ਸੁਖਵੰਤ ਸਿੰਘ ਗਿੱਲ ਦੀ ਵਾਰਤਕ ਪੁਸਤਕ ਵਕਤਨਾਮਾ ਪੰਜਾਬੀ ਭਵਨ ਚ ਲੋਕ ਅਰਪਨ

ਲੁਧਿਆਣਾ, 7 ਅਕਤੂਬਰ, 2019 –

ਬਟਾਲਾ ਵੱਸਦੇ ਪੰਜਾਬੀ ਵਾਰਤਕਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਦੇ ਵੱਡੇ ਵੀਰ ਪ੍ਰੋ: ਸੁਖਵੰਤ ਸਿੰਘ ਗਿੱਲ ਦੀ ਵਾਰਤਕ ਪੁਸਤਕ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ,ਸੁਰਜੀਤ ਜੱਜ, ਡਾ: ਅਨੂਪ ਸਿੰਘ ਬਟਾਲਾ ਤੇ ਸੁਖਦੇਵ ਸਿੰਘ ਪ੍ਰੇਮੀ ਨੇ ਪੰਜਾਬੀ ਭਵਨ ਲੁਧਿਆਣਾ ਵਿੱਚ ਲੋਕ ਅਰਪਨ ਕੀਤੀ।

ਪੁਸਤਕ ਲੋਕ ਅਰਪਨ ਕਰਦਿਆਂ ਪ੍ਰੋ: ਭੱਠਲ ਨੇ ਕਿਹਾ ਕਿ ਗਿਆਨ ਭਰਪੂਰ ਵਿਸ਼ਲੇਸ਼ਣੀ ਵਾਰਤਕ ਦੀ ਇਸ ਵੇਲੇ ਬੇਅੰਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਕਾਸ ਲਈ ਗਿਆਨ ਸਰੋਤ ਲੱਭ ਕੇ ਵਾਰਤਕ ਚ ਢਾਲਣੇ ਪੈਣਗੇ। ਉਨ੍ਹਾਂ ਕਿਹਾ ਕਿ ਪ੍ਰੋ: ਸੁਖਵੰਤ ਸਿੰਘ ਗਿੱਲ ਪਿਛਲੇ 50 ਸਾਲ ਤੋਂ ਸਾਹਿੱਤ ਦੇ ਗੰਭੀਰ ਪਾਠਕ ਤੇ ਪ੍ਰੇਰਨਾ ਸਰੋਤ ਵਜੋਂ ਵਿਚਰ ਰਹੇ ਹਨ। ਗੌਰਮਿੰਟ ਕਾਲਿਜ ਕਾਲਾ ਅਫਗਾਨਾ ਤੇ ਗੌਰਮਿੰਟ ਕਾਲਿਜ ਗੁਰਦਾਸਪੁਰ ਚ ਰਾਜਨੀਤੀ ਸ਼ਾਸਤਰ ਪੜ੍ਹਾਉਂਦਿਆਂ ਸਮੁੱਚੇ ਸਮਾਜਿਕ ਵਰਤਾਰੇ ਨੂੰ ਨੇੜਿਉਂ ਵੇਖਦੇ ਰਹੇ ਹਨ।

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਡਾ: ਅਨੂਪ ਸਿੰਘ ਬਟਾਲਾ ਨੇ ਕਿਹਾ ਕਿ ਬਟਾਲੇ ਚ ਜਾਗਦੀ ਅੱਖ ਵਾਲੇ ਨਾਗਰਿਕਾਂ ਚੋਂ ਪ੍ਰੋ: ਗਿੱਲ ਪਰਮੁੱਖ ਹਨ। ਇਹ ਉਨ੍ਹਾਂ ਦੀ ਤੀਸਰੀ ਪੁਸਤਕ ਹੈ ਜੋ ਉਨ੍ਹਾਂ ਦੀ ਗਹਿਰ ਗੰਭੀਰੀ ਸੋਚ ਤੇ ਵਿਸ਼ਲੇਸ਼ਣੀ ਨੀਝ ਦਾ ਮਿੱਠਾ ਫ਼ਲ ਹੈ।

ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਭੈਣ ਜੀ ਤੇ ਦੋਵੇਂ ਵੱਡੇ ਵੀਰ ਪ੍ਰਿੰ: ਜਸਵੰਤ ਸਿੰਘ ਗਿੱਲ ਤੇ ਪ੍ਰੋ: ਸੁਖਵੰਤ ਸਿੰਘ ਗਿੱਲ ਮੇਰੇ ਮਾਰਗਦਰਸ਼ਕ ਹਨ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਤੁਰਨਾ ਮੇਰਾ ਸੁਭਾਗ ਹੈ।

ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ, ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ, ਮੀਤ ਪ੍ਰਧਾਨ ਭਸਕੱਤਰ ਡਾ: ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ,ਸੁਰਿੰਦਰ ਰਾਮਪੁਰੀ, ਦੇਵਿੰਦਰ ਦੀਦਾਰ, ਜਸਵੰਤ ਹਾਂਸ , ਰਮੇਸ਼ ਯਾਦਵ,ਗੁਰਬਾਜ਼ ਸਿੰਘ ਛੀਨਾ, ਵਰਗਿਸ ਸਲਾਮਤ ਤੇ ਭਗਤ ਬਟਾਲਵੀ ਹਾਜ਼ਰ ਸਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਬਸੰਮਤੀ ਨਾਲ ਨਵੇਂ ਚੁਣੇ ਪ੍ਰਧਾਨ ਦਰਸ਼ਨ ਬੁੱਟਰ ਨੇ ਵੀ ਵਕਤਨਾਮਾ ਪ੍ਰਕਾਸ਼ਿਤ ਹੋਣ ਤੇ ਪ੍ਰੋ: ਸੁਖਵੰਤ ਸਿੰਘ ਗਿੱਲ ਨੂੰ ਮੁਬਾਰਕ ਦਿੱਤੀ ਹੈ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES