ਸਿੱਧੂ ਸੁਣਿਆ ਕਿ ਦਿੱਤਾ ਤਿਆਗ ਪੱਤਰ, ਸੱਦੇ ਕਈਆਂ ਦੇ ਲੱਗੇ ਈ ਆਉਣ ਬੇਲੀ

ਅੱਜ-ਨਾਮਾ

ਸਿੱਧੂ ਸੁਣਿਆ ਕਿ ਦਿੱਤਾ ਤਿਆਗ ਪੱਤਰ,
ਸੱਦੇ ਕਈਆਂ ਦੇ ਲੱਗੇ ਈ ਆਉਣ ਬੇਲੀ।

ਸਾਰੇ ਈ ਆਖਦੇ ਸਾਡੇ ਵੱਲ ਆਈਂ ਸਿੱਧੂ,
ਲੱਗੇ ਅਹੁਦਿਆਂ ਲਈ ਚੋਗੇ ਪਾਉਣ ਬੇਲੀ।

ਸੋਸ਼ਲ ਮੀਡੀਏ ਉੱਤੇ ਕਈ ਹੋਰ ਕਾਹਲੇ,
ਥਾਪੜਾ ਲੱਗੇ ਈ ਸਿੱਧੂ ਨੂੰ ਲਾਉਣ ਬੇਲੀ।

ਪੁੱਜਿਆ ਇੱਕ ਵੀ ਨਹੀਂ ਹੈ ਕਾਂਗਰਸੀਆ,
ਝੂਠੀ-ਸੱਚੀ ਕੁਝ ਰਸਮ ਨਿਭਾਉਣ ਬੇਲੀ।

ਬਾਹਲੇ ਖੁਸ਼ ਵਿਧਾਇਕ ਕੁਝ ਕਾਂਗਰਸੀਏ,
ਕਰੋ ਜੀ ਕਹਿੰਦੇ ਦਰਵਾਜ਼ਿਓਂ ਪਾਰ ਬੇਲੀ।

ਨਿਕਲਿਆ ਇੱਕ ਤਾਂ ਹੋਊਗੀ ਸੀਟ ਖਾਲੀ,
ਲੱਗਣਾ ਯਾਰਾਂ ਦਾ ਤਾਂਹੀਂਓ ਹੈ ਵਾਰ ਬੇਲੀ।

-ਤੀਸ ਮਾਰ ਖਾਂ
ਜੁਲਾਈ 16, 2019

Share News / Article

Yes Punjab - TOP STORIES