ਸੀ.ਐਸ.ਆਰ. ਰੈਡੀ ਦੀ ਯਾਦ ’ਚ ਪੁਲਿਸ ਵੱਲੋਂ ਪ੍ਰਾਰਥਨਾ ਸਭਾ 22 ਸਤੰਬਰ ਨੂੰ

ਚੰਡੀਗੜ੍ਹ, 19 ਸਤੰਬਰ, 2019 –

ਸੀ.ਐਸ.ਆਰ. ਰੈਡੀ ਦੀ ਯਾਦ ’ਚ ਪੰਜਾਬ ਪੁਲਿਸ ਵੱਲੋਂ 22 ਸਤੰਬਰ ਨੂੰ ਪੰਜਾਬ ਪੁਲਿਸ ਆਫ਼ੀਸਰਜ਼ ਇੰਸਟੀਚਿਊਟ, ਸੈਕਟਰ 32, ਚੰਡੀਗੜ੍ਹ ਵਿਖੇ ਐਤਵਾਰ ਸਵੇਰੇ 11.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਇਕ ਪ੍ਰਾਰਥਨਾ ਸਭਾ ਰੱਖੀ ਗਈ ਹੈ ਜੋ ਬੀਤੀ 17 ਸਤੰਬਰ ਨੂੰ ਸਵਰਗਵਾਸ ਹੋ ਗਏ।

ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਸ੍ਰੀ ਰੈਡੀ ਪੰਜਾਬ ਕੇਡਰ ਦੇ ਇੱਕ ਉੱਤਮ ਪੁਲਿਸ ਅਧਿਕਾਰੀ ਸਨ ਜਿਨਾਂ ਨੇ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ/ਅਧਿਕਾਰੀ ਇਸ ਪ੍ਰਾਰਥਨਾ ਸਭਾ ਦੌਰਾਨ ਵਿੱਛੜੇ ਅਧਿਕਾਰੀ ਨੂੰ ਸਰਧਾਂਜਲੀ ਭੇਟ ਕਰਨ ਲਈ ਇਕੱਤਰ ਹੋਣਗੇ।

Share News / Article

Yes Punjab - TOP STORIES