36.1 C
Delhi
Thursday, March 28, 2024
spot_img
spot_img

ਸੀ.ਈ.ਓ. ਪੰਜਾਬ ਡਾ: ਕਰੁਨਾ ਰਾਜੂ ਦੀ ਪ੍ਰਧਾਨਗੀ ਹੇਠ ਹੋਈ ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕੋਰ ਕਮੇਟੀ ਦੀ ਮੀਟਿੰਗ

ਚੰਡੀਗੜ, 27 ਸਤੰਬਰ, 2019 –

ਲੋਕਾਂ ਨੂੰ ਵੋਟਾ ਬਨਾਉਣ ਅਤੇ ਵੋਟਰ ਵਜੋਂ ਆਪਣੇ ਵੇਰਵਿਆਂ ਨੁੰ ਜਾਂਚਣ ਲਈ ਪ੍ਰੇਰਿਤ ਕਰਨ ਵਾਸਤੇ ਰਾਜ ਪੱਧਰੀ ਸਵੀਪ ਕੌਆਰਡੀਨੇਸ਼ਨ ਕੋਰ ਕਮੇਟੀ ਦੀ ਅੱਜ ਦਫਤਰ ਮੁੱਖ ਚੋਣ ਅਫਸਰ, ਪੰਜਾਬ, ਵਿਖੇ ਮੀਟਿੰਗ ਕੀਤੀ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵਲੋਂ ਕੀਤੀ ਗਈ ।

ਮੀਟਿੰਗ ਵਿੱਚ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਸਥਾਨਕ ਸਰਕਾਰ, ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਈ-ਗਵਰਨਸ ਸੋਸਾਇਟੀ ਪੰਜਾਬ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ, ਲੋਕ ਸੰਪਰਕ ਵਿਭਾਗ, ਯੂਵਕ ਸੇਵਾਵਾਂ, ਡਾਇਰੈਕਟਰ, ਖੇਡਾਂ, ਸਭਿਆਚਾਰਕ ਮਾਮਲੇ, ਸਿਹਤ ਤੇ ਪਰਿਵਾਰ ਭਲਾਈ, ਡੀ.ਪੀ.ਆਈ.(ਕਾਲਜਾਂ), ਡੀ.ਪੀ.ਆਈ. (ਸੈਕੰਡਰੀ) ਅਤੇ ਡੀ.ਪੀ.ਆਈ. (ਐਲੀਮੈਂਟਰੀ) ਦੇ ਅਧਿਕਾਰੀਆਂ ਹਾਜਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਮੋਜੂਦਾ ਸਮੇਂ ਸਾਨੂੰ ਸਵੀਪ ਗਤੀਵਿਧੀਆਂ ਅਧੀਨ ਵੋਟਰ ਐਨਰੋਲਮੈਂਟ ਅਤੇ ਵੋਟਰ ਵਜੋਂ ਚੋਣ ਵਿਭਾਗ ਦੀਆਂ ਸੂਚੀਆਂ ਵਿੱਚ ਦਰਜ ਵੇਰਵਿਆਂ ਦੀ ਜਾਂਚ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵੱਲ ਹੋਰ ਧਿਆਨ ਦੇਣਾ ਚਾਹੀਂਦਾ ਹੈ।

ਉਨ੍ਹਾਂ ਕਿਹਾ ਕਿ ਵੋਟਰ ਸੂਚੀ ਵਿੱਚ ਦਰਜ ਵੇਰਵੇ ਦੀ ਜਾਂਚ ਕਰਨ ਲਈ ਬੀ.ਐਲ.ਉ. ਘਰ-ਘਰ ਜਾ ਰਹੇ ਹਨ ਪਰ ਇਸ ਨੂੰ ਸੁਖਾਲਾ ਬਨਾਉਣ ਲਈ ਵੋਟਰ ਚੋਣ ਕਮਿਸ਼ਨ ਦੀ ਵੈਬਸਾਇਟ ਐਨ.ਵੀ.ਐਸ.ਪੀ., ਮੋਬਾਇਲ ਐਪ ਵੋਟਰ ਹੈਲਪਲਾਈਨ ਰਾਹੀ, ਕਾਮਨ ਸਰਵਿਸ ਸੈਂਟਰ ਰਾਹੀ ਅਤੇ ਈ.ਆਰ.ਉ. ਰਾਹੀ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ।

ਡਾ. ਰਾਜੂ ਨੇ ਮੀਟਿੰਗ ਵਿੱਚ ਹਾਜਰ ਸਮੂੰਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਂਗ ਅਧੀਨ ਆਉਦੇ ਕਰਮਚਾਰੀਆ ਦੀ ਵੋਟਰ ਵਜੋਂ ਆਨਲਾਈਨ ਵੈਰੀਫੀਕੇਸ਼ਨ ਨੂੰ ਯਕੀਨੀ ਬਨਾਉਣ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Gurdas Maan HS Bawa

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION