26.1 C
Delhi
Saturday, April 20, 2024
spot_img
spot_img

ਸੁਖਬੀਰ ਬਾਦਲ ਦਾ ਜਲਾਲਾਬਾਦ ਦੀ ਰਜਿਸਟਰੀ ਆਪਣੇ ਨਾਂਅ ਹੋਣ ਦਾ ਬਿਆਨ ਲੋਕਤੰਤਰ ਦਾ ਨਿਰਾਦਰ ਸੁਨੀਲ ਜਾਖੜ

ਚੰਡੀਗੜ, ਜਲਾਲਾਬਾਦ, 9 ਅਕਤੂਬਰ, 2019 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਦੀ ਰਜਿਸਟਰੀ ਆਪਣੇ ਨਾਂਅ ਹੋਣ ਦੇ ਦਿੱਤੇ ਬਿਆਨ ਨੂੰ ਲੋਕਤੰਤਰ ਦਾ ਨਿਰਾਦਰ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਵਿਚ ਲੋਕਤੰਤਰ ਹੈ ਅਤੇ ਲੋਕ ਵੋਟਾਂ ਨਾਲ ਆਪਣਾ ਨੁੰਮਾਇੰਦਾ ਚੁਣਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਕਹੇ ਜਾਣ ਕਿ ਜਲਾਲਾਬਾਦ ਦੀ ਰਜਿਸਟਰੀ ਅਤੇ ਗਿਰਦਾਵਰੀ ਦੋਨੋਂ ਉਸਦੇ ਨਾਂਅ ਹਨ ਅਤੇ ਉਸ ਵੱਲੋਂ ਇਹ ਸੀਟ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਢਾਈ ਸਾਲ ਲਈ ਠੇਕੇ ਤੇ ਦਿੱਤੀ ਹੈ, ਦਾ ਕਰਾਰਾ ਜਵਾਬ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਸੀਟ ਕੋਈ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਨਹੀਂ ਹੈ ਜੋ ਜੇਤੂ ਦਾ ਨਾਂਅ ਸੁਖਬੀਰ ਸਿੰਘ ਬਾਦਲ ਦੀ ਜੇਬ ਵਿਚੋਂ ਨਿਕਲੇਗਾ ਸਗੋਂ ਇੱਥੋਂ ਕਿਸਨੇ ਵਿਧਾਇਕ ਬਣਨਾ ਹੈ ਇਸਦਾ ਫੈਸਲਾ ਇੱਥੋਂ ਦੇ ਸੂਝਵਾਨ ਵੋਟਰ ਆਪਣੇ ਵੋਟ ਹੱਕ ਨਾਲ ਕਰਣਗੇ।

ਉਨਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸ੍ਰੀ ਰਮਿੰਦਰ ਆਂਵਲਾ ਵੱਡੇ ਫਰਕ ਨਾਲ ਇੱਥੋਂ ਜੇਤੂ ਰਹਿਣਗੇ। ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ ਢਾਈ ਸਾਲ ਵਿਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖ ਕੇ ਯੋਜਨਾਵਾਂ ਬਣਾਈਆਂ ਹਨ ਅਤੇ ਵਿਕਾਸ ਨੂੰ ਵੀ ਮੁੜ ਲੀਂਹ ਤੇ ਲਿਆਂਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਰੋਂ ਵਿਧਾਨ ਸਭਾ ਸੀਟਾਂ ਕਾਂਗਰਸ ਨੂੰ ਦੇਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਣਗੇ।

ਸ੍ਰੀ ਜਾਖੜ ਨੇ ਕਿਹਾ ਕਿ ਪਿੱਛਲੇ ਸਮੇਂ ਵਿਚ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਲਕਿ ਉਪ ਮੁੱਖ ਮੰਤਰੀ ਨੂੰ ਇਹ ਸੋਚ ਕੇ ਵੋਟ ਪਾਈ ਸੀ ਕਿ ਹਲਕੇ ਦਾ ਵਿਕਾਸ ਹੋਵੇਗਾ ਪਰ 10 ਸਾਲਾਂ ਵਿਚ ਹਲਕਾ ਜਲਾਲਾਬਾਦ ਨਾਲ ਅਕਾਲੀ ਸਰਕਾਰ ਨੇ ਵੱਡਾ ਧੋਖਾ ਕੀਤਾ ਅਤੇ ਵਿਕਾਸ ਦੇ ਨਾਂਅ ਤੇ ਸਿਰਫ ਹਵਾਈ ਗੱਲਾਂ ਕੀਤੀਆਂ ਗਈਆਂ।

ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ 10 ਸਾਲ ਦੇ ਉਸ ਭੈੜੇ ਰਾਜ ਨੂੰ ਹਾਲੇ ਭੁੱਲੇ ਨਹੀਂ ਹਨ ਜਿਸ ਰਾਜ ਦੌਰਾਨ ਸੂਬੇ ਦੇ ਜਵਾਨੀ ਨੂੰ ਚਿੱਟੇ ਨੇ ਨਿਗਲ ਲਿਆ ਸੀ ਅਤੇ ਰਾਜ ਦੀ ਆਰਥਿਕਤਾ ਆਪਣੇ ਸਭ ਤੋਂ ਕਾਲੇ ਦੌਰ ਵਿਚ ਪੁੱਜ ਗਈ ਸੀ।

ਉਨਾਂ ਨੇ ਕਿਹਾ ਕਿ ਲੋਕਾਂ ਨੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਉਸਦੀ ਸਿਆਸੀ ਸਥਿਤੀ ਦੱਸ ਦਿੱਤੀ ਸੀ ਪਰ ਪੰਜਾਬ ਦਾ ਜਿੰਨਾਂ ਨੁਕਸਾਨ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਹੈ ਉਸ ਨੂੰ ਵੇਖਦਿਆਂ ਲੋਕਾਂ ਨੂੰ ਹਾਲੇ ਤਸੱਲੀ ਨਹੀਂ ਹੋਈ ਅਤੇ ਉਪਚੋਣਾਂ ਵਿਚ ਲੋਕ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਭਾਜਪਾ ਗਠਜੋੜ ਨੂੰ ਮਾਤ ਦੇਣਗੇ।

ਇਸ ਮੌਕੇ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ, ਕਾਂਗਰਸ ਜ਼ਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ ਆਦਿ ਵੀ ਹਾਜਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION