ਸਿੱਧੂ-ਸਿੱਧੂ ਦਾ ਫੇਰ ਬਈ ਪਿਆ ਰੌਲਾ, ਕਹਿੰਦੇ ਬਣਨਾ ਹੈ ਫੇਰ ਵਜ਼ੀਰ ਮਿੱਤਰ

ਅੱਜ-ਨਾਮਾ

ਸਿੱਧੂ-ਸਿੱਧੂ ਦਾ ਫੇਰ ਬਈ ਪਿਆ ਰੌਲਾ,
ਕਹਿੰਦੇ ਬਣਨਾ ਹੈ ਫੇਰ ਵਜ਼ੀਰ ਮਿੱਤਰ।

ਡਿਪਟੀ ਸੀ ਐਮ ਹੈ ਆਖਦਾ ਬਣੂ ਕੋਈ,
ਕਹਿੰਦੇ ਗਈ ਹੈ ਖੁੱਲ੍ਹ ਤਕਦੀਰ ਮਿੱਤਰ।

ਕੋਈ ਆਖੇ ਕਿ ਇਹ ਹੈ ਕਦਮ ਪਹਿਲਾ,
ਸੀ ਐੱਮ ਬਣੂਗਾ ਸਿੱਧੂ ਅਖੀਰ ਮਿੱਤਰ।

ਕਹਿੰਦਾ ਕੋਈ ਕਿ ਹਾਲੇ ਨਾ ਪਵੋ ਕਾਹਲੇ,
ਹੋਈ ਸਾਫ ਨਹੀਂ ਅਜੇ ਤਸਵੀਰ ਮਿੱਤਰ।

ਕਹਿੰਦੇ ਰਾਹੁਲ-ਪ੍ਰਿਅੰਕਾ ਨਹੀਂ ਕੱਖ ਦੋਵੇਂ,
ਨਾ ਹੀ ਸਿੱਧੂ ਨੇ ਕਹੀ ਕੋਈ ਗੱਲ ਮਿੱਤਰ।

ਰੂੰਆਂ-ਧੂੰਆਂ ਵੀ ਕਿਸੇ ਥਾਂ ਦਿੱਸਦਾ ਨਹੀਂ,
ਐਵੇਂ ਈ ਛਾਂਟਦਾ ਮੀਡੀਆ ਝੱਲ ਮਿੱਤਰ।

-ਤੀਸ ਮਾਰ ਖਾਂ
28 ਜੂਨ, 2020


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

Share News / Article

Yes Punjab - TOP STORIES