ਸੀ.ਬੀ.ਆਈ. ਦਾ ਪੰਜਾਬ ਵਿੱਚ ਵੱਡਾ ਐਕਸ਼ਨ: ਬੈਂਕ ਫ਼ਰਾਡ ਕੇਸ ਵਿੱਚ ‘ਆਪ’ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 7 2ਈ, 2022:
ਸੀ.ਬੀ.ਆਈ.ਨੇ ਅੱਜ ਪੰਜਾਬ ਵਿੱਚ ਇਕ ਵੱਡੀ ਕਾਰਵਾਈਨੂੰ ਨੂੰ ਅੰਜਾਮ ਦਿੰਦਿਆਂ ‘ਆਮ ਆਦਮੀ ਪਾਰਟੀ’ ਦੇ ਅਮਰਗੜ੍ਹ ਹਲਕੇ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਟਿਕਾਣਿਆਂ’ਤੇ ਛਾਪੇਮਾਰੀ ਕੀਤੀ।

ਸੀ.ਬੀ.ਆਈ. ਵੱਲੋਂ ਇਹ ਛਾਪੇਮਾਰੀ ਮਲੇਰਕੋਟਲਾ ਵਿੱਚ ਬੈਂਕ ਕਰਜ਼ੇ ਨਾਲ ਜੁੜੇ ਇਕ ਫ਼ਰਾਡ ਕੇਸ ਦੇ ਸੰਬੰਧ ਵਿੱਚ ਕੀਤੀ ਗਈ ਹੈ।

ਸੀ.ਬੀ.ਆਈ.ਵੱਲੋਂ ਕੀਤੀ ਗਈ ਇਸ ਛਾਪਮੇਾਰੀ ਦੌਰਾਨ ਵੱਖ ਵੱਖ ਲੋਕਾਂ ਵੱਲੋਂ ਸਾਈਨ ਕੀਤੇ ਹੋਏ 90 ਚੈੱਕ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 16.57 ਲੱਖ ਰੁਪਏ ਨਕਦ ਅਤੇ 88 ਵਿਦੇਸ਼ੀ ਕਰੰਸੀ ਦੇ ਨੋਟ ਅਤੇ ਜਾਇਦਾਦ ਸੰਬੰਧੀ ਅਤੇ ਕੁਝ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਕੇਂਦਰੀ ਏਜੰਸੀ ਨੇ ਅੱਜ ਬਲਵੰਤ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਕੁਲਵੰਤ ਸਿੰਘ, ਤਜਿੰਦਰ ਸਿੰਘ ਅਤੇ ਇਕ ਪ੍ਰਾਈਵੇਟ ਕੰਪਨੀ ਤਾਰਾ ਹੈਲਥਫ਼ੂਡਜ਼ ਲਿਮਟਿਡ ਦੇ ਟਿਕਆਣਿਆਂ ’ਤੇ ਛਾਪੇਮਾਰੀ ਕੀਤੀ।

ਸੀ.ਬੀ.ਆਈ. ਵੱਲੋਂ ਇਹ ਕਾਰਵਾਈ ਬੈਂਕ ਆਫ਼ ਇੰਡੀਆ, ਲੁਧਿਆਣਾ ਦੀ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਖਿਲਾਫ਼ ਦਰਜ ਕੇਸ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਕੰਪਨੀ ਦਾ ਨਾਂਅ ਬਦਲ ਕੇ ਹੁਣਮਲਧ ਐਗਰੋ ਲਿਮਟਿਡ ਹੋ ਚੁੱਕਾ ਹੈ ਅਤੇ ਇਹ ਗੌਂਸਪੁਰਾ, ਮਲੇਰਕੋਟਲਾ ਵਿਖ਼ੇ ਸਥਿਤ ਹੈ ਅਤੇ ਕੇਸ ਇਸ ਦੇ ਡਾਇਰੈਕਟਰਜ਼ ਅਤੇ ਗਾਰੰਟਰਜ਼ ਦੇ ਖਿਲਾਫ਼ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕੇਸ ਵਿੱਚ ਇਕ ਹੋਰ ਨਿੱਜੀ ਕੰਪਨੀ ਅਤੇ ਕੁਝ ਅਣਪਛਾਤੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਖਿਲਾਫ਼ ਦਰਜ ਕੀਤਾ ਗਿਆ ਹੈ।

ਬੈਂਕ ਵੱਲੋਂ ਕਰਜ਼ਾ ਲੈਣ ਵਾਲੀ ਫ਼ਰਮ ਨੂੰ ਚਾਰ ਪੜਾਵਾਂ ਵਿੱਚ 2011 ਤੋਂ 2014 ਦੇ ਵਿਚਕਾਰ ਅਦਾਇਗੀਆਂ ਕੀਤੀਆਂ ਗਈਆਂ ਸਨ।

ਫ਼ਰਮ ਦੇ ਡਾਇਰੈਕਟਰਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਕੋਲ ਗਹਿਣੇ ਰੱਖੇ ਸਟਾਕ ਅਤੇ ਕਿਤਾਬਾਂ ਇਸ ਤਰ੍ਹਾਂਰੱਖੀਆਂ ਕਿ ਉਹ ਬੈਂਕ ਦੀ ਸਮੀਖ਼ਿਆ ਦੇ ਘੇਰੇ ਵਿੱਚੋਂ ਬਾਹਰ ਰਹਿਣ।

ਬੈਂਕ ਇਸ ਮਾਮਲੇ ਵਿੱਚ 40.92 ਕਰੋੜ ਰੁਪਏ ਘਾਟੇ ਦਾ ਦਾਅਵਾ ਕਰ ਰਿਹਾ ਹੈ।

ਬੈਂਕ ਵੱਲੋਂ 31 ਮਾਰਚ, 2014 ਨੂੰ ਉਕਤ ਫ਼ਰਮ ਦੇ ਖ਼ਾਤੇ ਨੂੰ ਐਨ.ਪੀ.ਏ. ਕਰਾਰ ਦਿੱਤਾ ਸੀ ਅਤੇ 2 ਸਤੰਬਰ, 2018 ਨੂੰ ਇਸ ਨੂੰਫ਼ਰਾਡ ਕਰਾਰ ਦਿੱਤਾ ਗਿਆ ਅਤੇ ਫ਼ਰਮ ਵੱਲ 40.92 ਕਰੋੜ ਰੁਪਏ ਕੱਢੇ ਗਏ।

ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜਿਸ ਕੰਮ ਵਾਸਤੇ ਕਰਜ਼ਾ ਲਿਆ ਗਿਆ ਸੀ, ਰਕਮ ਉਸ ਵਾਸਤੇ ਨਹੀਂ ਵਰਤੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ