹਨ ਜਿਸ ਵਿੱਚ ਅਤ-ਅਧੁਨਿਕ ਸਹੂਲਤਾਂ ਉਪਲੱਭਦ ਹਨ।

ਇਸ ਦੇ ਨਾਲ ਹੀ ਇਸ ਇਮਾਰਤ ਵਿੱਚ ਇਕ ਕਾਨਫਰੰਸ ਹਾਲ, ਇੱਕ ਟਰੇਨਿੰਗ ਰੂਮ ਅਤੇ ਰਿਕਾਰਡ ਰੂਮ ਵੀ ਉਪਲੱਭਦ ਹੈ। ਉਹਨਾਂ ਦੱਸਿਆ ਕਿ ਇਸ ਨਵੀਂ ਬਣੀ ਇਮਾਰਤ ਦਾ ਕੁੱਲ ਛੱਤਿਆ ਹੋਇਆ ਏਰੀਆ 1,54,611 ਸੁਕੇਅਰ ਫੁੱਟ ਹੈ। ਜਿਸ ਵਿੱਚ ਕੋਰਟਾਂ ਅਤੇ ਰੈਪ ਦਾ 1,31,775 ਸੁਕੇਅਰ ਫੁੱਟ ਏਰੀਆ, ਬਾਗਬਾਨੀ ਲਈ 11,583 ਸੁਕੇਅਰ ਫੁੱਟ ਏਰੀਆ ਅਤੇ ਆਮ ਜਨਤਾ ਦੀ ਐਂਟਰੀ ਲਈ ਖੁੱਲ੍ਹਾ ਏਰੀਆ 11,253 ਸੁਕੇਅਰ ਫੁੱਟ ਏਰੀਆ ਸ਼ਾਮਲ ਹੈ। ਇਸ ਕੁੱਲ ਛੱਤੇ ਹੋਏ ਏਰੀਏ ਵਿੱਚੋਂ 81,523 ਸੁਕੇਅਰ ਫੁੱਟ ਏਰੀਏ ਵਿੱਚ ਏ.ਡੀ.ਆਰ. ਸੈਂਟਰ ਬਣਾਇਆ ਗਿਆ ਹੈ। ਇਸ ਇਮਾਰਤ ਦੇ ਨਿਰਮਾਣ 26.87 ਕਰੋੜ ਰੁਪਏ ਦੀ ਲਾਗਤ ਖਰਚ ਹੋਈ ਹੈ।

ਜਿਸ ਵਿੱਚੋ 23.57 ਕਰੋੜ ਦਾ ਖਰਚਾ ਇਮਾਰਤ ਦੇ ਨਿਰਮਾਣ ਉੱਤੇ ਅਤੇ 3.30 ਕਰੋੜ ਰੁਪਏ ਫਰਨੀਚਰ ‘ਤੇ ਖਰਚ ਹੋਇਆ ਹੈ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ.ਜੇ.ਐਮ.-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ਼੍ਰੀ ਅਸ਼ੀਸ਼ ਅਬਰੋਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਇਕਬਾਲ ਸਿੰਘ ਸੰਧੂ, ਐਸ.ਡੀ.ਐਮ.(ਪੂਰਬੀ) ਸ਼੍ਰੀ ਅਮਰਜੀਤ ਸਿੰਘ ਬੈਂਸ ਹਾਜ਼ਰ ਸਨ।

Share News / Article

YP Headlines