Monday, June 27, 2022

ਵਾਹਿਗੁਰੂ

spot_imgਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ: ਪੰਜਾਬ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਪ੍ਰਾਪਤੀ ਦੀ ਬਦਨਾਮੀ ਕਰਨਾ ਬੰਦ ਕਰੋ

ਯੈੱਸ ਪੰਜਾਬ
ਚੰਡੀਗੜ੍ਹ, 28 ਮਈ, 2022:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪ੍ਰਾਪਤੀ ਦਾ ਜਸ਼ਨ ਮਨਾਉਣ ਤੇ ਪੰਜਾਬ ਦੇ ਮਿਹਨਤ ਨਾਲ ਕਮਾਏ ਪੈਸੇ ਦੇ ਅਦਾ ਕੀਤੇ ਟੈਕਸ ਦੇ ਪੈਸੇ ਦੇ ਕਰੋੜਾਂ ਰੁਪਏ ਅਰਵਿੰਦ ਕੇਜਰੀਵਾਲ ਤੇ ਦਿੱਲੀ ਮਾਡਲ ਦੇ ਪ੍ਰਚਾਰ ’ਤੇ ਬਰਬਾਦ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹ ਪ੍ਰਾਪਤੀਆਂ ਕਦੇ ਹਾਸਲ ਹੀ ਨਹੀਂ ਹੋਈਆਂ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਸ੍ਰੀ ਭਗਵੰਤ ਮਾਨ ਸ੍ਰੀ ਕੇਜਰੀਵਾਲ ਤੇ ਉਹਨਾਂ ਦੇ ਜਾਅਲੀ ਦਿੱਲੀ ਮਾਡਲ ਦੇ ਪ੍ਰਚਾਰ ਵਾਸਤੇ ਪਹਿਲਾਂ ਹੀ ਕਰਜ਼ਈ ਪੰਜਾਬ ਦੇ ਪੈਸੇ ਨੂੰ ਖੁਸ਼ੀ ਨਾਲ ਬਰਬਾਦ ਕਰਨ ਤੇ ਲੁਟਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੇ ਪਰ ਉਹ ਦਿੱਲੀ ਦੇ ਮੁਕਾਬਲੇ ਆਪਣੇ ਰਾਜ ਦੀਆਂ ਪ੍ਰਾਪਤੀਆਂ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਮਾਨ ਦਿੱਲੀ ਮਾਡਲ ਦੇ ਸੋਹਲੇ ਗਾ ਰਹੇ ਹਨ ਜਦੋਂ ਕਿ ਪ੍ਰਾਪਤੀਆਂ ਪੰਜਾਬੀ ਸਾਡੇ ਬੱਚੇ, ਨੌਜਵਾਨ, ਵਿਦਿਆਰਥੀ ਤੇ ਅਧਿਆਪਕ ਹਾਸਲ ਕਰ ਰਹੇ ਹਨ। ਉਹਨਾ ਕਿਹਾ ਕਿ ਮੁੱਖ ਮੰਤਰੀ ਨੇ ਆਪ ਸਾਡੇ ਅਧਿਆਪਕਾਂ ’ਤੇ ਮਾਣ ਕਰਨ ਦੇ ਭਾਸ਼ਣ ਦਿੱਤੇ ਸਨ ਪਰ ਹੁਣ ਉਹ ਆਪ ਹੀ ਪੰਜਾਬ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਿੱਲੀ ਤੋਂ ਕਿਤੇ ਅਗਾਂਹ ਹੋਣ ਦੀ ਗੱਲ ਦੁਨੀਆਂ ਨੁੰ ਦੱਸਣ ਵਿਚ ਸ਼ਰਮ ਮਹਿਸੂਸ ਕਰ ਰਹੇ ਹਨ।

ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਹ ਕਰ ਕੇ ਵਿਖਾ ਦਿੱਤਾ ਹੈ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਹਮੇਸ਼ਾ ਪਰਦੇ ਅੰਦਰ ਰੱਖਦੀਆਂ ਰਹੀਆਂ ਕਿ ਪੰਜਾਬੀ ਹਰ ਖੇਤਰ ਵਿਚ ਅੱਗੇ ਹਨ। ਉਹਨਾਂ ਕਿਹਾ ਕਿ ਪੰਜਾਬ ਨੇ ਦਰਸਾ ਦਿੱਤਾ ਹੈ ਕਿ ਉਹ ਦੇਸ਼ ਵਿਚ ਸਭ ਤੋਂ ਅੱਗੇ ਹੈ।

ਪੰਜਾਬ ਸਰਕਾਰ ਵੱਲੋਂ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਤੋਂ ਨਾਂਹ ਕਰਨ ’ਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਭਗਵੰਤ ਮਾਨ ਤੇ ਹੋਰ ਆਮ ਆਦਮੀ ਪਾਰਟੀ ਆਗੂ ਸਾਡੇ ਸੂਬੇ ਦੇ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ ਤੇ ਉਹ ਸਿਰਫ ਦਿੱਲੀ ਦੇ ਜਾਅਲੀ ਮਾਡਲ ਦੀ ਸ਼ਲਾਘਾ ਕਰ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝੂਠ ਹੁਣ ਬੇਨਕਾਬ ਹੋ ਗਿਆ ਹੈ ਤੇ ਦਿੱਲੀ ਦਾ ਅਖੌਤੀ ਮਾਡਲ ਪੰਜਾਬ ਮਾਡਲ ਤਹਿਤ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੇ ਨੇੜੇ ਤੇੜੇ ਵੀ ਨਹੀਂ ਹੈ।

ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਦੁਨੀਆਂ ਨੁੰ ਇਹ ਦੱਸਣ ਵਿਚ ਸ਼ਰਮ ਕਿਉਂ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਦੇ ਸੂਬੇ ਦੇ ਵਿਦਿਆਰਥੀ ਸਰਵੋਤਮ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਪੰਜਾਬ ਮਾਡਲ ਹੀ ਭਾਰਤ ਸਰਕਾਰ ਨੇ ਅਪਣਾਇਆ ਹੈ ਪਰ ਉਹ ਇਸ ਪ੍ਰਾਪਤੀ ਤੋਂ ਸਿਰਫ ਇਸ ਕਰ ਕੇ ਡਰ ਰਹੇ ਹਨ ਕਿ ਇਸ ਪ੍ਰਾਪਤੀ ਨੁੰ ਉਹਨਾਂ ਤੇ ਸ੍ਰੀ ਕੇਜਰੀਵਾਲ ਨੁੰ ਪਰਦੇ ਹੇਠ ਰੱਖਣਾ ਪਵੇਗਾ ਕਿ ਸਾਡੇ ਵਿਦਿਆਰਥੀ ਤੇ ਅਧਿਆਪਕ ਸ੍ਰੀ ਮਾਨ ਦੇ ਸੁਫਨਿਆਂ ਦੀ ਦਿੱਲੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਕਿਤੇ ਅੱਗੇ ਹਨ।

ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਨੇ ਆਪਣੇ ਸੂਬੇ ਦੇ ਲੋਕਾਂ ਦੀ ਪ੍ਰਾਪਤੀ ਦੇ ਇਸ਼ਤਿਹਾਰ ਜਾਰੀ ਕਰ ਕੇ ਜਸ਼ਨ ਮਨਾਉਣ ਨੁੰ ਲੋੜੀਂਦਾ ਕਿਉਂ ਨਹੀਂ ਸਮਝਿਆ ? ਉਹਨਾਂ ਪੁੱਛਿਆ ਕਿ ਕੀ ਤੁਹਾਨੁੰ ਸ੍ਰੀ ਕੇਜਰੀਵਾਲ ਤੋਂ ਇੰਨਾ ਡਰ ਲੱਗਦਾ ਹੈ ਕਿ ਤੁਸੀਂ ਆਪਣੇ ਹੀ ਸੂਬੇ ਦੇ ਪ੍ਰਾਪਤੀਆਂ ਕਰਨ ਵਾਲਿਆਂ ਨੁੰ ਵਧਾਈ ਸਿਰਫ ਇਸ ਡਰੋਂ ਨਹੀਂ ਦੇਣਾ ਚਾਹੁੰਦੇ ਕਿ ਇਸ ਨਾਲ ਤੁਹਾਡੇ ਆਕਾ ਦੇ ਦਿੱਲੀ ਮਾਡਲ ਦੇ ਦਾਅਵੇ ਲੀਰੋ ਲੀਰ ਹੋ ਜਾਣਗੇ ? ਉਹਨਾਂ ਨੇ ਸ੍ਰੀ ਮਾਨ ਨੁੰ ਅਪੀਲ ਕੀਤੀ ਕਿ ਉਹ ਪ੍ਰਾਪਤੀਆਂ ਹਾਸਲ ਕਰਨ ਵਾਲੇ ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸੱਦ ਕੇ ਇਹ ਜਸ਼ਨ ਮਨਾਉਣ।

ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਵੀ ਪੰਜਾਬ ਨੁੰ ਇਕ ਪਛੜਿਆ ਰਾਜ ਅਤੇ ਇਸਦੇ ਵਿਦਿਅਕ ਤੇ ਸਿਹਤ ਪ੍ਰਣਾਲੀ ਵਿਵਸਥਾ ਨੁੰ ਤਬਾਹ ਹੋਇਆ ਦੱਸਦੇ ਸਨ, ਉਹਨਾਂ ਨੁੰ ਅੱਜ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ। ਉਹਨਾਂ ਨਾਲ ਹੀ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਕ ਗਿਣੇ ਮਿੱਥੇ ਢੰਗ ਨਾਲ ਪੰਜਾਬੀ ਨੌਜਵਾਨਾਂ ਦਾ ਵਿਸ਼ਵਾਸ ਤਬਾਹ ਕੀਤਾ।

ਉਹਨਾ ਕਿਹਾ ਕਿ ਉਹ ਹਮੇਸ਼ਾ ਕਹਿੰੇਦ ਰਹੇ ਹਨ ਕਿ ਕੋਈ ਵੀ ਕਿਸੇ ਵੀ ਖੇਤਰ ਵਿਚ ਪੰਜਾਬੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਭਾਵੇਂ ਉਹ ਬੁਨਿਆਦੀ ਢਾਂਚੇ, ਸਿਹਤ ਸੰਭਾਲ, ਆਈ ਟੀ, ਸਿੱਖਿਆ, ਖੇਡਾਂ, ਹਵਾਈ ਤੇ ਜ਼ਮੀਨੀ ਸੰਪਰਕ ਜਾਂ ਵਿਰਾਸਤੀ ਸੰਭਾਲ ਦੀ ਗੱਲ ਹੋਵੇ।

ਉਹਨਾਂ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਤੇ ਮਾਪਿਆਂ ਨੇ ਇਹਨਾਂ ਸਿਆਸੀ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਨੁੰ ਦੱਸ ਦਿੱਤਾ ਹੈ ਕਿ ਪੰਜਾਬ ਕਿਥੇ ਖੜ੍ਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੁੰ ਇਹਨਾਂ ’ਤੇ ਮਾਣ ਹੈ ਤੇ ਉਹ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਸੂਬੇ ਦਾ ਮਾਣ ਕਾਇਮ ਰੱਖਣ ਦੀ ਵਧਾਈ ਦਿੰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,371FansLike
113,900FollowersFollow

ENTERTAINMENT

National

GLOBAL

OPINION

Understanding who lit the flames of ‘Agnipath, and why – by Kavya Dubey

It is an indescribably inspiring feeling to see a 'fauji' on the move - clad in his camouflage uniform at a railway platform with...

Prez poll: Draupadi Murmu’s nomination tactical outreach to tribals – by Sunil Trivedi

New Delhi, June 26, 2022- The nomination of Draupadi Murmu as NDA's Presidential candidate has been seen as a tactical political outreach to the...

Natural disasters need a long-term planning – by Narvijay Yadav

Some troubles catch us unprepared, while some natural disasters are well known to the state governments, central government, local administration, and common citizens also....

SPORTS

Health & Fitness

Flu vax linked to 40% reduced risk of Alzheimer’s disease: Study

New York, June 26, 2022- People who received at least one influenza vaccine were 40 per cent less likely than their non-vaccinated peers to develop Alzheimer's disease over the course of four years, according to a new study. Research from University of Texas Health Science Center, Houston compared the risk of Alzheimer's disease incidence between patients with and without prior...

Gadgets & Tech

error: Content is protected !!