ਸਿੱਖ਼ਿਆ ਵਿਭਾਗ ਪਹਿਲੀ ਵਾਰ ਸਕੂਲ ਮੁਖ਼ੀਆਂ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ ਤੋਂ ਦਿਵਾ ਰਿਹੈ ਸਿਖ਼ਲਾਈ: ਕ੍ਰਿਸ਼ਨ ਕੁਮਾਰ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਐੱਸ.ਏ.ਐੱਸ. ਨਗਰ 16 ਦਸੰਬਰ ( )

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ ਨਵ-ਨਿਯੁਕਤ 50 ਪਿ੍ੰਸੀਪਲਾਂ ਨੂੰ ਮਿਆਰੀ ਪ੍ਬੰਧਕੀ ਗੁਰ ਦੇਣ ਸਬੰਧੀ 5 ਰੋਜ਼ਾ ਸਿਖਲਾਈ ਵਰਕਸ਼ਾਪ ਭਾਰਤ ਦੀ ਨੰਬਰ ਇੱਕ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਮੁਹਾਲੀ ਵਿਖੇ ਲਗਾਈ ਜਾ ਰਹੀ ਹੈ| ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਹੈ ਕਿ ਅੰਤਰ-ਰਾਸ਼ਟਰੀ ਪੱਧਰ ਦੀ ਸਿਖਲਾਈ ਨਾਲ ਸਕੂਲ ਮੁਖੀਆਂ ਦਾ ਮਨੋਬਲ ਵਧਾਉਣਾ ਸਿੱਖਿਆ ਵਿਭਾਗ ਦਾ ਟੀਚਾ ਹੈ|

ਇਸ ਮੌਕੇ ਡਿਪਟੀ ਐੱਸ. ਪੀ.ਡੀ ਮਨੋਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਤੇ ਗਿਣਾਤਮਕ ਸਿੱਖਿਆ, ਕਲਾਤਮਕ ਰੁਚੀਆਂ ਅਤੇ ਸਕੂਲ ਪ੍ਰਬੰਧਾਂ ਦਾ ਉੱਚ ਕੋਟੀ ਢਾਂਚਾ ਤਿਆਰ ਕਰਨ ਲਈ ਭਾਰਤ ਦੀ ਨੰਬਰ ਇੱਕ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਮੁਹਾਲੀ ਵਿਖੇ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ।

ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਡਾਕਟਰ ਆਰੁਸ਼ੀ ਜੈਨ ਅਤੇ ਅਮ੍ਰਿਤਾ ਚੱਕਰਵਰਤੀ ਦੁਆਰਾ ਇੰਟਰੋਡਕਸ਼ਨ ਐਂਡ ਟ੍ਰੇਨਿੰਗ ਫੋਕਸ ਸੈਸ਼ਨ ਲਿਆ ਗਿਆ। ਡਾ.ਐੱਮ.ਕੰਚਨ ਦੁਆਰਾ ਸਕੂਲਾਂ ਦੇ ਸੁਚਾਰੂ ਪ੍ਰਬੰਧ ਲਈ ਐਪਲੀਕੇਬਲਟੀ ਆਫ਼ ਪ੍ਰਿੰਸੀਪਲਜ਼ ਮੈਂਨਜਮੈਂਟ ਇਨ ਐਜੂਕੇਸ਼ਨ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ ਗਈ।

ਸਮੱਗਰਾ ਟੀਮ ਦੇ ਮਾਹਿਰਾਂ ਦੁਆਰਾ ਆਊਟਕਮ ਓਰੀਐਂਟੇਸ਼ਨ ‘ਤੇ ਵਿਚਾਰ ਸਾਂਝੇ ਕੀਤੇ ਗਏ। ਡਾ. ਅਭਿਸ਼ੇਕ ਜੈਨ ਆਈ.ਏ.ਐੱਸ ਦੁਆਰਾ ਵਿਦਿਆਰਥੀਆਂ ਨੂੰ ਪ੍ਰਵੀਨਤਾ ਵੱਲ ਲੈ ਕੇ ਜਾਣ ਲਈ ਥੀਮ ਮੋਟੀਵੇਟਿੰਗ ਸਟੂਡੈਂਟਸ ਟੁਵਰਡਸ ਐਕਸੇਲੈਂਸ ਤੇ ਪ੍ਰੇਰਨਾ ਦਿੱਤੀ ਗਈ।

ਸਿੱਖਿਆ ਵਿਭਾਗ ਵੱਲੋਂ ਨਵੀਆਂ ਯਾਦਗਾਰੀ ਰਾਹਾਂ ਬਣਾਉਂਦੇ ਹੋਏ ਭਾਰਤ ਦੇ ਮਸ਼ਹੂਰ ਮੈਨੇਜਮੈਂਟ ਸਕੂਲ ਵਿੱਚ ਨਵ-ਨਿਯੁਕਤ ਸਿੱਧੀ ਭਰਤੀ ਰਾਹੀਂ ਚੁਣੇ ਗਏ 50 ਪ੍ਰਿੰਸੀਪਲਾਂ ਨੂੰ ਨਾਮਵਰ ਹਸਤੀਆਂ ਤੋਂ 16 ਤੋਂ 20 ਦਸੰਬਰ ਤੱਕ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਜਿਸ ਦਾ ਮੁੱਖ ਮਨੋਰਥ ਪੰਜਾਬ ਦੇ ਸਕੂਲਾਂ ਦਾ ਪ੍ਰਬੰਧ ਨੰਬਰ 1 ‘ਤੇ ਪਹੁੰਚਾਉਣਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •